ਹੈਦਰਾਬਾਦ— ਸਿਰਫ 9 ਵਨ ਡੇ ਖੇਡ ਕੇ ਭਾਰਤ ਦੀ ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣ ਵਾਲੇ ਆਲਰਾਊਂਡਰ ਵਿਜੇ ਸ਼ੰਕਰ ਦਾ ਕਹਿਣਾ ਹੈ ਕਿ ਉਸਦਾ ਤਾਂ ਸੁਪਨਾ ਸੱਚ ਹੋ ਗਿਆ ਹੈ। ਆਈ. ਪੀ . ਐੱਲ. ਟੀਮ ਹੈਦਰਾਬਾਦ ਦੇ ਮੈਂਬਰ ਵਿਜੇ ਸ਼ੰਕਰ ਨੇ ਸੋਮਵਾਰ ਨੂੰ ਵਿਸ਼ਵ ਕੱਪ ਟੀਮ 'ਚ ਚੁਣੇ ਜਾਣ ਤੋਂ ਬਾਅਦ ਕਿਹਾ ਕਿ 'ਮੈਂ ਬਹੁਤ ਖੁਸ਼ ਹਾਂ ਕਿ ਮੇਰੀ ਵਿਸ਼ਵ ਕੱਪ ਟੀਮ 'ਚ ਚੋਣ ਹੋ ਗਈ ਹੈ। ਇਹ ਮੇਰੇ ਲਈ ਸੁਪਨਾ ਸੱਚ ਹੋਣ ਵਰਗਾ ਹੈ।'
ਸ਼ੰਕਰ ਨੇ ਕਿਹਾ ਕਿ ਹੈਦਰਾਬਾਦ ਦੀ ਟੀਮ 'ਚ ਵਿਸ਼ਵ ਕੱਪ ਜੇਤੂ ਟੀਮ ਦੇ ਕੁਝ ਮੈਂਬਰ ਸ਼ਾਮਿਲ ਹਨ ਤੇ ਮੈਂ ਇਹ ਜਾਨਣ ਦੇ ਲਈ ਉਨ੍ਹਾਂ ਨਾਲ ਗੱਲ ਕੀਤੀ ਕਿ ਵਿਸ਼ਵ ਕੱਪ 'ਚ ਖੇਡਣ ਤੇ ਉਸ ਨੂੰ ਜਿੱਤਣ ਦਾ ਅਹਿਸਾਸ ਕਿਸ ਤਰ੍ਹਾਂ ਦਾ ਹੁੰਦਾ ਹੈ। ਮੈਂ ਉਨ੍ਹਾਂ ਤੋਂ ਸਿੱਖਿਆ ਹੈ ਕਿ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ 'ਚ ਦਬਾਅ ਦਾ ਸਾਹਣਾ ਕਿਸ ਤਰ੍ਹਾਂ ਕੀਤਾ ਜਾਂਦਾ ਹੈ।
ਸੰਤੋਸ਼ ਟਰਾਫੀ 'ਚ ਕਰਨਾਟਕ ਤੇ ਪੰਜਾਬ ਜਿੱਤੇ
NEXT STORY