ਸਿਡਨੀ, (ਬਿਊਰੋ)— ਰੋਹਨ ਬੋਪੰਨਾ ਅਤੇ ਉਨ੍ਹਾਂ ਦੇ ਨਵੇਂ ਜੋੜੀਦਾਰ ਐਡੁਅਰਡ ਰੋਜਰ ਵੇਸਲਿਨ ਨੇ ਸਿਡਨੀ ਇੰਟਰਨੈਸ਼ਨਲ 'ਚ ਬੁੱਧਵਾਰ ਨੂੰ ਇੱਥੇ 2 ਮੈਚਾਂ 'ਚ ਜਿੱਤ ਦਰਜ ਕਰਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ।
ਬੋਪੰਨਾ ਅਤੇ ਰੋਜਰ ਵੇਸਲਿਨ ਨੇ ਆਪਣੇ ਪਹਿਲੇ ਮੈਚ 'ਚ ਇਵਾਨ ਡੋਡਿਗ ਅਤੇ ਫਰਨਾਂਡੋ ਵਰਡਾਸਕੋ ਨੂੰ 6-4, 6-4 ਨਾਲ ਹਰਾਇਆ। ਇਸ ਤੋਂ ਬਾਅਦ ਕੁਆਰਟਰਫਾਈਨਲ 'ਚ ਉਨ੍ਹਾਂ ਨੇ ਫੈਬ੍ਰਾਈਸ ਮਾਰਟਿਨ ਅਤੇ ਨਿਕੋਲਸ ਮੁਨਰੋ ਦੀ ਜੋੜੀ ਨੂੰ 7-6 (5), 7-6 (5) ਨਾਲ ਹਰਾਇਆ। ਉਨ੍ਹਾਂ ਦਾ ਅਗਲਾ ਮੁਕਾਬਲਾ ਲੁਕਸਾਨ ਕੁਬੋਟ ਅਤੇ ਮਾਰਸੇਲੋ ਮੇਲੋ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨਾਲ ਹੋਵੇਗਾ।
ਜਾਣੋ ਬਰਥ ਡੇਅ ਬੁਆਏ ਰਾਹੁਲ ਦ੍ਰਵਿੜ ਦੇ ਬਾਰੇ 'ਚ ਕੁਝ ਖਾਸ ਗੱਲਾਂ
NEXT STORY