ਨਵੀਂ ਦਿੱਲੀ— ਭਾਰਤ ਦੇ ਪ੍ਰਜਨੇਸ਼ ਗੁਣੇਸ਼ਵਰਨ ਨੂੰ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਵਿਚ ਕੁਆਲੀਫਾਇੰਗ ਰਾਊਂਡ ਵਿਚ ਤਿੰਨ ਮੈਚ ਜਿੱਤ ਕੇ ਮੁੱਖ ਡਰਾਅ ਵਿਚ ਪਹੁੰਚਣ ਦਾ ਫਾਇਦਾ ਮਿਲਿਆ ਤੇ ਉਹ 7 ਸਥਾਨਾਂ ਦੀ ਛਲਾਂਗ ਨਾਲ ਆਪਣੇ ਸਰਵਸ੍ਰੇਸ਼ਠ 102ਵੇਂ ਸਥਾਨ 'ਤੇ ਪਹੁੰਚ ਗਿਆ ਹੈ, ਜਦਕਿ ਬਾਕੀ ਭਾਰਤੀਆਂ ਨੂੰ ਰੈਂਕਿੰਗ ਵਿਚ ਗਿਰਾਵਟ ਦਾ ਸਾਹਮਣਾ ਕਰਨਾ ਪਿਆ।

ਪ੍ਰਜਨੇਸ਼ ਆਸਟਰੇਲੀਅਨ ਓਪਨ 'ਚ ਕੁਆਲੀਫਾਇੰਗ 'ਚ ਲਗਾਤਾਰ 3 ਮੈਚ ਜਿੱਤ ਕੇ ਮੁੱਖ ਡਰਾਅ 'ਚ ਪਹੁੰਚੇ ਜਿੱਥੇ ਪਹਿਲੇ ਰਾਊਂਡ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਜਨੇਸ਼ ਇਸ ਪ੍ਰਦਰਸ਼ਨ ਤੋਂ ਬਾਅਦ 7 ਸਥਾਨ ਦੇ ਸੁਧਾਰ ਨਾਲ 102ਵੇਂ ਨੰਬਰ 'ਤੇ ਪਹੁੰਚ ਗਏ ਹਨ। ਸਿੰਗਲਜ਼ ਵਿਚ ਹੋਰ ਭਾਰਤੀਆਂ ਵਿਚ ਰਾਮਕੁਮਾਰ ਰਾਮਨਾਥਨ ਦੋ ਸਥਾਨ ਹੇਠਾਂ 133ਵੇਂ ਤੇ ਯੂਕੀ ਭਾਂਬਰੀ 13 ਸਥਾਨ ਹੇਠਾਂ 151ਵੇਂ ਨੰਬਰ 'ਤੇ ਖਿਸਕ ਗਿਆ ਹੈ। ਡਬਲਜ਼ ਵਿਚ ਭਾਰਤੀਆਂ ਨੂੰ ਆਸਟਰੇਲੀਅਨ ਓਪਨ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਨੁਕਸਾਨ ਝੱਲਣਾ ਪਿਆ ਹੈ।
ਸਲੋਨੀ ਸਪਾਲੇ ਨੇ ਕੀਤੀ ਜਿੱਤ ਨਾਲ ਸ਼ੁਰੂਆਤ
NEXT STORY