ਸਪੋਰਟਸ ਡੈਸਕ —ਵਿਸ਼ਵ ਕੱਪ ਲਈ ਵਾਪਸੀ ਕਰਨਾ ਚਾਹੁੰਦੇ ਸਨ ਡਿਵਿਲੀਅਰਸ, ਟੀਮ ਮੈਨੇਜਮੈਂਟ ਨੇ ਕੀਤਾ ਇਨਕਾਰ
ਸਪੋਰਟਸ ਡੈਸਕ — ਏ. ਬੀ ਡਿਵਿਲੀਅਰਜ਼ ਵਿਸ਼ਵ ਕੱਪ ਲਈ ਸੰਨਿਆਸ ਤੋਂ ਵਾਪਸੀ ਕਰਨਾ ਚਾਹੁੰਦੇ ਸਨ ਪਰ ਇਸ ਮਹਾਸਮਰ 'ਚ ਖੇਡਣ ਵਾਲੀ ਟੀਮ ਦੇ ਐਲਾਨ ਤੋਂ ਠੀਕ ਇਕ ਸ਼ਾਮ ਪਹਿਲਾਂ ਦੱਖਣ ਅਫਰੀਕੀ ਟੀਮ ਮੈਨੇਜਮੈਂਟ ਨੇ ਉਨ੍ਹਾਂ ਦੀ ਇਹ ਪੇਸ਼ਕਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਮੀਡੀਆ ਰਿਪੋਰਟ 'ਚ ਇਸ ਦਾ ਦਾਅਵਾ ਕੀਤਾ ਗਿਆ ਹੈ। ਈ. ਐੱਸ. ਪੀ. ਐੱਨ. ਕ੍ਰਿਕਇੰਫੋ ਮੁਤਾਬਕ ਡਿਵੀਲੀਅਰਸ ਨੇ ਮਈ 'ਚ ਇਹ ਪੇਸ਼ਕਸ਼ ਇੰਗਲੈਂਡ ਲਈ ਵਿਸ਼ਵ ਕੱਪ ਦੀ ਟੀਮ ਚੋਣ ਤੋਂ 24 ਘੰਟੇ ਪਹਿਲਾਂ ਕੀਤੀ ਸੀ।

ਵੈੱਬਸਾਈਟ 'ਚ ਦਾਅਵਾ ਕੀਤਾ ਗਿਆ ਹੈ ਕਿ ਡਿਵਿਲੀਅਰਸ ਨੇ ਦੱਖਣੀ ਅਫਰੀਕੀ ਕਪਤਾਨ ਫਾਫ ਡੂ ਪਲੇਸਿਸ, ਮੁੱਖ ਕੋਚ ਓਟਿਸ ਗਿਬਸਨ ਅਤੇ ਚੋਣਕਰਤਾਵਾਂ ਦੇ ਕੋਆਰਡੀਨੇਟਰ ਲਿੰਡਾ ਜੋਂਡੀ ਨਾਲ ਸੰਪਰਕ ਕਰਕੇ ਅੰਤਰਰਾਸ਼ਟਰੀ ਸੰਨਿਆਸ ਤੋਂ ਵਾਪਸੀ ਦੀ ਆਪਣੀ ਇੱਛਾ ਜ਼ਾਹਰ ਕੀਤੀ ਸੀ ਪਰ ਇਨ੍ਹਾਂ ਤਿੰਨਾਂ ਨੇ ਇਸ ਦਾ ਸਮਰਥਨ ਨਹੀਂ ਕੀਤਾ। ਰਿਪੋਰਟ ਦੇ ਮੁਤਾਬਕ ਇਨ੍ਹਾਂ ਸਾਰਿਆ ਦਾ ਮੰਨਣਾ ਸੀ ਕਿ ਡਿਵਿਲੀਅਰਸ ਦੀ ਵਾਪਸੀ ਉਨ੍ਹਾਂ ਖਿਡਾਰੀਆਂ ਲਈ ਅਣ-ਉਚਿਤ ਹੋਵੇਗੀ ਜੋ ਉਨ੍ਹਾਂ ਦੀ ਗੈਰਹਾਜ਼ਰੀ 'ਚ ਖੇਡ ਰਹੇ ਹਨ ਜਿਵੇਂ ਰਾਸੀ ਵਾਨ ਡਰ ਦੁਸੇਨ।
ਗਿੱਟੇ 'ਚ ਸੱਟ ਕਾਰਨ ਨੇਮਾਰ ਕੋਪਾ ਅਮਰੀਕਾ ਟੂਰਨਾਮੈਂਟ ਤੋਂ ਬਾਹਰ
NEXT STORY