ਬ੍ਰਾਜ਼ੀਲ- ਹਮੇਸ਼ਾ ਕਸਰਤ ਅਤੇ ਆਪਣੀ ਫਿਟਨੈੱਟ 'ਤੇ ਧਿਆਨ ਦੇਣ ਵਾਲੀ ਬ੍ਰਾਜ਼ੀਲ ਦੀ 33 ਸਾਲਾ ਫਿਟਨੈੱਸ ਪ੍ਰਭਾਵਕ ਲਾਰੀਸਾ ਬੋਰਗੇਸ ਦੀ ਡਬਲ ਕਾਰਡੀਏਕ ਅਰੈਸਟ ਨਾਲ ਮੌਤ ਹੋ ਗਈ ਹੈ। ਨਿਊਯਾਰਕ ਪੋਸਟ ਦੇ ਅਨੁਸਾਰ ਲਾਰੀਸਾ ਬੋਰਗੇਸ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਹਸਪਤਾਲ 'ਚ ਇੱਕ ਹਫ਼ਤੇ ਤੱਕ ਚੱਲੀ ਲੜਾਈ ਤੋਂ ਬਾਅਦ ਸੋਮਵਾਰ ਨੂੰ ਉਸਦੀ ਮੌਤ ਹੋ ਗਈ। ਲਾਰੀਸਾ ਬੋਰਗੇਸ ਦੇ ਪਰਿਵਾਰ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਇੱਕ ਪੋਸਟ 'ਚ ਉਸਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਲਾਰੀਸਾ ਦੇ ਪਰਿਵਾਰ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਲਿਖ ਕੇ ਕਿਹਾ, 33 ਸਾਲ ਦੀ ਛੋਟੀ ਉਮਰ 'ਚ ਇੰਨੀ ਦਿਆਲੂ ਵਿਅਕਤੀ ਨੂੰ ਗੁਆਉਣ ਦੇ ਦਰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸਾਡਾ ਦਿਲ ਟੁੱਟ ਗਿਆ ਹੈ ਅਤੇ ਅਸੀਂ ਜੋ ਦਰਦ ਮਹਿਸੂਸ ਕਰਾਂਗੇ ਉਹ ਵਰਣਨਯੋਗ ਹੈ।" ਪਰਿਵਾਰ ਨੇ ਅੱਗੇ ਦੱਸਿਆ ਕਿ ਲਾਰੀਸਾ ਬੋਰਗੇਸ ਨੇ ਆਪਣੀ ਜ਼ਿੰਦਗੀ ਲਈ ਲੜਾਈ ਹਿੰਮਤ ਨਾਲ ਲੜੀ।
ਇਲਾਜ ਦੌਰਾਨ ਦੂਜਾ ਦਿਲ ਦਾ ਦੌਰਾ
ਇੱਕ ਸਥਾਨਕ ਮੀਡੀਆ ਰਿਪੋਰਟ ਦੇ ਅਨੁਸਾਰ ਫਿਟਨੈੱਸ ਪ੍ਰਭਾਵਕ ਲਾਰੀਸਾ ਬੋਰਗੇਸ ਨੂੰ 20 ਅਗਸਤ ਨੂੰ ਗ੍ਰਾਮਾਡੋ 'ਚ ਯਾਤਰਾ ਕਰਦੇ ਸਮੇਂ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਲਾਰੀਸਾ ਕੋਮਾ 'ਚ ਚਲੀ ਗਈ। ਉਨ੍ਹਾਂ ਨੂੰ ਦੂਜਾ ਦਿਲ ਦਾ ਦੌਰਾ ਪਿਆ ਅਤੇ ਉਸ ਦੇ ਤੁਰੰਤ ਬਾਅਦ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਨੀਰਜ ਚੋਪੜਾ ਸਣੇ ਇਨ੍ਹਾਂ ਖਿਡਾਰੀਆਂ ਨੇ ਖੇਡ ਦਿਵਸ ਨੂੰ ਬਣਾਇਆ ਖ਼ਾਸ, ਹਫ਼ਤੇ 'ਚ ਦੇਸ਼ ਨੂੰ ਦਿਵਾਏ ਸੋਨੇ-ਚਾਂਦੀ ਦੇ ਤਮਗੇ
ਦੌਰਾ ਪੈਣ ਦੇ ਸਮੇਂ ਉਹ ਨਸ਼ੇ 'ਚ ਹੋ ਸਕਦੀ ਹੈ- ਸ਼ੁਰੂਆਤੀ ਜਾਂਚ
ਹਾਲਾਂਕਿ ਲਾਰੀਸਾ ਬੋਰਗੇਸ ਦੀ ਮੌਤ ਦੇ ਕਾਰਨਾਂ ਦੀ ਹਾਲੇ ਜਾਂਚ ਕੀਤੀ ਜਾ ਰਹੀ ਹੈ, ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਦਿਲ ਦਾ ਦੌਰਾ ਪੈਣ ਸਮੇਂ ਉਹ ਨਸ਼ੇ 'ਚ ਸੀ। ਉਨ੍ਹਾਂ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਸੈਂਪਲ ਲੈਬ ਨੂੰ ਭੇਜ ਦਿੱਤੇ ਗਏ ਹਨ। ਲਾਰੀਸਾ ਬੋਰਗੇਸ ਇੰਸਟਾਗ੍ਰਾਮ 'ਤੇ ਆਪਣੇ ਫਾਲੋਅਰਜ਼ ਨੂੰ ਆਪਣੀ ਫਿਟਨੈੱਸ, ਫੈਸ਼ਨ ਅਤੇ ਯਾਟ ਬਾਰੇ ਨਿਯਮਿਤ ਤੌਰ 'ਤੇ ਅਪਡੇਟ ਕਰਦੀ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 30,000 ਤੋਂ ਵੱਧ ਫਾਲੋਅਰਜ਼ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Asia Cup: ਪਾਕਿਸਤਾਨ ਨੇ ਕੀਤੀ ਜੇਤੂ ਸ਼ੁਰੂਆਤ, ਨੇਪਾਲ ਨੂੰ 238 ਦੌੜਾਂ ਨਾਲ ਹਰਾਇਆ
NEXT STORY