ਲਕਜ਼ਮਬਰਗ— ਕ੍ਰਿਸਟੀਆਨੋ ਰੋਨਾਲਡੋ ਦੇ 99ਵੇਂ ਕੌਮਾਂਤਰੀ ਗੋਲ ਦੀ ਮਦਦ ਨਾਲ ਸਾਬਕਾ ਚੈਂਪੀਅਨ ਪੁਰਤਗਾਲ ਨੇ ਐਤਵਾਰ ਨੂੰ ਲਕਜ਼ਮਬਰਗ ਨੂੰ 2-0 ਨਾਲ ਹਰਾ ਕੇ ਯੂਰੋ 2020 ਫਾਈਨਲਸ ਲਈ ਕੁਆਲੀਫਾਈ ਕਰ ਲਿਆ। ਪੁਰਤਗਾਲ ਨੂੰ 39ਵੇਂ ਮਿੰਟ 'ਚ ਬਰੂਨੋ ਫਰਨਾਂਡਿਜ਼ ਨੇ ਬੜ੍ਹਤ ਦਿਵਾਈ ਜਿਸ ਤੋਂ ਬਾਅਦ ਰੋਨਾਲਡੋ ਨੇ ਇਕ ਹੋਰ ਗੋਲ ਦਾਗ ਕੇ ਟੀਮ ਦੀ 2-0 ਨਾਲ ਜਿੱਤ ਯਕੀਨੀ ਕੀਤੀ।
ਪੁਰਤਗਾਲ ਦੀ ਟੀਮ ਗਰੁੱਪ ਬੀ 'ਚ ਦੂਜੇ ਸਥਾਨ 'ਤੇ ਰਹੀ। ਸਰਬੀਆ ਨੇ ਗਰੁੱਪ ਬੀ 'ਚ ਚੋਟੀ ਦਾ ਸਥਾਨ ਹਾਸਲ ਕੀਤਾ। ਟੀਮ ਨੇ ਸਰਬੀਆ ਨਾਲ 2-2 ਨਾਲ ਡਰਾਅ ਖੇਡਿਆ। ਅਗਲੇ ਸਾਲ ਰੋਮ 'ਚ 12 ਜੂਨ ਤੋਂ ਖੇਡੇ ਜਾਣ ਵਾਲੇ ਯੂਰੋ 2020 ਲਈ ਕੁਆਲੀਫਾਈ ਕਰਨ ਵਾਲਾ ਪੁਰਤਗਾਲ 17ਵਾਂ ਦੇਸ਼ ਹੈ। ਵਿਸ਼ਵ ਚੈਂਪੀਅਨ ਫਰਾਂਸ, ਸਪੇਨ, ਇਟਲੀ ਅਤੇ ਇੰਗਲੈਂਡ ਵੀ ਯੂਰੋ 2020 ਫਾਈਨਲਸ ਲਈ ਕੁਆਲੀਫਾਈ ਕਰ ਚੁੱਕੇ ਹਨ।
ਅਜੀਬੋਗਰੀਬ ਐਕਸ਼ਨ ਕਾਰਣ ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਿਹਾ ਇਹ ਗੇਂਦਬਾਜ਼ (Video)
NEXT STORY