ਸਪੋਰਟਸ ਡੈਸਕ- ਭਾਰਤ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਗੇਂਦਬਾਜ਼ੀ ਸਾਊਥੈਂਪਟਨ ’ਚ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫਾਈਨਲ ’ਚ ਭਾਰਤ ਦੇ ਬੱਲੇਬਾਜ਼ਾਂ ਲਈ ਚੁਣੌਤੀ ਪੇਸ਼ ਨਹੀਂ ਕਰੇਗਾ, ਕਿਉਂਕਿ ਮੈਚ ਨਿਰਪੱਖ ਸਥਾਨ ’ਤੇ ਖੇਡਿਆ ਜਾਵੇਗਾ। ਕਿਸੇ ਵੀ ਟੀਮ ਨੂੰ ਘਰੇਲੂ ਲਾਭ ਨਹੀਂ ਹੋਵੇਗਾ। ਭਾਰਤੀ ਬੱਲੇਬਾਜ਼ਾਂ ਨੂੰ ਉਨ੍ਹਾਂ ਬਾਰੇ ਚੰਗੀ ਜਾਣਕਾਰੀ ਹੈ। ਡਬਲਯੂ. ਟੀ. ਸੀ.ਫਾਈਨਲ 18-22 ਜੂਨ ਨੂੰ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗੇਂਦਬਾਜ਼ੀ ਹਮਲਾ ਕਾਫੀ ਸੰਤੁਲਿਤ ਹੈ। ਅਸੀਂ ਪਹਿਲਾਂ ਵੀ ਉਨ੍ਹਾਂ ਦੇ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਹੈ ਤੇ ਸਾਨੂੰ ਇਸ ਗੱਲ ਅੰਦਾਜ਼ਾ ਹੈ ਕਿ ਉਹ ਕਿਸ ਤਰ੍ਹਾਂ ਦੀ ਗੇਂਦਬਾਜ਼ੀ ਕਰਦੇ ਹਨ, ਉਸ ਕਿਸ ਕੋਣ ਦਾ ਇਸਤੇਮਾਲ ਕਰਦੇ ਹਨ ਤੇ ਅਸੀਂ ਮੁਕਾਬਲੇ ਲਈ ਤਿਆਰ ਰਹਾਂਗੇ।
ਇਹ ਵੀ ਪਡ਼੍ਹੋ : ਸਰਕਾਰ ਵਲੋਂ ਕੋਚਾਂ ਦੀਆਂ ਜਾਇਜ਼ ਮੰਗਾਂ ਸੁਹਿਰਦਤਾ ਨਾਲ ਵਿਚਾਰੀਆਂ ਜਾਣਗੀਆਂ : ਡਾਇਰੈਕਟਰ ਖੇਡ ਵਿਭਾਗ
ਦੋਵੇਂ ਟੀਮਾਂ ਦੇ ਵਿਚ ਜਦੋਂ ਆਖਿਰੀ ਵਾਰ ਟੈਸਟ ਸੀਰੀਜ਼ ਖੇਡੀ ਗਈ ਸੀ ਤਾਂ ਨਿਊਜ਼ੀਲੈਂਡ ਨੇ ਘਰੇਲੂ ਸੀਰੀਜ਼ ’ਚ ਭਾਰਤ ਨੂੰ 2-0 ਹਰਾਇਆ ਸੀ। ਹਾਲਾਂਕਿ ਪੁਜਾਰਾ ਨੇ ਕਿਹਾ ਕਿ ਨਿਰਪੱਖ ਸਥਾਨ ’ਤੇ ਦੋਵਾਂ ਟੀਮਾਂ ਦਾ ਪਲੜਾ ਬਰਾਬਰ ਹੋਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਅਜਿਹਾ ਨਹੀਂ ਲੱਗਦਾ ਕਿ ਨਿਊਜ਼ੀਲੈਂਡ ਨੂੰ ਕੋਈ ਫਾਇਦਾ ਹੋਵੇਗਾ। ਸਾਡੇ ਕੋਲ ਸਾਡਾ ਆਧਾਰ ਹੈ ਤੇ ਜੇਕਰ ਅਸੀਂ ਆਪਣੀ ਸਮਰੱਥਾ ਨਾਲ ਖੇਡਦੇ ਹਾਂ ਤਾਂ ਅਸੀਂ ਦੁਨੀਆ ਦੀ ਕਿਸੇ ਵੀ ਟੀਮ ਨੂੰ ਹਰਾਉਣ ਦੀ ਸਮਰੱਥਾ ਰੱਖਦੇ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
13000 ਖਿਡਾਰੀਆਂ ਤੇ ਕੋਚਾਂ ਨੂੰ ਮੈਡੀਕਲ ਬੀਮਾ ਦੇਵੇਗੀ ਸਰਕਾਰ
NEXT STORY