ਸੇਂਟ ਲੂਈਸ (ਨਿਕਲੇਸ਼ ਜੈਨ)– ਚੈਂਪੀਅਨ ਸ਼ੋਅ ਡਾਊਨ 960 ਸ਼ਤਰੰਜ ਵਿਚ ਦੂਜੇ ਦਿਨ ਦੀ ਖੇਡ ਵਿਚ ਲਗਾਤਾਰ 3 ਜਿੱਤਾਂ ਦੇ ਸਹਾਰੇ ਅਰਮੀਨੀਆ ਦਾ ਲੇਵਾਨ ਅਰੋਨੀਅਨ 4.5 ਅੰਕ ਬਣਾ ਕੇ ਸਭ ਤੋਂ ਅੱਗੇ ਪਹੁੰਚ ਗਿਆ ਹੈ। ਦੂਜੇ ਦਿਨ ਰਾਊਂਡ 4 ਤੋਂ 7 ਦੌਰਾਨ ਅਰੋਨੀਅਨ ਨੇ ਫਿਡੇ ਦੇ ਅਲੀਰਾਜੇ ਫਿਰੌਜਾ, ਰੂਸ ਦੇ ਪੀਟਰ ਸਿਵਡਲਰ ਨੂੰ ਅਤੇ ਅਮਰੀਕਾ ਦੇ ਦੋਮਿੰਗੇਜ ਪੇਰੇਜ ਨੂੰ ਹਰਾਉਂਦੇ ਹੋਏ 4.5 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ।
ਕੱਲ ਤੱਕ ਸਭ ਤੋਂ ਅੱਗੇ ਚੱਲ ਰਹੇ ਮੈਗਨਸ ਕਾਰਲਸ ਨੂੰ 960 ਦੇ ਵਿਸ਼ਵ ਚੈਂਪੀਅਨ ਵੇਸਲੀ ਸੋ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਦਿਨ ਕਾਰਲਸਨ ਨੇ ਹਿਕਾਰੂ ਨਾਕਾਮੁਰਾ ਨਾਲ ਡਰਾਅ ਖੇਡਿਆ ਤੇ ਅਲੀਰੇਜਾ ਫਿਰੌਜਾ ਨੂੰ ਹਰਾਇਆ। ਸਾਬਕਾ ਵਿਸ਼ਵ ਚੈਂਪੀਅਨ ਗੈਰੀ ਕਾਸਪਾਰੋਵ ਨੂੰ ਦੂਜੇ ਦਿਨ ਫਬਿਆਨੋ ਕਾਰੂਆਨਾ ਤੇ ਨਾਕਾਮੁਰਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਦੋਮਿੰਗੇਜ ਨੇ ਉਸ ਨੂੰ ਡਰਾਅ 'ਤੇ ਰੋਕਿਆ। ਰਾਊਂਡ 6 ਤੋਂ ਬਾਅਦ ਲੇਵਾਨ ਅਰੋਨੀਆ 4.5 ਅੰਕ, ਮੈਗਨਸ ਕਾਰਲਸਨ, ਅਮਰੀਕਾ ਦਾ ਹਿਕਾਰੂ ਨਾਕਾਮੁਰਾ ਤੇ ਵੇਸਲੀ ਸੋ 4 ਅੰਕ, ਡੋਮਿੰਗੇਜ ਪੇਰੇਜ 3.5 ਅੰਕ, ਫਬਿਆਨੋ ਕਰੂਆਨਾ 3 ਅੰਕ, ਗੈਰੀ ਕਾਸਪਾਰੋਵ ਤੇ ਪੀਟਰ ਸਿਵਡਲਰ 2 ਅੰਕ, ਮੈਕਿਸਮ ਲਾਗ੍ਰੇਵ ਤੇ ਅਲਰੀਜੇ ਫਿਰੌਜਾ 1.5 ਅੰਕਾਂ 'ਤੇ ਖੇਡ ਰਹੇ ਹਨ।
ICC ਨੇ UAE ਦੇ ਦੋ ਕ੍ਰਿਕਟਰਾਂ 'ਤੇ ਭ੍ਰਿਸ਼ਟਾਚਾਰ ਰੋਕੂ ਜਾਬਤੇ ਦੇ ਤਹਿਤ ਦੋਸ਼ ਕੀਤੇ ਤੈਅ
NEXT STORY