ਚੇਨਈ- ਤਾਮਿਲਨਾਡੂ ਸਰਕਾਰ ਨੇ ਮੰਗਲਵਾਰ ਨੂੰ ਚੇਨਈ ਓਪਨ ਡਬਲਯੂ.ਟੀ.ਏ. 250 ਟੈਨਿਸ ਟੂਰਨਾਮੈਂਟ ਲਈ 10 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਨਾਲ ਇਸ ਸਾਲ ਨਵੰਬਰ ਵਿੱਚ ਹੋਣ ਵਾਲੇ ਇਸ ਪ੍ਰੋਗਰਾਮ ਦਾ ਰਾਹ ਪੱਧਰਾ ਹੋ ਗਿਆ। ਇਹ ਫੈਸਲਾ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਅਤੇ ਤਾਮਿਲਨਾਡੂ ਟੈਨਿਸ ਐਸੋਸੀਏਸ਼ਨ (ਟੀ.ਐਨ.ਟੀ.ਏ.) ਦੇ ਪ੍ਰਧਾਨ ਵਿਜੇ ਅੰਮ੍ਰਿਤਰਾਜ ਵਿਚਕਾਰ ਹੋਈ ਮੀਟਿੰਗ ਵਿੱਚ ਲਿਆ ਗਿਆ।
ਪੀ.ਟੀ.ਆਈ. ਦੇ ਅਨੁਸਾਰ, ਟੂਰਨਾਮੈਂਟ ਦੇ ਸਫਲ ਆਯੋਜਨ ਲਈ ਲੋੜੀਂਦੇ ਵਾਧੂ 10 ਕਰੋੜ ਰੁਪਏ ਸਪਾਂਸਰਸ਼ਿਪਾਂ ਰਾਹੀਂ ਇਕੱਠੇ ਕੀਤੇ ਜਾਣਗੇ। ਹਾਰਡ-ਕੋਰਟ ਟੂਰਨਾਮੈਂਟ 2 ਤੋਂ 8 ਨਵੰਬਰ ਤੱਕ ਨੁੰਗਮਬੱਕਮ ਦੇ ਐਸ.ਡੀ.ਏ.ਟੀ. ਟੈਨਿਸ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ। ਚੇਨਈ ਓਪਨ ਦਾ ਪਹਿਲਾ ਸੀਜ਼ਨ 2022 ਵਿੱਚ ਆਯੋਜਿਤ ਕੀਤਾ ਗਿਆ ਸੀ। ਫਿਰ ਇਹ 2023 ਅਤੇ 2024 ਵਿੱਚ ਕੈਲੰਡਰ ਤੋਂ ਬਾਹਰ ਹੋ ਗਿਆ, 2025 ਵਿੱਚ ਇਸ ਦੀ ਵਾਪਸੀ ਹੋਈ। ਇੰਡੋਨੇਸ਼ੀਆ ਦੀ ਜੈਨਿਸ ਜੇਨ ਹਾਰਡ-ਕੋਰਟ ਟੂਰਨਾਮੈਂਟ ਦੀ ਮੌਜੂਦਾ ਚੈਂਪੀਅਨ ਹੈ।
'ਪੰਜਾਬ' ਦੇ ਖਿਡਾਰੀ ਨੇ ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੂੰ ਕੀਤਾ ਡੇਟ ! ਧਾਕੜ ਪਲੇਅਰ ਨੇ ਖ਼ੁਦ ਖੋਲ੍ਹਿਆ ਰਾਜ਼
NEXT STORY