ਸਪੋਰਟਸ ਡੈਸਕ- ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਆਈਪੀਐਲ 2025 ਦਾ 67ਵਾਂ ਮੈਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ। ਮੈਚ 'ਚ ਚੇਨਈ ਨੇ ਗੁਜਰਾਤ ਨੂੰ 83 ਦੌੜਾਂ ਨਾਲ ਹਰਾਇਆ। ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਚੇਨਈ ਨੇ 20 ਓਵਰਾਂ 'ਚ 5 ਵਿਕਟਾਂ ਗੁਆ ਕੇ 230 ਦੌੜਾਂ ਬਣਾਈਆਂ ਤੇ ਗੁਜਰਾਤ ਨੂੰ ਜਿੱਤ ਲਈ 231 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ। ਚੇਨਈ ਲਈ ਡੇਵੋਨ ਕੋਨਵੇ ਨੇ 52 ਦੌੜਾਂ, ਡੇਵਾਲਡ ਬ੍ਰੇਵਿਸ ਨੇ 57, ਆਯੂਸ਼ ਮਹਾਤਰੇ ਨੇ 34 ਦੌੜਾਂ, ਉਰਵਿਲ ਪਟੇਲ ਨੇ 37 ਦੌੜਾਂ, ਸ਼ਿਵਮ ਦੁਬੇ ਨੇ 17 ਦੌੜਾਂ ਤੇ ਰਵਿੰਦਰ ਜਡੇਜਾ ਨੇ 21 ਦੌੜਾਂ ਬਣਾਈਆਂ
ਇਹ ਵੀ ਪੜ੍ਹੋ : ਟੀਮ ਨੂੰ ਵੱਡਾ ਝਟਕਾ! IPL ਦੇ ਸਭ ਤੋਂ ਜ਼ਰੂਰੀ ਮੁਕਾਬਲਿਆਂ ਤੋਂ ਪਹਿਲਾਂ ਫੱਟੜ ਹੋ ਗਿਆ ਸਟਾਰ ਖਿਡਾਰੀ
ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਦੀ ਟੀਮ 18.3 ਓਵਰਾਂ 'ਚ ਆਲ ਆਊਟ ਹੋ ਕੇ 147ਦੌੜਾਂ ਹੀ ਬਣਾ ਸਕੀ ਤੇ 83 ਦੌੜਾਂ ਨਾਲ ਮੈਚ ਹਾਰ ਗਈ। ਗੁਜਰਾਤ ਲਈ ਸਾਈ ਸੁਦਰਸ਼ਨ ਨੇ 41 ਦੌੜਾਂ, ਸ਼ਾਹਰੁਖ ਖਾਨ ਨੇ 19 ਦੌੜਾਂ, ਸ਼ੁਭਮਨ ਗਿੱਲ ਨੇ 13 ਦੌੜਾਂ , ਰਾਸ਼ਿਦ ਖਾਨ ਨੇ 12 ਦੌੜਾਂ, ਰਾਹੁਲ ਤੇਵਤੀਆ ਨੇ 7 ਦੌੜਾਂ ਤੇ ਜੋਸ ਬਟਲਰ ਨੇ 5 ਦੌੜਾਂ ਬਣਾਈਆਂ। ਚੇਨਈ ਲਈ ਰਵਿੰਦਰ ਜਡੇਜਾ ਨੇ 2 ਵਿਕਟਾਂ, ਖਲੀਲ ਅਹਿਮਦ ਨੇ 1 ਵਿਕਟ, ਅੰਸ਼ੁਲ ਕੰਬੋਜ ਨੇ 3 ਵਿਕਟਾਂ, ਨੂਰ ਅਹਿਮਦ ਨੇ 3 ਵਿਕਟ ਤੇ ਮਥੀਸ਼ਾ ਪਾਥਿਰਾਨਾ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ ਦੀ ਵੱਡੀ ਭਵਿੱਖਬਾਣੀ, ਦੱਸਿਆ ਕੌਣ ਜਿੱਤੇਗਾ IPL 2025 ਦਾ ਖਿਤਾਬ
ਪਲੇਇੰਗ 11
ਗੁਜਰਾਤ ਟਾਈਟਨਜ਼ : ਸ਼ੁਭਮਨ ਗਿੱਲ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਸ਼ੇਰਫੇਨ ਰਦਰਫੋਰਡ, ਸ਼ਾਹਰੁਖ ਖਾਨ, ਰਾਹੁਲ ਤੇਵਤੀਆ, ਰਾਸ਼ਿਦ ਖਾਨ, ਗੇਰਾਲਡ ਕੋਏਟਜ਼ੀ, ਰਵੀਸਰੀਨਿਵਾਸਨ ਸਾਈ ਕਿਸ਼ੋਰ, ਮੁਹੰਮਦ ਸਿਰਾਜ, ਅਰਸ਼ਦ ਖਾਨ, ਪ੍ਰਸਿੱਧ ਕ੍ਰਿਸ਼ਨਾ
ਚੇਨਈ ਸੁਪਰ ਕਿੰਗਜ਼ : ਆਯੂਸ਼ ਮਹਾਤਰੇ, ਡੇਵੋਨ ਕੋਨਵੇ, ਉਰਵਿਲ ਪਟੇਲ, ਰਵਿੰਦਰ ਜਡੇਜਾ, ਡੇਵਾਲਡ ਬ੍ਰੇਵਿਸ, ਸ਼ਿਵਮ ਦੂਬੇ, ਦੀਪਕ ਹੁੱਡਾ, ਐਮਐਸ ਧੋਨੀ (ਵਿਕਟਕੀਪਰ/ਕਪਤਾਨ), ਨੂਰ ਅਹਿਮਦ, ਅੰਸ਼ੁਲ ਕੰਬੋਜ, ਖਲੀਲ ਅਹਿਮਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੈਸਟ ਕ੍ਰਿਕਟ 'ਚ ਹੁਣ ਨਜ਼ਰ ਨਹੀਂ ਆਉਣਗੇ ਇਹ 3 ਦਿੱਗਜ? ਇੰਗਲੈਂਡ ਦੌਰੇ 'ਤੇ ਜਗ੍ਹਾ ਨਾ ਮਿਲਣ 'ਤੇ ਉੱਠੇ ਸਵਾਲ
NEXT STORY