ਸਪੋਰਟਸ ਡੈਸਕ— ਭਾਰਤ ਦੇ ਚੋਟੀ ਦੇ ਕ੍ਰਮ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਕਿਹਾ ਕਿ ਨਿਊਜ਼ੀਲੈਂਡ ਨੂੰ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫ਼ਾਈਨਲ ਤੋਂ ਪਹਿਲਾਂ ਦੋ ਟੈਸਟ ਮੈਚ ਖੇਡਣ ਦਾ ਫ਼ਾਇਦਾ ਹੋਵੇਗਾ। ਪੁਜਾਰਾ ਦੀ ਟਿੱਪਣੀ ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫ਼ਾਈਨਲ ਤੋਂ ਪਹਿਲਾਂ ਆਈ ਹੈ ਜੋ 18 ਜੂਨ ਤੋਂ ਸਾਊਥੰਪਟਨ ਦੇ ਏਜਿਸ ਬਾਊਲ ’ਚ ਸ਼ੁਰੂ ਹੋਵੇਗਾ। ਇਸ ਸਾਲ ਦੀ ਸ਼ੁਰੂਆਤ ’ਚ ਭਾਰਤ ਨੇ ਬਾਰਡਰ-ਗਾਵਸਕਰ ਟਰਾਫ਼ੀ ’ਚ ਆਸਟਰੇਲੀਆ ਨੂੰ 2-1 ਨਾਲ ਹਰਾਉਣ ’ਚ ਕਾਮਯਾਬੀ ਹਾਸਲ ਕੀਤੀ ਸੀ ਤੇ ਫਿਰ ਇੰਗਲੈਂਡ ਨੂੰ ਆਪਣੇ ਘਰ ’ਚ 3-1 ਨਾਲ ਹਰਾ ਕੇ ਡਬਲਯੂ. ਟੀ. ਸੀ. ਦੇ ਫ਼ਾਈਨਲ ’ਚ ਪ੍ਰਵੇਸ਼ ਕੀਤਾ ਸੀ।
ਪੁਜਾਰਾ ਨੇ ਕਿਹਾ, ਨਿੱਜੀ ਤੌਰ ’ਤੇ ਇੱਥੇ ਹੋਣਾ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ ਮੈਂ ਸਿਰਫ਼ ਇਕ ਫ਼ਾਰਮੈਟ ਖੇਡਦਾ ਹਾਂ, ਇਸ ਦਾ ਬਹੁਤ ਮਇਨੇ ਹੈ। ਅਸੀਂ ਇੱਥੋਂ ਤਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ। ਮੈਨੂੰ ਉਮੀਦ ਹੈ ਕਿ ਸਾਰੇ ਫ਼ਾਈਨਲ ’ਚ ਖੇਡਣ ਲਈ ਉਤਸ਼ਾਹਤ ਹਨ। ਫ਼ਾਈਨਲ ਜਿੱਤਣਾ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ, ਪਰ ਫ਼ਾਈਨਲ ’ਚ ਪਹੁੰਚਣ ਲਈ ਵੀ ਟੀਮ ਨੇ ਦੋ ਸਾਲ ਸਖ਼ਤ ਮਿਹਨਤ ਕੀਤੀ ਹੈ।
ਪੁਜਾਰਾ ਨੇ ਕਿਹਾ, ਜੇਕਰ ਮੀਂਹ ਪੈਂਦਾ ਹੈ ਤਾਂ ਤੁਸੀਂ ਮੈਦਾਨ ਤੋਂ ਬਾਹਰ ਜਾਂਦੇ ਹੋ ਤੇ ਅਚਾਨਕ, ਮੀਂਹ ਪੈਣਾ ਬੰਦ ਹੋ ਜਾਂਦਾ ਹੈ ਤੇ ਤੁਸੀਂ ਫਿਰ ਤੋਂ ਸ਼ੁਰੂ ਹੋ ਜਾਂਦੇ ਹੋ। ਬ੍ਰੇਕ ਵੀ ਹੁੰਦੇ ਹਨ ਤੇ ਇਹੋ ਉਹ ਜਗ੍ਹਾ ਹੈ ਜਿੱਥੇ ਤੁਹਾਨੂੰ ਚੁਣੌਤੀ ਨੂੰ ਸਮਝਣ ਦੀ ਜ਼ਰੂਰਤ ਹੈ। ਜਿੱਥੇ ਮਾਨਸਿਕ ਤੌਰ ’ਤੇ ਤੁਹਾਨੂੰ ਮਜ਼ਬੂਤ ਹੋਣ ਦੀ ਲੋੜ ਹੈ, ਉੱਥੇ ਹੀ ਇਕਾਗਰਤਾ ਦੀ ਵੀ ਲੋੜ ਹੈ। ਨਿਊਜ਼ੀਲੈਂਡ ਨੂੰ ਡਬਲਯੂ. ਟੀ. ਸੀ. ਫ਼ਾਈਨਲ ਤੋਂ ਪਹਿਲਾਂ ਦੋ ਟੈਸਟ ਖੇਡਣ ਦਾ ਫ਼ਾਇਦਾ ਹੋਵੇਗਾ ਪਰ ਤੁਸੀਂ ਜਾਣਦੇ ਹੋ ਕਿ ਜਦੋਂ ਫ਼ਾਈਨਲ ਦੀ ਗੱਲ ਹੁੰਦੀ ਹੈ ਤਾਂ ਅਸੀਂ ਆਪਣਾ ਸਰਵਸ੍ਰੇਸ਼ਠ ਦੇਵਾਂਗੇ। ਅਸੀਂ ਜਾਣਦੇ ਹਾਂ ਕਿ ਸਾਡੀ ਟੀਮ ’ਚ ਚੈਂਪੀਅਨਸ਼ਿਪ ਜਿੱਤਣ ਦੀ ਸਮਰਥਾ ਹੈ।
ਆਸਟਰੇਲੀਆਈ ਤੈਰਾਕ ਨੇ 100 ਮੀਟਰ ਬੈਕਸਟ੍ਰੋਕ ’ਚ ਬਣਾਇਆ ਵਰਲਡ ਰਿਕਾਰਡ
NEXT STORY