ਸਪੋਰਟਸ ਡੈਸਕ- ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਆਈਪੀਐਲ 2024 ਦੇ 43ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ 10 ਦੌੜਾਂ ਨਾਲ ਹਰਾ ਦਿੱਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ ਜੇਕ ਫਰੇਜ਼ਰ-ਮੈਕਗੁਰਕ ਦੀ 27 ਗੇਂਦਾਂ 'ਚ 11 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 84 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਮਦਦ ਨਾਲ 4 ਵਿਕਟਾਂ ਦੇ ਨੁਕਸਾਨ 'ਤੇ 257 ਦੌੜਾਂ ਬਣਾਈਆਂ। ਜਵਾਬ ਵਿੱਚ ਮੁੰਬਈ ਦੀ ਸ਼ੁਰੂਆਤ ਧੀਮੀ ਰਹੀ ਪਰ ਤਿਲਕ ਵਰਮਾ (63) ਅਤੇ ਹਾਰਦਿਕ ਪੰਡਯਾ (46) ਨੇ ਉਮੀਦ ਜਗਾਈ ਪਰ 247/9 ਦੇ ਸਕੋਰ ਨਾਲ ਟੀਚਾ ਹਾਸਲ ਕਰਨ ਵਿੱਚ ਨਾਕਾਮ ਰਹੇ।
ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਟੀਮ 20 ਓਵਰਾਂ 'ਚ 9 ਵਿਕਟਾਂ ਗੁਆ ਕੇ 247 ਦੌੜਾਂ ਹੀ ਬਣਾ ਸਕੀ ਤੇ 10 ਦੌੜਾਂ ਨਾਲ ਮੈਚ ਹਾਰ ਗਈ। ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 8 ਦੌੜਾਂ ਬਣਾ ਖਲੀਲ ਅਹਿਮਦ ਵਲੋਂ ਆਊਟ ਹੋਏ। ਮੁੰਬਈ ਨੂੰ ਦੂਜਾ ਝਟਕਾ ਈਸ਼ਾਨ ਕਿਸ਼ਨ ਦੇ ਆਊਟ ਹੋਣ ਨਾਲ ਲੱਗਾ। ਈਸ਼ਾਨ 20 ਦੌੜਾਂ ਬਣਾ ਮੁਕੇਸ਼ ਕੁਮਾਰ ਵਲੋਂ ਆਊਟ ਹੋਇਆ। ਮੁੰਬਈ ਦੀ ਤੀਜੀ ਵਿਕਟ ਸੂਰਯਕੁਮਾਰ ਯਾਦਵ ਦੇ ਆਊਟ ਹੋਣ ਨਾਲ ਡਿੱਗੀ। ਸੂਰਯਕੁਮਾਰ 26 ਦੌੜਾਂ ਬਣਾ ਖਲੀਲ ਅਹਿਮਦ ਵਲੋਂ ਆਊਟ ਹੋਇਆ।ਮੁੰਬਈ ਨੂੰ ਚੌਥਾ ਝਟਕਾ ਹਾਰਦਿਕ ਪੰਡਯਾ ਦੇ ਆਊਟ ਹੋਣ ਨਾਲ ਲੱਗਾ। ਮੁੰਬਈ ਦੀ ਪੰਜਵੀਂ ਵਿਕਟ ਨੇਹਲ ਵਢੇਰਾ ਦੇ ਆਊਟ ਹੋਣ ਨਾਲ ਡਿੱਗੀ। ਟਿਮ ਡੇਵਿਡ 37 ਦੌੜਾਂ, ਮੁਹੰਮਦ ਨਬੀ 7 ਦੌੜਾਂ, ਤਿਲਕ ਵਰਮਾ 63 ਦੌੜਾਂ ਬਣਾ ਆਊਟ ਹੋਏ। ਪਿਊਸ਼ ਚਾਵਲਾ ਨੇ 10 ਦੌੜਾਂ ਤੇ ਲਿਊਕ ਵੁੱਡ ਨੇ 9 ਦੌੜਾਂ ਬਣਾ ਅਜੇਤੂ ਰਹੇ। ਦਿੱਲੀ ਲਈ ਖਲੀਲ ਅਹਿਮਦ ਨੇ 2, ਮੁਕੇਸ਼ ਕੁਮਾਰ ਨੇ 3 ਤੇ ਰਸਿਕ ਡਾਰ ਸਲਾਮ ਨੇ 3 ਵਿਕਟਾਂ ਲਈਆਂ।
ਸੰਭਾਵਿਤ ਪਲੇਇੰਗ 11
ਦਿੱਲੀ ਕੈਪੀਟਲਜ਼ : ਜੇਕ ਫਰੇਜ਼ਰ-ਮੈਕਗੁਰਕ, ਕੁਮਾਰ ਕੁਸ਼ਾਗਰਾ, ਸ਼ਾਈ ਹੋਪ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਟ੍ਰਿਸਟਨ ਸਟੱਬਸ, ਅਭਿਸ਼ੇਕ ਪੋਰੇਲ, ਅਕਸ਼ਰ ਪਟੇਲ, ਕੁਲਦੀਪ ਯਾਦਵ, ਲਿਜ਼ਾਦ ਵਿਲੀਅਮਜ਼, ਮੁਕੇਸ਼ ਕੁਮਾਰ, ਖਲੀਲ ਅਹਿਮਦ
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਨੇਹਾਲ ਵਢੇਰਾ, ਹਾਰਦਿਕ ਪੰਡਯਾ (ਕਪਤਾਨ), ਟਿਮ ਡੇਵਿਡ, ਮੁਹੰਮਦ ਨਬੀ, ਪੀਯੂਸ਼ ਚਾਵਲਾ, ਲਿਊਕ ਵੁੱਡ, ਜਸਪ੍ਰੀਤ ਬੁਮਰਾਹ, ਨੁਵਾਨ ਥੁਸ਼ਾਰਾ
ਮੁੰਬਈ ਇੰਡੀਅਨਜ਼ ਵਿਰੋਧੀ ਟੀਮ ਨੂੰ ਰੋਕਣ 'ਚ ਕਾਰਗਰ ਨਹੀਂ ਰਹੀ : ਡੇਵਿਡ
NEXT STORY