ਨਵੀਂ ਦਿੱਲੀ— ਤੇਲੰਗਾਨਾ ਦੇ ਨਿਸ਼ਾਨੇਬਾਜ਼ ਧਨੁਸ਼ ਸ਼੍ਰੀਕਾਂਤ ਇੱਥੇ ਦੇ ਡਾ. ਕਰਨ ਸਿੰਘ ਸ਼ੂਟਿੰਗ ਰੇਂਜ ’ਚ ਸ਼ਨੀਵਾਰ ਨੂੰ ਆਯੋਜਿਤ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਰਾਸ਼ਟਰੀ ਟ੍ਰਾਇਲ (ਟੀ-6) ਦੇ ਜੇਤੂ ਬਣੇ। ਧਨੁਸ਼ ਨੇ ਫਾਈਨਲ ’ਚ ਫੌਜ ਦੇ ਪੰਕਜ ਕੁਮਾਰ ਨੂੰ ਪਛਾੜਦੇ ਹੋਏ 252.1 ਸਕੋਰ ਕੀਤਾ। ਪੰਕਜ 250.7 ਅੰਕ ਦੇ ਨਾਲ ਦੂਜੇ ਸਥਾਨ ’ਤੇ ਰਹੇ।
ਫੌਜ ਦੇ ਉਨ੍ਹਾਂ ਦੇ ਸਾਥੀ ਨਿਸ਼ਾਨੇਬਾਜ਼ ਸੰਦੀਪ ਸਿੰਘ (229.1 ਅੰਕ) ਤੀਜੇ ਸਥਾਨ ’ਤੇ ਰਹੇ। ਸ਼੍ਰੀਕਾਂਤ ਨੇ ਇਸ ਤੋਂ ਪਹਿਲਾਂ ਕੁਆਲੀਫਾਇੰਗ ’ਚ 626.9 ਦੇ ਸਕੋਰ ਦੇ ਨਾਲ ਪੰਜਵੇਂ ਸਥਾਨ ਦੇ ਰਹਿੰਦੇ ਹੋਏ ਫਾਈਨਲ ਦੇ ਲਈ ਜਗ੍ਹਾ ਪੱਕੀ ਕੀਤੀ ਸੀ। ਕੁਆਲੀਫਾਇੰਗ ਦੌਰ ’ਚ ਪੰਕਜ ਚੋਟੀ ’ਤੇ ਸਨ, ਜਿਨ੍ਹਾਂ ਨੇ 631.8 ਸਕੋਰ ਕੀਤਾ। ਭਾਰਤ ਦੇ ਕੌਮਾਂਤਰੀ ਖਿਡਾਰੀ ਰਵੀ ਕੁਮਾਰ, ਦੀਪਕ ਕੁਮਾਰ ਅਤੇ ਦਿਵਿਆਂਸ਼ੁ ਸਿੰਘ ਪੰਵਾਰ ਨੇ ਵੀ ਫਾਈਨਲ ਲਈ ਕੁਆਲੀਫਾਈ ਕਰਨ ਵਾਲੇ ਅੱਠ ਖਿਡਾਰੀਆਂ ’ਚ ਸ਼ਾਮਲ ਸਨ ਪਰ ਉਹ ਚੋਟੀ ’ਤੇ ਜਗ੍ਹਾ ਨਹੀਂ ਬਣਾ ਸਕੇ।
Under-19 Asia Cup : ਅਰਜੁਨ-ਤਿਲਕ ਦੇ ਸੈਂਕਡ਼ੇ, ਭਾਰਤ ਨੇ ਪਾਕਿ ਨੂੰ ਹਰਾਇਆ
NEXT STORY