ਸਪੋਰਟਸ ਡੈਸਕ : ਆਈਪੀਐੱਲ 2024 ਦਾ 69ਵਾਂ ਮੈਚ ਅੱਜ ਸਨਰਾਈਜ਼ਰਸ ਹੈਦਰਾਬਾਦ ਅਤੇ ਪੰਜਾਬ ਕਿੰਗਜ਼ ਵਿਚਾਲੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ, ਹੈਦਰਾਬਾਦ 'ਚ ਖੇਡਿਆ ਜਾ ਰਿਹਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਨੇ 20 ਓਵਰਾਂ 'ਚ 5 ਵਿਕਟਾਂ ਗੁਆ ਕੇ 214 ਦੌੜਾਂ ਬਣਾਈਆਂ ਤੇ ਹੈਦਰਾਬਾਦ ਨੂੰ ਜਿੱਤ ਲਈ 215 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਟੀਮ ਨੇ 19.1 ਓਵਰਾਂ 'ਚ 6 ਵਿਕਟਾਂ ਗੁਆ ਕੇ 215 ਦੌੜਾਂ ਬਣਾਈਆਂ ਤੇ 4 ਵਿਕਟਾਂ ਨਾਲ ਮੈਚ ਜਿੱਤ ਲਿਆ।
ਇਹ ਵੀ ਪੜ੍ਹੋ : IPL 2024 : 'ਕਰੋ ਜਾਂ ਮਰੋ' ਮੁਕਾਬਲੇ 'ਚ ਚਮਕੀ RCB, ਚੇਨਈ ਨੂੰ ਹਰਾ ਕੇ ਹਾਸਲ ਕੀਤੀ ਪਲੇਆਫ਼ ਦੀ ਟਿਕਟ
ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਟ੍ਰੈਵਿਸ ਹੈੱਡ ਬਿਨਾ ਖਾਤਾ ਖੋਲੇ ਸਿਫਰ ਦੇ ਸਕੋਰ 'ਤੇ ਅਰਸ਼ਦੀਪ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਰਾਹੁਲ ਤ੍ਰਿਪਾਠੀ 33 ਦੌੜਾਂ ਬਣਾ ਹਰਸ਼ਲ ਪਟੇਲ ਦਾ ਸ਼ਿਕਾਰ ਬਣਿਆ। ਹੈਦਰਾਬਾਦ ਦੀ ਤੀਜੀ ਵਿਕਟ ਅਭਿਸ਼ੇਕ ਸ਼ਰਮਾ ਦੇ ਆਊਟ ਹੋਣ ਨਾਲ ਡਿੱਗੀ। ਅਭਿਸ਼ੇਕ 66 ਦੌੜਾਂ ਬਣਾ ਸ਼ਸ਼ਾਂਕ ਸਿੰਘ ਵਲੋਂ ਆਊਟ ਹੋਇਆ। ਹੈਦਰਾਬਾਦ ਦੀ ਚੌਥੀ ਵਿਕਟ ਨਿਤੀਸ਼ ਰੈੱਡੀ ਦੇ ਆਊਟ ਹੋਣ ਨਾਲ ਡਿੱਗੀ। ਨਿਤੀਸ਼ ਰੈੱਡੀ 37 ਦੌੜਾਂ ਬਣਾ ਹਰਸ਼ਲ ਪਟੇਲ ਵਲੋਂ ਆਊਟ ਹੋਇਆ। ਸ਼ਾਹਬਾਜ਼ ਅਹਿਮਦ 3 ਦੌੜਾਂ, ਹੈਨਰਿਕ ਕਲਾਸੇਨ 42 ਦੌੜਾਂ ਬਣਾ ਆਊਟ ਹੋਏ। ਅਬਦੁਲ ਸਮਦ 11 ਦੌੜਾਂ ਤੇ ਸਨਵੀਰ ਸਿੰਘ 6 ਦੌੜਾਂ ਬਣਾ ਅਜੇਤੂ ਰਹੇ। ਪੰਜਾਬ ਲਈ ਅਰਸ਼ਦੀਪ ਸਿੰਘ ਨੇ 2, ਹਰਸ਼ਲ ਪਟੇਲ ਨੇ 2, ਹਰਪ੍ਰੀਤ ਬਰਾੜ ਨੇ 1 ਤੇ ਸ਼ਸ਼ਾਂਕ ਸਿੰਘ ਨੇ 1 ਵਿਕਟਾਂ ਲਈਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
T20 WC 2024 ਅਭਿਆਸ ਮੈਚ ਸ਼ਡਿਊਲ : ਭਾਰਤ 1 ਜੂਨ ਨੂੰ ਬੰਗਲਾਦੇਸ਼ ਨਾਲ ਖੇਡੇਗਾ, ਜਾਣੋ ਬਾਕੀ ਮੈਚਾਂ ਬਾਰੇ ਵੀ
NEXT STORY