ਵਿਜਕ ਆਨ ਜੀ (ਨੀਦਰਲੈਂਡ) (ਨਿਕਲੇਸ਼ ਜੈਨ)— ਟਾਟਾ ਸਟੀਲ ਮਾਸਟਰਸ 2019 ਦਾ ਖਿਤਾਬ ਰਿਕਾਰਡ 7ਵੀਂ ਵਾਰ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਆਪਣੇ ਨਾਂ ਕਰ ਲਿਆ। ਆਖਰੀ ਰਾਊਂਡ ਵਿਚ ਉਸ ਨੇ ਮੇਜ਼ਬਾਨ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ ਮੈਚ ਨੂੰ ਡਰਾਅ ਕਰਨ ਲਈ ਉਸ ਨੂੰ ਪੂਰੀ ਤਰ੍ਹਾਂ ਮਜਬੂਰ ਕਰ ਦਿੱਤਾ ਤੇ ਅੱਧੇ ਅੰਕ ਦੀ ਬੜ੍ਹਤ ਦੀ ਮਦਦ ਨਾਲ 9 ਅੰਕ ਹਾਸਲ ਕਰਦਿਆਂ ਜੇਤੂ ਬਣ ਗਿਆ।
ਇਸ ਟੂਰਨਾਮੈਂਟ ਵਿਚ ਉਸ ਨੇ ਹੋਰਨਾਂ ਖਿਡਾਰੀਆਂ ਤੋਂ ਆਪਣੀ ਵਿਸ਼ਵ ਰੈਂਕਿੰਗ ਵਿਚ ਕਾਫੀ ਬੜ੍ਹਤ ਬਣਾਉਂਦੇ ਹੋਏ ਈ. ਐੱਲ. ਓ. 2845 ਤਕ ਪਹੁੰਚਾ ਦਿੱਤੀ ਹੈ। ਉਸ ਨਾਲ ਡਰਾਅ ਖੇਡਣ ਵਾਲਾ ਅਨੀਸ਼ ਗਿਰੀ 8.5 ਅੰਕਾਂ ਨਾਲ ਦੂਜੇ ਸਥਾਨ 'ਤੇ ਰਿਹਾ। ਤੀਜੇ ਸਥਾਨ ਤੋਂ ਲੈ ਕੇ 5ਵੇਂ ਸਥਾਨ 'ਤੇ 7.5 ਅੰਕਾਂ 'ਤੇ 3 ਖਿਡਾਰੀਆਂ ਵਿਚ ਟਾਈ ਹੋ ਗਿਆ ਪਰ ਟਾਈਬ੍ਰੇਕ ਦੇ ਆਧਾਰ 'ਤੇ ਰੂਸ ਦੇ ਇਯਾਨ ਨੇਪੋਮਨਿਆਚੀ ਤੀਜੇ, ਚੀਨ ਦਾ ਡਿੰਗ ਲੀਰੇਨ ਚੌਥੇ ਤੇ ਭਾਰਤ ਦਾ ਵਿਸ਼ਵਨਾਥਨ ਆਨੰਦ 5ਵੇਂ ਸਥਾਨ 'ਤੇ ਰਿਹਾ। ਨੌਜਵਾਨ ਵਿਦਿਤ ਨੇ 7 ਅੰਕਾਂ ਨਾਲ ਛੇਵਾਂ ਸਥਾਨ ਹਾਸਲ ਕੀਤਾ।
ਆਨੰਦ ਤੇ ਵਿਦਿਤ ਨੇ ਕੀਤਾ ਵਿਸ਼ਵ ਰੈਂਕਿੰਗ 'ਚ ਸੁਧਾਰ
ਵਿਸ਼ਵਨਾਥਨ ਆਨੰਦ ਨੇ ਇਸ ਟੂਰਨਾਮੈਂਟ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਆਪਣੀ ਵਿਸ਼ਵ ਰੈਂਕਿੰਗ ਵਿਚ 2 ਸਥਾਨਾਂ ਦਾ ਸੁਧਾਰ ਕਰਦਿਆਂ 6ਵਾਂ ਸਥਾਨ ਹਾਸਲ ਕਰ ਲਿਆ। ਜਦੋਂ ਤੋਂ ਫੀਡੇ ਦੀ ਵਿਸ਼ਵ ਰੈਂਕਿੰਗ ਸ਼ੁਰੂ ਹੋਈ ਹੈ, ਉਦੋਂ ਤੋਂ ਇਹ ਪਹਿਲਾ ਮੌਕਾ ਹੈ, ਜਦੋਂ 49 ਸਾਲ ਦੀ ਉਮਰ ਵਿਚ ਕੋਈ ਖਿਡਾਰੀ 2780 ਰੇਟਿੰਗ ਨਾਲ ਵਿਸ਼ਵ ਵਿਚ ਛੇਵੇਂ ਸਥਾਨ 'ਤੇ ਹੈ। ਵਿਦਿਤ ਗੁਜਰਾਤੀ ਨੇ ਆਪਣੀ ਈ. ਐੱਲ. ਓ. ਕੁਲ 2711 'ਤੇ ਪਹੁੰਚਾ ਦਿੱਤੀ ਹੈ ਤੇ ਨਾਲ ਹੀ ਵਿਸ਼ਵ ਰੈਂਕਿੰਗ ਵਿਚ 9 ਸਥਾਨਾਂ ਦੇ ਸੁਧਾਰ ਨਾਲ ਉਹ 36ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਵੇਲਾਮਲ ਇੰਟਰਨੈਸ਼ਨਲ ਮਹਿਲਾ ਗ੍ਰੈਂਡ ਮਾਸਟਰਸ ਸ਼ਤਰੰਜ ਟੂਰਨਾਮੈਂਟ ਸ਼ੁਰੂ
ਚੇਨਈ-12 ਮਹਿਲਾ ਸ਼ਤਰੰਜ ਖਿਡਾਰੀਆਂ ਵਿਚਾਲੇ ਅੱਜ ਤੋਂ ਵੇਲਾਮਲ ਇੰਟਰਨੈਸ਼ਨਲ ਮਹਿਲਾ ਗ੍ਰੈਂਡ ਮਾਸਟਰਸ ਸ਼ਤਰੰਜ ਟੂਰਨਾਮੈਂਟ ਸ਼ੁਰੂ ਹੋ ਗਿਆ ਹੈ। ਅਖਿਲ ਭਾਰਤੀ ਸ਼ਤਰੰਜ ਮਹਾਸੰਘ ਦੇ ਮਹਿਲਾ ਖਿਡਾਰੀਆਂ ਨੂੰ ਅੱਗੇ ਵਧਾਉਣ ਦੇ ਟੀਚੇ ਨਾਲ ਆਯੋਜਿਤ ਇਸ ਪ੍ਰਤੀਯੋਗਿਤਾ 'ਚ 6 ਵਿਦੇਸ਼ੀ ਤੇ 6 ਭਾਰਤੀ ਖਿਡਾਰਨਾਂ ਹਿੱਸਾ ਲੈ ਰਹੀਆਂ ਹਨ।
ਟੂਰਨਾਮੈਂਟ ਵਿਚ ਟਾਪ ਸੀਡ ਮੰਗੋਲੀਆ ਦੀ ਮੁੰਗੁਨਤੂਲ ਬਾਥਖੂਯਾਗ ਹੈ। ਉਸ ਤੋਂ ਇਲਾਵਾ ਯੂਕ੍ਰੇਨ ਦੀ ਓਸਮਾਕ ਓਲਿਜਾ, ਕਜ਼ਾਕਿਸਤਾਨ ਦੀ ਗੁਲਿਸਖਾਨ ਨਖਬਾਏਵਾ, ਮੰਗੋਲੀਆ ਦੀ ਓਰਿੰਤੋਆ ਉਤਰਸ਼ਿਖ ਤੇ ਕੋਲੰਬੀਆ ਦੀ ਐਂਜੇਲੋ ਫ੍ਰਾਂਕੋ ਹਿੱਸਾ ਲੈ ਰਹੀਆਂ ਹਨ, ਜਦਕਿ ਭਾਰਤੀ ਖਿਡਾਰਨਾਂ ਵਿਚ 6 ਮਹਿਲਾ ਇੰਟਰਨੈਸ਼ਨਲ ਮਾਸਟਰ ਦਿਵਿਆ ਦੇਸ਼ਮੁਖ, ਮਿਸ਼ੇਲ ਕੈਥਰੀਨਾ, ਆਕਾਂਕਸ਼ਾ ਹਾਗਵਾਨੇ, ਵੀ. ਵਾਰਸ਼ਿਨੀ, ਸਲੋਨੀ ਸਾਪਲੇ ਤੇ ਚੰਦਰਯਾ ਹਜਰਾ ਗ੍ਰੈਂਡ ਮਾਸਟਰ ਨਾਰਮ ਹਾਸਲ ਕਰਨ ਦੀ ਕੋਸ਼ਿਸ਼ ਕਰਨਗੀਆਂ।
ਪ੍ਰਜਨੇਸ਼ ਨੂੰ ਰੈਂਕਿੰਗ 'ਚ 7 ਸਥਾਨਾਂ ਦਾ ਫਾਇਦਾ
NEXT STORY