ਨਵੀਂ ਦਿੱਲੀ– ਮਸ਼ਹੂਰ ਫੁੱਟਬਾਲਰ ਤੇ ਮਾਨਚੈਸਟਰ ਯੂਨਾਈਟਿਡ ਦੇ ਪ੍ਰਮੁੱਖ ਖਿਡਾਰੀਆਂ ਵਿਚ ਸ਼ਾਮਲ ਕ੍ਰਿਸਟੀਆਨੋ ਰੋਨਾਲਡੋ ਨੂੰ ਸਾਊਦੀ ਅਰਬ ਦੇ ਇਕ ਕਲੱਬ ਵਲੋਂ 200 ਮਿਲੀਅਨ ਪੌਂਡ (ਤਕਰੀਬਨ 2400 ਕਰੋੜ ਰੁਪਏ) ਤੋਂ ਵੱਧ ਦਾ ਆਫਰ ਮਿਲਿਆ ਹੈ। ਡੀਲ ਸਾਈਨ ਕਰਦੇ ਹੀ ਰੋਨਾਲਡੋ ਫੁੱਟਬਾਲ ਇਤਿਹਾਸ ਵਿਚ ਸਭ ਤੋਂ ਵੱਧ ਸੈਲਰੀ ਹਾਸਲ ਕਰਨ ਵਾਲਾ ਖਿਡਾਰੀ ਬਣ ਜਾਵੇਗਾ।
ਇਹ ਵੀ ਪੜ੍ਹੋ : ਇੰਟਰਵਿਊ ਕੋਨੇਰੂ ਹੰਪੀ : ਜਿੱਤਣ ਲਈ ਦਰਜਾ ਨਹੀਂ, ਲੈਅ ’ਚ ਹੋਣਾ ਜ਼ਰੂਰੀ
37 ਸਾਲਾ ਰੋਨਾਲਡੋ ਦਾ ਮਾਨਚੈਸਟਰ ਯੂਨਾਈਟਿਡ ਦੇ ਨਾਲ ਅਗਲੀਆਂ ਗਰਮੀਆਂ ਤਕ ਕਰਾਰ ਹੈ ਪਰ ਉਸ ਨੇ ਕਲੱਬ ਨੂੰ ਸੂਚਿਤ ਕੀਤਾ ਹੈ ਕਿ ਉਹ ਨਵੇਂ ਸੈਸ਼ਨ ਤੋਂ ਪਹਿਲਾਂ ਕਲੱਬ ਛੱਡਣਾ ਚਾਹੁੰਦਾ ਹੈ। ਰਿਪੋਰਟਾਂ ਮੁਤਾਬਕ ਰੋਨਾਲਡੋ ਨੂੰ ਇਕ ਬੇਨਾਮੀ ਸਾਊਦੀ ਅਰਬ ਕਲੱਬ ਨਾਲ 2 ਸਾਲਾਂ ਲਈ 233.23 ਮਿਲੀਅਨ ਪੌਂਡ ਦਾ ਦਿਲਖਿਚਵਾਂ ਆਫਰ ਮਿਲਿਆ ਹੈ। ਸਾਊਦੀ ਅਰਬ ਦਾ ਇਹ ਕਲੱਬ ਮਾਨਚੈਸਟਰ ਯੂਨਾਈਟਿਡ ਨੂੰ 25 ਮਿਲੀਅਨ ਪੌਂਡ ਦੇ ਟਰਾਂਸਫਰ ਟੈਕਸ ਦਾ ਭੁਗਤਾਨ ਕਰਨ ਲਈ ਵੀ ਤਿਆਰ ਹੈ, ਹਾਲਾਂਕਿ ਰੋਨਾਲਡੋ ਇਸ ਪ੍ਰਸਤਾਵ ਨੂੰ ਸਵੀਕਾਰ ਕਰਨ ਦਾ ਇੱਛੁਕ ਨਹੀਂ ਹੈ, ਕਿਉਂਕਿ ਅਗਲੇ ਸੈਸ਼ਨ ਵਿਚ ਚੈਂਪੀਅਨਸ ਲੀਗ ਵਿਚ ਖੇਡਣ ਦੀ ਉਸਦੀ ਇੱਛਾ ਬਣੀ ਹੋਈ ਹੈ।
