ਸ਼੍ਰੀਨਗਰ : ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ 11 ਜ਼ੋਨਾਂ ਦੇ ਜ਼ਿਲ੍ਹਾ ਪੱਧਰੀ ਇੰਟਰ ਜ਼ੋਨਲ ਟੂਰਨਾਮੈਂਟ ਬਹੁਤ ਉਤਸ਼ਾਹ ਨਾਲ ਅਤੇ ਕੋਰੋਨਾ ਨੂੰ ਦੇਖਦੇ ਹੋਏ ਸਾਵਧਾਨੀਆਂ ਨਾਲ ਸ਼ੁਰੂ ਹੋਇਆ। ਇਹ ਪ੍ਰੋਗਰਾਮ ਡਾ. ਸਲੀਮ- ਉਲ ਰਹਿਮਾਨ, ਵਿਭਾਗ ਦੇ ਡਾਇਰੈਕਟਰ ਜਨਰਲ ਐਸ. ਸਵਰਨ ਸਿੰਘ, ਜ਼ਿਲ੍ਹਾ ਨੌਜਵਾਨ ਸੇਵਾ ਅਤੇ ਖੇਡ ਅਧਿਕਾਰੀ (ਡੀ.ਪੀ.ਐਸ.ਐਸ.ਓ.) ਦੀ ਦੇਖਰੇਖ ਵਿਚ ਦਿੱਲੀ ਪਬਲਿਕ ਸਕੂਲ ਦੇ ਖੁੱਲ੍ਹੇ ਮੈਦਾਨ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਗਤੀਵਿਧੀ ਦੀ ਨਿਰੰਤਰਤਾ ਵਿਚ ਸਾਰੇ ਉਮਰ ਵਰਗ ਦੇ ਮੁੰਡਿਆਂ ਲਈ ਫੁੱਟਬਾਲ ਮੁਕਾਬਲੇ ਕਰਵਾਏ ਗਏ, ਜਿਸ ਵਿਚ 378 ਵਿਦਿਆਰਥੀਆਂ ਨੇ ਹਿੱਸਾ ਲਿਆ।
ਡੀ.ਪੀ.ਐਸ.ਐਸ.ਓ. ਨੇ ਸਮੇਂ-ਸਮੇਂ 'ਤੇ ਭਾਰਤ ਸਰਕਾਰ ਅਤੇ ਜੰਮੂ-ਕਸ਼ਮੀਰ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਐਸ.ਓ.ਪੀ. ਦੀ ਪਾਲਣਾ ਕਰਨ 'ਤੇ ਜ਼ੋਰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ੋਨਾਂ ਦੇ ਜੈਡ.ਪੀ.ਈ.ਓ., ਈ.ਓ. ਰਾਮਨਗਰ ਅਤੇ ਵਿਦਿਆਰਥੀ ਮੌਜੂਦ ਸਨ।
IPL 2020: ਅੱਜ ਭਿੜਨਗੇ ਚੇਨੱਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ
NEXT STORY