ਕੋਲਕਾਤਾ— ਸ਼੍ਰੀਲੰਕਾਈ ਕਪਤਾਨ ਦਿਨੇਸ਼ ਚਾਂਦੀਮਲ ਨੇ ਸੰਕੇਤ ਦਿੱਤੇ ਹਨ ਕਿ ਉਹ ਸੰਯੁਕਤ ਅਰਬ ਅਮੀਰਾਤ ਵਿਚ ਹੁੰਮਸ ਭਰੇ ਹਾਲਾਤ ਵਿਚ ਪਾਕਿਸਤਾਨ ਵਿਰੁੱਧ ਹਾਂ-ਪੱਖੀ ਨਤੀਜੇ ਦਿਵਾਉਣ ਵਾਲੇ ਪੰਜ ਗੇਂਦਬਾਜ਼ਾਂ ਦੇ ਹਮਲੇ ਦੀ ਬਜਾਏ ਭਾਰਤ ਵਿਰੁੱਧ 4 ਗੇਂਦਬਾਜ਼ਾਂ ਦੀ ਰਣਨੀਤੀ 'ਤੇ ਵਾਪਸੀ ਕਰ ਸਕਦੇ ਹਨ। ਚਾਂਦੀਮਲ ਨੇ ਇੱਥੇ ਗੱਲਬਾਤ ਵਿਚ ਕਿਹਾ ਕਿ ਪਾਕਿਸਤਾਨ ਵਿਰੁੱਧ ਅਸੀਂ ਛੇ ਬੱਲੇਬਾਜ਼ਾਂ ਤੇ ਪੰਜ ਗੇਂਦਬਾਜ਼ਾਂ ਨਾਲ ਖੇਡੇ ਸੀ ਪਰ ਭਾਰਤ ਕੋਲ ਕੁਝ ਚੰਗੇ ਗੇਂਦਬਾਜ਼ ਹਨ, ਇਸ ਲਈ ਸਾਨੂੰ ਆਲਰਾਊਂਡਰ ਦੇ ਬਾਰੇ ਵਿਚ ਵਿਚਾਰ ਕਰਨ ਦੀ ਲੋੜ ਹੈ। ਅਸੀਂ ਪਿੱਚ ਦੇਖਾਂਗੇ ਤੇ ਰਣਨੀਤੀ ਬਣਾਵਾਂਗੇ।
ਭਾਰਤ ਨੇ ਜਦੋਂ ਸ਼੍ਰੀਲੰਕਾ ਦਾ ਦੌਰੇ ਕੀਤਾ ਸੀ ਤਾਂ ਉਸ ਨੇ (ਸਾਰੇ ਸਵਰੂਪਾਂ ਵਿਚ 9-0 ਨਾਲ) ਕਲੀਨ ਸਵੀਪ ਕੀਤਾ ਸੀ ਪਰ ਇਸ ਤੋਂ ਬਾਅਦ ਉਸ ਨੇ ਯੂ. ਏ. ਈ. ਵਿਚ ਹੋਈ ਟੈਸਟ ਸੀਰੀਜ਼ ਵਿਚ ਪਾਕਿਸਤਾਨ ਨੂੰ ਹਰਾਇਆ ਪਰ ਉਹ ਵਨ ਡੇ ਵਿਚ ਉਹ 0-5 ਨਾਲ ਹਾਰ ਗਏ। ਚਾਂਦੀਮਲ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਇਸ ਸਮੇਂ ਨੰਬਰ ਇਕ ਟੀਮ ਹੈ। ਟੀਮ ਪਿਛਲੇ ਦੋ ਸਾਲਾਂ ਤੋਂ ਕਾਫੀ ਵਧੀਆ ਕ੍ਰਿਕਟ ਖੇਡ ਰਹੀ ਹੈ। ਅਸੀਂ ਪਾਕਿਸਤਾਨ ਵਿਰੁੱਧ ਚੰਗਾ ਪ੍ਰਦਰਸ਼ਨ ਕੀਤਾ। ਅਸੀਂ ਟੀਮ ਦੇ ਤੌਰ 'ਤੇ ਚੰਗਾ ਕੀਤਾ। ਮੈਨੂੰ ਪੂਰਾ ਭਰੋਸਾ ਹੈ ਕਿ ਖਿਡਾਰੀ ਇਸ ਚੁਣੌਤੀ ਲਈ ਤਿਆਰ ਹਨ।
ਸ਼੍ਰੀਲੰਕਾ ਦੀ ਚੁਣੌਤੀ ਨਾਲ ਦੱ. ਅਫਰੀਕਾ ਸੀਰੀਜ਼ ਲਈ ਤਿਆਰੀ 'ਚ ਮਿਲੇਗੀ ਮਦਦ : ਪੁਜਾਰਾ
NEXT STORY