ਲਾਸ ਏਂਜਲਸ- ਸਟਾਰ ਫੁੱਟਬਾਲਰ ਲਿਓਨਿਲ ਮੈਸੀ ਦੀ ਮੌਜੂਦਗੀ ਦੇ ਬਾਵਜੂਦ ਇੰਟਰ ਮਿਆਮੀ ਨੇ ਐੱਮ. ਐੱਲ. ਐੱਸ. ਕੱਪ ’ਚ ਆਪਣੇ ਖਿਤਾਬ ਦੇ ਬਚਾਅ ਦੀ ਮੁਹਿੰਮ ਹਾਰ ਦੇ ਨਾਲ ਕੀਤੀ। ਇੰਟਰ ਮਿਆਮੀ ਨੂੰ ਆਪਣੇ ਪਹਿਲੇ ਮੈਚ ’ਚ ਲਾਸ ਏਂਜਲਸ ਐੱਫ. ਸੀ. (ਐੱਲ. ਏ. ਐੱਫ. ਸੀ.) ਤੋਂ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜੇਤੂ ਟੀਮ ਵੱਲੋਂ ਡੇਵਿਡ ਮਾਰਟੀਨੇਜ਼, ਡੈਨਿਸ ਬੁਆਂਗਾ ਤੇ ਨਾਥਨ ਓਰਡਾਜ਼ ਨੇ ਗੋਲ ਕੀਤੇ।
ਇਸ ਮੈਚ ਨੂੰ ਦੇਖਣ ਲਈ ਇਤਿਹਾਸਕ ਲਾਸ ਏਂਜਲਸ ਮੈਮੋਰੀਅਲ ਕੋਲੀਜ਼ੀਅਮ ਸਟੇਡੀਅਮ ’ਚ 75,673 ਦਰਸ਼ਕ ਹਾਜ਼ਰ ਸਨ। ਦਰਸ਼ਕਾਂ ਨੇ ਘਰੇਲੂ ਟੀਮ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਇਆ ਤੇ ਮੈਸੀ ਨੂੰ ਖੇਡਦੇ ਹੋਏ ਦੇਖਣ ਦਾ ਭਰਪੂਰ ਆਨੰਦ ਲਿਆ। ਮੈਸੀ ਨੇ ਇਸ ਮਹੀਨੇ ਹੈਮਸਟ੍ਰਿੰਗ ’ਚ ਖਿਚਾਅ ਦੇ ਬਾਵਜੂਦ ਪੂਰਾ ਮੈਚ ਖੇਡਿਆ।
ਦੱਖਣੀ ਅਫਰੀਕਾ ਤੋਂ ਮਿਲੀ ਹਾਰ 'ਤੇ ਸੂਰਿਆਕੁਮਾਰ ਦਾ ਬਿਆਨ ਆਇਆ ਸਾਹਮਣੇ, ਖ਼ਰਾਬ ਬੱਲੇਬਾਜ਼ੀ 'ਤੇ ਕੱਢੀ ਭੜਾਸ
NEXT STORY