ਦੁਬਈ– ਵਿਸ਼ਵ ਕੱਪ ਜੇਤੂ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਹੱਥੋਂ ਘਰੇਲੂ ਮੈਦਾਨ ’ਤੇ ਸੂਪੜਾ ਸਾਫ ਹੋਣਾ ਭਾਰਤੀ ਟੀਮ ਲਈ ਬਾਰਡਰ-ਗਾਵਸਕਰ ਟਰਾਫੀ ਦੀ ਹਾਰ ਤੋਂ ਵੀ ਵੱਡੀ ਅਸਫਲਤਾ ਹੈ। ਭਾਰਤ ਨੂੰ ਪਿਛਲੇ ਕੁਝ ਮਹੀਨਿਆਂ ’ਚ ਟੈਸਟ ਕ੍ਰਿਕਟ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਉਸ ਨੂੰ ਘਰੇਲੂ ਮੈਦਾਨ ’ਤੇ ਕਮਜ਼ੋਰ ਨਿਊਜ਼ੀਲੈਂਡ ਹੱਥੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਹੜਾ ਟੀਮ ਦੇ ਟੈਸਟ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਸੀ। ਇਸ ਤੋਂ ਬਾਅਦ ਉਸ ਨੂੰ 5 ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਵਿਚ ਆਸਟ੍ਰੇਲੀਆ ਹੱਥੋਂ ਉਸੇ ਦੀ ਧਰਤੀ ’ਤੇ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਦੋਵਾਂ ਹਾਰਾਂ ਲਈ ਕਾਫੀ ਹੱਦ ਤੱਕ ਟੀਮ ਦੀ ਬੱਲੇਬਾਜ਼ੀ ਵਿਸ਼ੇਸ਼ ਤੌਰ ’ਤੇ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦਾ ਖਰਾਬ ਪ੍ਰਦਰਸ਼ਨ ਜ਼ਿੰਮੇਵਾਰ ਰਿਹਾ ਹੈ।
ਯੁਵਰਾਜ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਨਿਊਜ਼ੀਲੈਂਡ ਹੱਥੋਂ ਹਾਰਨਾ ਜ਼ਿਆਦਾ ਦੁਖਦਾਇਕ ਹੈ ਕਿਉਂਕਿ ਉਹ ਘਰੇਲੂ ਮੈਦਾਨ ’ਤੇ 0-3 ਨਾਲ ਹਾਰ ਗਏ। ਤੁਸੀਂ ਜਾਣਦੇ ਹੋ, ਇਹ ਮਨਜ਼ੂਰ ਕਰਨ ਯੋਗ ਨਹੀਂ ਹੈ। ਇਸ ਨੂੰ (ਬੀ. ਜੀ. ਟੀ. ਹਾਰ ਜਾਣਾ) ਤੱਦ ਵੀ ਸਵੀਕਾਰ ਕੀਤਾ ਜਾ ਸਕਦਾ ਹੈ ਕਿਉਂਕਿ ਤੁਸੀਂ ਆਸਟ੍ਰੇਲੀਆ ਵਿਚ ਦੋ ਵਾਰ ਇਸ ਨੂੰ ਜਿੱਤ ਚੁੱਕੇ ਹੋ ਤੇ ਇਸ ਵਾਰ ਤਹਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ।’’
ਸ਼ੁਭਮਨ ਗਿੱਲ ਦੇ ਪਿਆਰ 'ਚ ਫਿਸਲੀ ਹੌਟ ਹਸੀਨਾ ! ਰਿਸ਼ਤੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ
NEXT STORY