ਇੰਟਰਨੈਸ਼ਨਲ ਡੈਸਕ- ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਜਸ਼ਨਾਂ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ 'ਸਟੇਟ ਆਫ ਦਿ ਯੂਨੀਅਨ' ਭਾਸ਼ਣ ਦਿੱਤਾ। ਇਸ ਦਾ ਮੁੱਖ ਵਿਸ਼ਾ "ਅਮਰੀਕਾ @ 250: ਮਜ਼ਬੂਤ, ਖੁਸ਼ਹਾਲ ਅਤੇ ਸਨਮਾਨਿਤ" ਰੱਖਿਆ ਗਿਆ ਸੀ। ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਆਰਥਿਕ ਨੀਤੀਆਂ ਕਾਰਨ ਅਮਰੀਕੀ ਬਾਜ਼ਾਰ ਨੇ ਸਮੇਂ ਤੋਂ ਪਹਿਲਾਂ ਹੀ ਇਤਿਹਾਸਕ ਉਚਾਈਆਂ ਨੂੰ ਛੂਹਿਆ ਹੈ।
ਇਸ ਮੌਕੇ ਟਰੰਪ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਨਵੇਂ ਕਾਨੂੰਨ ਤਹਿਤ ਹੁਣ ਕਾਮਿਆਂ ਨੂੰ ਮਿਲਣ ਵਾਲੀ ਟਿਪਸ, ਓਵਰਟਾਈਮ ਦੀ ਕਮਾਈ ਅਤੇ ਬਜ਼ੁਰਗਾਂ ਦੀ ਸੋਸ਼ਲ ਸਕਿਓਰਿਟੀ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਉਨ੍ਹਾਂ ਨੇ ਇਸ ਦਾ ਵਿਰੋਧ ਕਰਨ ਲਈ ਡੈਮੋਕ੍ਰੇਟਿਕ ਪਾਰਟੀ ਦੀ ਤਿੱਖੀ ਆਲੋਚਨਾ ਕੀਤੀ।
ਇਹ ਵੀ ਪੜ੍ਹੋ- ਬਦਲ ਜਾਵੇਗਾ ਭਾਰਤ ਦੇ ਇਸ ਸੂਬੇ ਦਾ ਨਾਂ ! ਕੇਂਦਰੀ ਕੈਬਨਿਟ ਨੇ ਦਿੱਤੀ ਮਨਜ਼ੂਰੀ
ਟਰੰਪ ਨੇ ਵਿਦੇਸ਼ੀ ਵਸਤੂਆਂ 'ਤੇ ਲਗਾਏ ਗਏ ਟੈਰਿਫਾਂ ਨੂੰ ਆਪਣੀ ਸਫਲਤਾ ਦੱਸਿਆ। ਹਾਲਾਂਕਿ, ਉਨ੍ਹਾਂ ਨੇ ਅਮਰੀਕੀ ਸੁਪਰੀਮ ਕੋਰਟ ਵੱਲੋਂ ਇਨ੍ਹਾਂ ਟੈਰਿਫਾਂ ਵਿਰੁੱਧ ਸੁਣਾਏ ਗਏ ਹਾਲੀਆ ਫੈਸਲੇ ਨੂੰ "ਬਹੁਤ ਮੰਦਭਾਗਾ" ਦੱਸਿਆ ਤੇ ਕਿਹਾ ਕਿ ਕੋਰਟ ਦੇ ਦਖਲ ਦੇ ਬਾਵਜੂਦ ਕਈ ਦੇਸ਼ ਅਤੇ ਕਾਰਪੋਰੇਸ਼ਨਾਂ ਅਮਰੀਕਾ ਨਾਲ ਕੀਤੇ ਵਪਾਰਕ ਸਮਝੌਤੇ ਬਰਕਰਾਰ ਰੱਖਣਾ ਚਾਹੁੰਦੇ ਹਨ।
ਰਾਸ਼ਟਰਪਤੀ ਨੇ ਤੰਜ਼ ਕਸਦਿਆਂ ਕਿਹਾ ਕਿ 22 ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਅਮਰੀਕੀ ਆਰਥਿਕਤਾ ਬਾਰੇ ਗਲਤ ਸਾਬਤ ਹੋਏ ਹਨ, ਜਦਕਿ ਉਨ੍ਹਾਂ ਦੀਆਂ ਨੀਤੀਆਂ ਨੇ ਦੇਸ਼ ਨੂੰ ਰਿਕਾਰਡ ਵਿਕਾਸ ਵੱਲ ਮੋੜਿਆ ਹੈ। ਟਰੰਪ ਅਨੁਸਾਰ, ਟੈਰਿਫ ਢਾਂਚੇ ਕਾਰਨ ਹੀ 'ਡਾਓ ਜੋਨਸ' (Dow Jones) 50,000 ਅਤੇ 'S&P 500' 7,000 ਦੇ ਅੰਕੜੇ ਨੂੰ ਪਾਰ ਕਰ ਸਕਿਆ ਹੈ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਅਮਰੀਕਾ ਨੂੰ ਲੁੱਟਣ ਵਾਲੇ ਦੇਸ਼ ਹੁਣ ਅਰਬਾਂ ਡਾਲਰ ਦੇ ਰਹੇ ਹਨ।
ਇਹ ਵੀ ਪੜ੍ਹੋ- ਤਾਂ ਮਾਰਿਆ ਜਾਣਾ ਸੀ ਪਾਕਿਸਤਾਨ ਦਾ PM..!' ਇਰਾਨ ਨਾਲ ਜੰਗ ਦੀ ਤਿਆਰੀ 'ਚ ਬੈਠੇ ਟਰੰਪ ਨੇ ਦੇ'ਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਹਰੀ ਮੌਕੇ ਮਜ਼ਾਕ ਪਿਆ ਭਾਰਾ, ਅੱਗੇਓਂ ਦੋਸਤ ਨੇ ਕੱਢ ਲਈ Gun ਤੇ ਫਿਰ... (ਵੀਡੀਓ)
NEXT STORY