ਮਾਨਚੈਸਟਰ ਯੂਨਾਈਟਿਡ ਦੇ ਨਵੇਂ ਮੈਨੇਜਰ ਐਰਿਕ ਟੇਨ ਬੈਗ ਨੇ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੇ ਸੈਸ਼ਨ ਲਈ ਇਹ ਤਜਰਬੇਕਾਰ ਫਾਰਵਰਡ ਉਸ ਦੀਆਂ ਯੋਜਨਾਵਾਂ ਦਾ ਮਹੱਤਵਪੂਰਨ ਹਿੱਸਾ ਹੈ। ਉਸ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਕਿਹਾ ਸੀ, ‘‘ਅਸੀਂ ਇਸ ਸੀਜ਼ਨ ਲਈ ਰੋਨਾਲਡੋ ਦੇ ਨਾਲ ਯੋਜਨਾ ਬਣਾ ਰਹੇ ਹਾਂ। ਮੈਂ ਉਸਦੇ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ।’’
ਇਹ ਪੁੱਛੇ ਜਾਣ ’ਤੇ ਕਿ ਕੀ ਰੋਨਾਲਡੋ ਸਾਊਦੀ ਅਰਬ ਦੇ ਕਲੱਬ ਵਿਚ ਜਾਣਾ ਚਾਹੁੰਦਾ ਹੈ ਤਾਂ ਟੇਨ ਬੈਗ ਨੇ ਜਵਾਬ ਦਿੱਤਾ, ‘‘ਉਸ ਨੇ ਮੈਨੂੰ ਇਹ ਨਹੀਂ ਦੱਸਿਆ ਹੈ। ਮੈਂ ਪੜ੍ਹਿਆ ਹੈ ਪਰ ਜਿਵੇਂ ਕਿ ਮੈਂ ਕਿਹਾ ਹੈ, ਕ੍ਰਿਸਟੀਆਨੋ ਵਿਕਰੀ ਦੇ ਲਈ ਨਹੀਂ ਹੈ, ਉਹ ਸਾਡੀਆਂ ਯੋਜਨਾਵਾਂ ਵਿਚ ਹੈ ਤੇ ਅਸੀਂ ਇਕੱਠੇ ਸਫਲਤਾ ਹਾਸਲ ਕਰਨਾ ਚਾਹੁੰਦੇ ਹਾਂ। ’’
ਇਹ ਵੀ ਪੜ੍ਹੋ : ਵਿਰਾਟ ਕੋਹਲੀ 'ਤੇ ਉੱਠ ਰਹੇ ਸਵਾਲਾਂ 'ਤੇ ਮੁੜ ਭੜਕੇ ਰੋਹਿਤ ਸ਼ਰਮਾ, ਕਿਹਾ- ਉਨ੍ਹਾਂ ਦੀ ਟੀਮ 'ਚ ਜਗ੍ਹਾ ਸੁਰੱਖਿਅਤ
ਕਿਹੜੇ-ਕਿਹੜੇ ਕਲੱਬਾਂ ਲਈ ਖੇਡਿਆ
ਮਾਨਚੈਸਟਰ ਯੂਨਾਈਟਿਡ
2003 ਤੋਂ 2009
ਮੈਚ 196
ਗੋਲ 84
ਰੀਅਲ ਮੈਡ੍ਰਿਡ
2009 ਤੋਂ 2018
ਮੈਚ 292
ਗੋਲ 311
ਜੁਵੈਂਟਸ 2018 ਤੋਂ 2021
ਮੈਚ 98
ਗੋਲ 81
ਮਾਨਚੈਸਟਰ ਯੂਨਾਈਟਿਡ
2021 ਤੋਂ ਅੱਜ ਤਕ
ਮੈਚ 30
ਗੋਲ 18
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇੰਟਰਵਿਊ ਕੋਨੇਰੂ ਹੰਪੀ : ਜਿੱਤਣ ਲਈ ਦਰਜਾ ਨਹੀਂ, ਲੈਅ ’ਚ ਹੋਣਾ ਜ਼ਰੂਰੀ
NEXT STORY