ਸਪੋਰਟਸ ਡੈਸਕ : ਬਾਬਰ ਆਜ਼ਮ ਨੇ 2023 ਵਨਡੇ ਵਿਸ਼ਵ ਕੱਪ ਵਿੱਚ ਖ਼ਰਾਬ ਮੁਹਿੰਮ ਦੇ ਬਾਅਦ ਸਾਰੇ ਫਾਰਮੈਟਾਂ ਵਿੱਚ ਪਾਕਿਸਤਾਨ ਦੀ ਕਪਤਾਨੀ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿੱਥੇ ਉਹ 9 ਮੈਚਾਂ ਵਿੱਚ ਸਿਰਫ਼ 4 ਜਿੱਤਾਂ ਨਾਲ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹੇ ਸਨ। ਇਸ ਕਾਰਨ ਉਸ 'ਤੇ ਕਪਤਾਨੀ ਛੱਡਣ ਦਾ ਭਾਰੀ ਦਬਾਅ ਸੀ। ਬਾਬਰ ਨੇ ਵਿਸ਼ਵ ਕੱਪ ਦੌਰਾਨ 9 ਮੈਚਾਂ ਵਿੱਚ 40 ਦੀ ਔਸਤ ਅਤੇ 82.90 ਦੀ ਸਟ੍ਰਾਈਕ ਰੇਟ ਨਾਲ 320 ਦੌੜਾਂ ਬਣਾਈਆਂ। ਪਰ ਉਸ ਦੀ ਕਪਤਾਨੀ ਦੇ ਫੈਸਲਿਆਂ ਲਈ ਉਸ ਦੀ ਆਲੋਚਨਾ ਹੋਈ। ਇਸ ਤੋਂ ਦੁਖੀ ਹੋ ਕੇ ਉਨ੍ਹਾਂ ਤਿੰਨਾਂ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ।
ਇਹ ਵੀ ਪੜ੍ਹੋ : ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਵਿਸ਼ਵ ਕੱਪ ਦਾ ਸੈਮੀਫਾਈਨਲ ਦੇਖਣ ਪਹੁੰਚੇ ਬੇਕਹਮ ਅਤੇ ਰਜਨੀਕਾਂਤ
ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ-
ਮੈਨੂੰ ਉਹ ਪਲ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਨੂੰ 2019 ਵਿੱਚ ਪਾਕਿਸਤਾਨ ਦੀ ਅਗਵਾਈ ਕਰਨ ਲਈ ਪੀ. ਸੀ. ਬੀ. ਤੋਂ ਕਾਲ ਆਈ ਸੀ। ਪਿਛਲੇ ਚਾਰ ਸਾਲਾਂ ਵਿੱਚ, ਮੈਂ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਸਾਰੇ ਉਤਰਾਅ-ਚੜ੍ਹਾਅ ਦਾ ਅਨੁਭਵ ਕੀਤਾ ਹੈ, ਪਰ ਮੈਂ ਪੂਰੇ ਦਿਲ ਅਤੇ ਲਗਨ ਨਾਲ ਪਾਕਿਸਤਾਨ ਦੇ ਮਾਣ ਅਤੇ ਸਨਮਾਨ ਨੂੰ ਬਣਾਈ ਰੱਖਣ ਦਾ ਟੀਚਾ ਰੱਖਿਆ ਹੈ। ਕ੍ਰਿਕਟ ਜਗਤ ਵਿੱਚ ਇਕ ਬਿਆਨ 'ਚ ਆਪਣੇ ਫੈਸਲੇ ਦਾ ਐਲਾਨ ਕਰਦੇ ਹੋਏ ਬਾਬਰ ਨੇ ਕਿਹਾ ਕਿ ਵਾਈਟ-ਬਾਲ ਫਾਰਮੈਟ 'ਚ ਨੰਬਰ 1 'ਤੇ ਪਹੁੰਚਣਾ ਖਿਡਾਰੀਆਂ, ਕੋਚਾਂ ਅਤੇ ਪ੍ਰਬੰਧਨ ਦੇ ਸਾਂਝੇ ਯਤਨਾਂ ਦਾ ਨਤੀਜਾ ਸੀ ਪਰ ਮੈਂ ਇਸ ਇਸ ਯਾਤਰਾ ਦੌਰਾਨ ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕਾਂ ਦੇ ਅਟੁੱਟ ਸਮਰਥਨ ਲਈ ਧੰਨਵਾਦੀ ਹਾਂ। ਅੱਜ ਮੈਂ ਸਾਰੇ ਫਾਰਮੈਟਾਂ ਵਿੱਚ ਪਾਕਿਸਤਾਨ ਦੀ ਕਪਤਾਨੀ ਛੱਡਦਾ ਹਾਂ। ਇਹ ਇੱਕ ਸਖ਼ਤ ਫੈਸਲਾ ਹੈ ਪਰ ਮੈਨੂੰ ਲੱਗਦਾ ਹੈ ਕਿ ਇਸ ਕਾਲ ਲਈ ਇਹ ਸਹੀ ਸਮਾਂ ਹੈ। ਮੈਂ ਤਿੰਨਾਂ ਫਾਰਮੈਟਾਂ ਵਿੱਚ ਇੱਕ ਖਿਡਾਰੀ ਦੇ ਰੂਪ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕਰਨਾ ਜਾਰੀ ਰੱਖਾਂਗਾ। ਮੈਂ ਆਪਣੇ ਤਜ਼ਰਬੇ ਅਤੇ ਸਮਰਪਣ ਨਾਲ ਨਵੇਂ ਕਪਤਾਨ ਅਤੇ ਟੀਮ ਦਾ ਸਮਰਥਨ ਕਰਨ ਲਈ ਇੱਥੇ ਹਾਂ। ਮੈਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪਣ ਲਈ ਮੈਂ ਪਾਕਿਸਤਾਨ ਕ੍ਰਿਕਟ ਬੋਰਡ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
CWC 2023: ਰੋਹਿਤ-ਗਿੱਲ ਨੇ ਤੋੜਿਆ ਗਿਲਕ੍ਰਿਸਟ-ਹੇਡਨ ਦਾ 16 ਸਾਲ ਪੁਰਾਣਾ ਰਿਕਾਰਡ
NEXT STORY