ਨਵੀਂ ਦਿੱਲੀ : ਦਿੱਲੀ ਹਾਫ਼ ਮੈਰਾਥਨ ਨੇ ਆਪਣੇ 21ਵੇਂ ਐਡੀਸ਼ਨ ਤੋਂ ਪਹਿਲਾਂ ਸਮਾਜਿਕ ਕਾਰਜਾਂ ਲਈ ਰਿਕਾਰਡ 8.87 ਕਰੋੜ ਰੁਪਏ ਦੀ ਰਾਸ਼ੀ ਜੁਟਾਈ ਹੈ। ਇਹ ਰਾਸ਼ੀ ਸਾਲ 2025 ਵਿੱਚ ਇਕੱਠੇ ਕੀਤੇ ਗਏ 4.12 ਕਰੋੜ ਰੁਪਏ ਨਾਲੋਂ ਦੋਗੁਣੇ ਤੋਂ ਵੀ ਵੱਧ ਹੈ। ਇਸ ਅਭਿਆਨ ਵਿੱਚ 72 ਗੈਰ-ਸਰਕਾਰੀ ਸੰਗਠਨਾਂ (NGOs), 14 ਕਾਰਪੋਰੇਟ ਕੰਪਨੀਆਂ ਅਤੇ 160 ਤੋਂ ਵੱਧ ਵਿਅਕਤੀਗਤ ਫੰਡਰੇਜ਼ਰਾਂ ਨੇ ਯੋਗਦਾਨ ਪਾਇਆ ਹੈ। ਫੰਡ ਇਕੱਠਾ ਕਰਨ ਦਾ ਕੰਮ 31 ਅਕਤੂਬਰ ਤੱਕ ਜਾਰੀ ਰਹੇਗਾ।
ਸਾਲ 2005 ਵਿੱਚ ਸ਼ੁਰੂ ਹੋਣ ਤੋਂ ਬਾਅਦ, ਇਸ ਖੇਡ ਈਵੈਂਟ ਨੇ ਹੁਣ ਤੱਕ 97.5 ਕਰੋੜ ਰੁਪਏ ਤੋਂ ਵੱਧ ਰਾਸ਼ੀ ਜੁਟਾ ਕੇ ਸਿਹਤ, ਸਿੱਖਿਆ ਅਤੇ ਵਾਤਾਵਰਣ ਵਰਗੇ ਖੇਤਰਾਂ ਦੇ 500 ਤੋਂ ਵੱਧ ਐੱਨ.ਜੀ.ਓ. ਦੀ ਮਦਦ ਕੀਤੀ ਹੈ। ਇਸ ਵਾਰ ਦੀਪਕ ਸ਼ਰਮਾ ਨੇ 'ਉਦਯਨ ਕੇਅਰ' ਲਈ 31 ਲੱਖ ਰੁਪਏ ਇਕੱਠੇ ਕਰਕੇ 'ਚੇਂਜ ਆਈਕਨ' ਦਾ ਖਿਤਾਬ ਜਿੱਤਿਆ। 10ਵੀਂ ਜਮਾਤ ਦਾ 15 ਸਾਲਾ ਵਿਦਿਆਰਥੀ ਰੇਹਾਨ ਗਿਆਨ (50,000 ਰੁਪਏ) ਸਭ ਤੋਂ ਛੋਟੀ ਉਮਰ ਦਾ ਫੰਡਰੇਜ਼ਰ ਰਿਹਾ। ਇੰਡੀਅਨ ਰੇਲਵੇ ਫਾਈਨਾਂਸ ਕਾਰਪੋਰੇਸ਼ਨ ਇਸ ਵਿੱਚ ਸਹਿਯੋਗ ਕਰਨ ਵਾਲੀ ਇਕਲੌਤੀ ਸਰਕਾਰੀ ਕੰਪਨੀ ਰਹੀ।
ਵੈਸਟਇੰਡੀਜ਼ ਵਿਰੁੱਧ ਅਸੀਂ ਢਿੱਲ ਨਹੀਂ ਦੇ ਸਕਦੇ, ਗੇਂਦਬਾਜ਼ਾਂ ਨੂੰ ਹੋਣਾ ਪਵੇਗਾ ਆਕ੍ਰਾਮਕ: ਤਿਲਕ ਵਰਮਾ
NEXT STORY