ਮੈਲਬੋਰਨ : ਆਸਟਰੇਲੀਆ ਦੀ ਕ੍ਰਿਕਟ ਗੇਂਦ ਨਿਰਮਾਤਾ ਕੰਪਨੀ ਕੂਕਾਬੁਰਾ ਲਾਰ ਅਤੇ ਪਸੀਨੇ ਦੇ ਬਦਲ ਦੇ ਤੌਰ 'ਤੇ ਜਲਦ ਹੀ 'ਵੈਕਸ ਐਪਲੀਕੇਟਰ' ਤਿਆਰ ਕਰੇਗਾ ਜੋ ਕੋਵਿਡ-19 ਦੇ ਬਾਅਦ ਦੇ ਕ੍ਰਿਕਟ ਜਗਤ ਵਿਚ ਗੇਂਦਬਾਜ਼ਾਂ ਨੂੰ ਗੇਂਦ ਚਮਕਾਉਣ ਵਿਚ ਮਦਦ ਕਰੇਗਾ। ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਬੇਹੱਦ ਇਨਫੈਕਟਡ ਬੀਮਾਰੀ ਦੇ ਜੋਖਮ ਨੂੰ ਘੱਟ ਕਰਨਦੇ ਲਈ ਗੇਂਦ ਨੂੰ ਚਮਕਾਉਣ ਦੇ ਲਈ ਲਾਰ ਦਾ ਇਸਤੇਮਾਲ ਕਰਨ 'ਤੇ ਰੋਕ ਲਗਾਈ ਜਾ ਸਕਦੀ ਹੈ।
ਰਿਪੋਰਟ ਮੁਤਾਬਕ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ.ਸੀ. ਸੀ.) ਗੇਂਦ ਨੂੰ ਚਮਕਾਉਣ ਦੇ ਲਈ ਅੰਪਾਇਰਾਂ ਦੀ ਨਿਗਰਾਨੀ ਵਿਚ ਆਰਟੀਫਿਸ਼ਲ ਚੀਜ਼ਾਂ ਦੀ ਵਰਤੋਂ ਦੀ ਇਜਾਜ਼ਤ ਦੇਣ 'ਤੇ ਵਿਚਾਰ ਕਰ ਰਹੀ ਹੈ। ਇਸ ਸਥਿਤੀ ਵਿਚ ਕੂਕਾਬੁਰਾ ਨੇ 'ਵੈਕਸ ਐਪਲੀਕੇਟਰ' ਤਿਆਰ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ, ਜੋ ਇਕ ਮਹੀਨੇ ਦੇ ਅੰਦਰ ਤਿਆਰ ਹੋ ਜਾਵੇਗਾ।
ਕੂਕਾਬੁਰਾ ਗਰੁਪ ਦੇ ਮੈਨੇਜਿੰਗ ਡਾਈਰੈਕਟਰ ਬ੍ਰੇਟ ਇਲੀਅਟ ਨੇ ਪੀ. ਏ. ਸਮਾਚਾਰ ਏਜੰਸੀ ਨੂੰ ਕਿਹਾ, ''ਆਸਟਰੇਲੀਆ ਵਿਚ ਕੂਕਾਬੁਰਾ ਦਾ ਖੋਜ ਅਤੇ ਵਿਕਾਸ ਕੇਂਦਰ ਗੇਂਦ ਨੂੰ ਚਮਕਾਉਣ ਦੇ ਰਵਾਇਤੀ ਤਰੀਕਿਆਂ ਦੇ ਬਦਲ ਨੂੰ ਤਿਆਰ ਕਰਨ 'ਤੇ ਕੰਮ ਕਰ ਰਿਹਾ ਹੈ। ਅਸੀਂ ਕ੍ਰਿਕਟ ਗੇਂਦ ਨੂੰ ਚਮਕਾਉਣ ਦੇ ਲਈ ਖਾਸ ਤਰ੍ਹਾਂ ਦਾ ਵੈਕਸ ਫਾਰਮੁਲਾ ਤਿਆਰ ਕੀਤਾ ਹੈ। ਉਸ ਨੇ ਕਿਹਾ ਕਿ ਖਿਡਾਰੀ ਜਾਂ ਅੰਪਾਇਰ ਗੇਂਦ ਨੂੰ ਚਮਕਾਉਣ ਦੇ ਲਈ ਇਸ ਸਪੰਜ ਵਰਗੀ ਚੀਜ਼ ਨੂੰ ਉਸ 'ਤੇ ਲਾਵਾਂਗੇ, ਜਿਸ ਤੋਂ ਬਾਅਦ ਗੇਂਦਬਾਜ਼ ਆਪਣੀ ਗੇਂਦ ਨੂੰ ਕਪੜਿਆਂ 'ਤੇ ਰਗੜ ਕੇ ਚਮਕਾ ਸਕਦਾ ਹੈ।''
ਵਿਰਾਟ ਦੀ ਇਸ ਹਰਕਤ ਕਾਰਨ ਮੈਂ ਖੇਡੀ ਸੀ 13 ਗੇਂਦਾਂ 48 ਦੌੜਾਂ ਦੀ ਪਾਰੀ : ਆਂਦਰੇ ਰਸੇਲ
NEXT STORY