ਲੰਡਨ- ਭਾਰਤ ਤੇ ਇੰਗਲੈਂਡ ਦੇ ਵਿਚਾਲੇ ਟੈਸਟ ਸੀਰੀਜ਼ ਦਾ ਚੌਥਾ ਮੈਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਇੰਗਲੈਂਡ ਦੇ ਸਾਹਮਣੇ 368 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ ਹੈ। ਪੰਜਵੇਂ ਦਿਨ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਪਣੀ ਧਮਾਕੇਦਾਰ ਗੇਂਦਬਾਜ਼ੀ ਨਾਲ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਆਊਟ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਬੁਮਰਾਹ ਨੇ ਜਿਵੇਂ ਹੀ ਓਲੀ ਪੋਪ ਨੂੰ ਬੋਲਡ ਕੀਤਾ ਆਪਣੇ ਨਾਂ ਇਕ ਵੱਡਾ ਰਿਕਾਰਡ ਦਰਜ ਕਰ ਲਿਆ। ਬੁਮਰਾਹ ਨੇ ਭਾਰਤ ਦੇ ਲਈ ਸਭ ਤੋਂ ਤੇਜ਼ 100 ਟੈਸਟ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਬਣ ਗਏ ਹਨ।
ਬੁਮਰਾਹ ਨੇ ਆਪਣੇ ਟੈਸਟ ਕਰੀਅਰ ਦੇ 24ਵੇਂ ਮੈਚ ਵਿਚ ਇਹ ਉਪਲੱਬਧੀ ਹਾਸਲ ਕੀਤੀ। ਜਦਕਿ ਭਾਰਤ ਦੇ ਮਹਾਨ ਆਲਰਾਊਂਡਰ ਕਪਿਲ ਦੇਵ ਨੇ ਆਪਣੇ 25ਵੇਂ ਮੈਚ ਵਿਚ 100 ਵਿਕਟਾਂ ਪੂਰੀਆਂ ਕੀਤੀਆਂ ਸਨ। ਇਸ ਦੇ ਨਾਲ ਹੀ ਬੁਮਰਾਹ ਸਭ ਤੋਂ ਘੱਟ ਓਵਰਸ ਵਿਚ 100 ਵਿਕਟਾਂ ਹਾਸਲ ਕਰਨ ਵਾਲੇ ਭਾਰਤੀ ਗੇਂਦਬਾਜ਼ ਵੀ ਬਣ ਗਏ ਹਨ। ਬੁਮਰਾਹ ਨੇ ਟੈਸਟ ਕ੍ਰਿਕਟ ਵਿਚ 100 ਵਿਕਟਾਂ ਲੈਣ ਦੇ ਲਈ 858.4 ਓਵਰ ਸੁੱਟੇ, ਜਦਕਿ ਕਪਿਲ ਨੇ ਇਸ ਦੇ ਲਈ 861.3 ਓਵਰਸ ਸੁੱਟੇ ਸਨ।
ਟੈਸਟ ਵਿਚ ਸਭ ਤੋਂ ਤੇਜ਼ 100 ਵਿਕਟਾਂ ਹਾਸਲ ਕਰਨ ਵਾਲੇ ਭਾਰਤੀ ਗੇਂਦਬਾਜ਼
ਜਸਪ੍ਰੀਤ ਬੁਮਰਾਹ- 24 ਮੈਚ
ਕਪਿਲ ਦੇਵ- 25 ਮੈਚ
ਇਰਫਾਨ ਪਠਾਨ- 28 ਮੈਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਹੁਣ ਏਸ਼ੀਆਈ ਖੇਡਾਂ ਰਾਹੀਂ ਪੈਰਿਸ ਓਲੰਪਿਕ ਲਈ ਖ਼ੁਦ ਹੀ ਕੁਆਲੀਫ਼ਾਈ ਕਰਨ 'ਤੇ ਫ਼ੋਕਸ : ਮਨਪ੍ਰੀਤ
NEXT STORY