ਸਪੋਰਟਸ ਡੈਸਕ : ਆਈਪੀਐੱਲ ਆਕਸ਼ਨ 2024 'ਚ ਚੇਨਈ ਸੁਪਰ ਕਿੰਗਜ਼ ਨੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ 20 ਸਾਲਾ ਸਮੀਰ ਰਿਜ਼ਵੀ 'ਤੇ 8.4 ਕਰੋੜ ਰੁਪਏ ਦੀ ਰਿਕਾਰਡ ਦਾਅ ਲਗਾਇਆ। ਘਰੇਲੂ ਟਵੰਟੀ-20 ਕ੍ਰਿਕਟ 'ਚ ਰਿਜ਼ਵੀ ਨੂੰ ਵੱਡੀ ਰਕਮ ਮਿਲਣ ਨਾਲ ਕ੍ਰਿਕਟ ਦੇ ਦਿੱਗਜ ਵੀ ਹੈਰਾਨ ਰਹਿ ਗਏ, ਉਥੇ ਹੀ ਕਈਆਂ ਨੇ ਧੋਨੀ ਦੀ ਕਪਤਾਨੀ 'ਚ ਸਮੀਰ ਦੇ ਤੇਜ਼ੀ ਨਾਲ ਸੁਧਾਰ ਦੀ ਗੱਲ ਵੀ ਕੀਤੀ।
ਇਹ ਵੀ ਪੜ੍ਹੋ- ਰਮਨਦੀਪ ਕੌਰ ਨੂੰ WBC ਇੰਡੀਆ ਲਾਈਟ ਫਲਾਈਵੇਟ ਦਾ ਖਿਤਾਬ
ਰਿਜ਼ਵੀ ਨੇ ਉੱਤਰ ਪ੍ਰਦੇਸ਼ ਕ੍ਰਿਕਟ ਸੰਘ (ਯੂਪੀਸੀਏ) ਦੀ ਘਰੇਲੂ ਲੀਗ ਵਿੱਚ ਖੇਡਿਆ ਸੀ। ਮੇਰਠ ਦੇ ਰਹਿਣ ਵਾਲੇ ਰਿਜ਼ਵੀ ਨੇ ਕਾਨਪੁਰ ਸੁਪਰਸਟਾਰਸ ਲਈ ਖੇਡਦੇ ਹੋਏ ਲੀਗ 'ਚ ਸਭ ਤੋਂ ਤੇਜ਼ ਸੈਂਕੜਾ ਲਗਾਇਆ। ਉਨ੍ਹਾਂ ਨੇ ਗੋਰਖਪੁਰ ਲਾਇਨਜ਼ ਖ਼ਿਲਾਫ਼ 49 ਗੇਂਦਾਂ 'ਚ 104 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।
ਯੂਪੀ ਟੀ-20 ਲੀਗ ਵਿੱਚ ਰਿਜ਼ਵੀ ਨੇ ਕਾਨਪੁਰ ਸੁਪਰਸਟਾਰਜ਼ ਲਈ 9 ਪਾਰੀਆਂ ਵਿੱਚ ਦੋ ਸੈਂਕੜਿਆਂ ਦੀ ਮਦਦ ਨਾਲ 455 ਦੌੜਾਂ ਬਣਾਈਆਂ। ਇਸ ਸਾਲ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ, ਰਿਜ਼ਵੀ ਨੇ ਸੱਤ ਪਾਰੀਆਂ ਵਿੱਚ 69.25 ਦੀ ਔਸਤ ਅਤੇ 139.89 ਦੀ ਸਟ੍ਰਾਈਕ ਰੇਟ ਨਾਲ 277 ਦੌੜਾਂ ਬਣਾਈਆਂ, ਜਿਸ ਵਿੱਚ ਦੋ ਅਰਧ ਸੈਂਕੜੇ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ- ਮਲਿੱਕਾ ਸਾਗਰ ਨਿਭਾਏਗੀ IPL ਆਕਸ਼ਨ ਦੀ ਭੂਮਿਕਾ, ਰਿਚਰਡ ਮੈਡਲੇ ਨੇ ਕੀਤਾ ਵਿਸ਼ੇਸ਼ ਟਵੀਟ
ਸਮੀਰ ਰਿਜ਼ਵੀ ਅੰਡਰ-23 ਲਿਸਟ ਏ ਮੁਕਾਬਲੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣਿਆ, ਜਿੱਥੇ ਉਨ੍ਹਾਂ ਨੇ ਫਾਈਨਲ ਵਿੱਚ 50 ਗੇਂਦਾਂ ਵਿੱਚ 84 ਦੌੜਾਂ ਬਣਾ ਕੇ ਉੱਤਰ ਪ੍ਰਦੇਸ਼ ਨੂੰ ਜਿੱਤ ਦਿਵਾਈ। ਉਨ੍ਹਾਂ ਦਾ ਬੇਸ ਪ੍ਰਾਈਸ 20 ਲੱਖ ਰੁਪਏ ਸੀ ਜਿਸ ਕਾਰਨ ਉਹ ਕਈ ਗੁਣਾ ਜ਼ਿਆਦਾ ਪੈਸਾ ਕਮਾਉਣ ਵਿਚ ਸਫ਼ਲ ਰਹੇ। ਟੀ-20 'ਚ ਰਿਜ਼ਵੀ ਦਾ ਰਿਕਾਰਡ ਖ਼ਾਸ ਹੈ। ਉਨ੍ਹਾਂ ਨੇ 11 ਮੈਚਾਂ ਵਿੱਚ 50 ਦੀ ਔਸਤ ਅਤੇ 2 ਅਰਧ ਸੈਂਕੜਿਆਂ ਦੀ ਮਦਦ ਨਾਲ 135 ਦੇ ਸਟ੍ਰਾਈਕ ਰੇਟ ਨਾਲ 295 ਦੌੜਾਂ ਬਣਾ ਚੁੱਕੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
IPL Auction : ਸਟਾਰਕ ਨੇ ਤੋੜ ਦਿੱਤਾ IPL 'ਚ ਸਭ ਤੋਂ ਮਹਿੰਗੇ ਖਿਡਾਰੀ ਦੇ ਤੌਰ 'ਤੇ ਵਿਕਣ ਦਾ ਰਿਕਾਰਡ, ਜਾਣੋ ਰਕਮ
NEXT STORY