ਨਵੀਂ ਦਿੱਲੀ— ਭਾਰਤੀ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦਾ ਜਲਵਾ ਪੂਰੀ ਦੁਨੀਆ 'ਚ ਹੈ। ਧੋਨੀ ਭਾਵੇਂ ਹੀ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ ਪਰ ਫੈਂਸ 'ਚ ਹੁਣ ਵੀ ਉਸਦਾ ਕ੍ਰੇਜ਼ ਬਣਿਆ ਹੋਇਆ ਹੈ। ਇਸ ਦੌਰਾਨ ਧੋਨੀ ਨੂੰ ਮਿਲਣ ਆਏ ਉਸਦੇ ਖਾਸ ਫੈਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ ਉਹ ਫੈਨ ਆਪਣੇ ਬੁਲੇਟ ਮੋਟਰਸਾਇਕਲ ਨੂੰ ਧੋਨੀ ਦੇ ਕੋਲ ਲੈ ਕੇ ਗਿਆ ਸੀ। ਧੋਨੀ ਜੋਕਿ ਮੋਟਰਸਾਇਕਲ ਦੇ ਸ਼ੁਰੂ ਤੋਂ ਹੀ ਸ਼ੌਕੀਨ ਰਹੇ ਹਨ। ਧੋਨੀ ਨੇ ਬੁਲੇਟ ਮੋਟਰਸਾਇਕਲ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਉਸ 'ਤੇ ਸਪੈਸ਼ਲ ਆਟੋਗ੍ਰਾਫ ਵੀ ਦਿੱਤਾ।
ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ। ਭਾਰਤੀ ਟੀਮ ਵਿਸ਼ਵ ਕੱਪ ਤੋਂ ਬਾਅਦ ਵੈਸਟਇੰਡੀਜ਼ ਦੌਰੇ 'ਤੇ ਗਈ ਸੀ। ਇਸ ਤੋਂ ਬਾਅਦ ਦੱਖਣੀ ਅਫਰੀਕਾ ਵਿਰੁੱਧ ਟੀ-20 ਤੇ ਟੈਸਟ ਸੀਰੀਜ਼ ਖੇਡੀ ਸੀ। ਹੁਣ ਭਾਰਤੀ ਟੀਮ ਤਿੰਨ ਨਵੰਬਰ ਤੋਂ ਬੰਗਲਾਦੇਸ਼ ਵਿਰੁੱਧ ਟੀ-20 ਸੀਰੀਜ਼ ਤੇ ਟੈਸਟ ਮੈਚ ਖੇਡੇਗੀ। ਟੀ-20 ਸੀਰੀਜ਼ 'ਚ ਧੋਨੀ ਦਾ ਨਾਂ ਨਹੀਂ ਹੈ।
ਕ੍ਰਿਕਟ ਦੇ ਸਾਮਾਨ ਨਾਲ ਸ਼ੁਰੂਆਤ ਕੀਤੀ ਸੀ ਭਾਰਤੀ ਮਹਿਲਾ ਆਈਸ ਹਾਕੀ ਟੀਮ ਨੇ
NEXT STORY