ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅੰਡਰ-19 ਵਿਸ਼ਵ ਕੱਪ 2026 ਵਿੱਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਦੇ ਖਿਡਾਰੀਆਂ ਅਤੇ ਸਪੋਰਟ ਸਟਾਫ਼ ਲਈ ਇੱਕ ਵੱਡੇ ਇਨਾਮ ਦਾ ਐਲਾਨ ਕੀਤਾ ਹੈ। ਬੋਰਡ ਨੇ ਨੌਜਵਾਨ ਕ੍ਰਿਕਟ ਸਿਤਾਰਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ 7.5 ਕਰੋੜ ਰੁਪਏ ਦੀ ਨਕਦ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ। ਇਹ ਰਾਸ਼ੀ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਵਿਸ਼ਵ ਪੱਧਰ 'ਤੇ ਦੇਸ਼ ਦਾ ਤਿਰੰਗਾ ਲਹਿਰਾਉਣ ਦੇ ਸਨਮਾਨ ਵਜੋਂ ਦਿੱਤੀ ਜਾ ਰਹੀ ਹੈ।
ਖਿਡਾਰੀਆਂ ਅਤੇ ਸਪੋਰਟ ਸਟਾਫ਼ ਵਿੱਚ ਵੰਡੀ ਜਾਵੇਗੀ ਰਾਸ਼ੀ
BCCI ਅਨੁਸਾਰ, ਇਹ 7.5 ਕਰੋੜ ਰੁਪਏ ਦਾ ਇਨਾਮ ਸਿਰਫ਼ ਮੈਦਾਨ 'ਤੇ ਖੇਡਣ ਵਾਲੇ ਖਿਡਾਰੀਆਂ ਲਈ ਹੀ ਨਹੀਂ ਹੈ, ਸਗੋਂ ਉਸ ਸਪੋਰਟ ਸਟਾਫ਼ ਲਈ ਵੀ ਹੈ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਰਹਿ ਕੇ ਟੀਮ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਬੋਰਡ ਦਾ ਮੰਨਣਾ ਹੈ ਕਿ ਅਜਿਹੇ ਇਨਾਮਾਂ ਨਾਲ ਜ਼ਮੀਨੀ ਪੱਧਰ 'ਤੇ ਖੇਡ ਰਹੇ ਨੌਜਵਾਨਾਂ ਦਾ ਮਨੋਬਲ ਵਧੇਗਾ ਅਤੇ ਉਹ ਭਵਿੱਖ ਵਿੱਚ ਸੀਨੀਅਰ ਟੀਮ ਲਈ ਤਿਆਰ ਹੋ ਸਕਣਗੇ।
T20 WC : ਪਾਕਿ ਗੇਂਦਬਾਜ਼ਾਂ ਦਾ ਕਹਿਰ; ਨੀਦਰਲੈਂਡ ਦੀ ਪੂਰੀ ਟੀਮ 147 'ਤੇ ਸਿਮਟੀ
NEXT STORY