ਸਪੋਰਟਸ ਡੈਸਕ : ਦ੍ਰੋਣਾਚਾਰੀਆ ਭੂਪੇਂਦਰ ਧਵਨ ਨੇ ਦਿੱਲੀ ਦੇ ਜਿਮ ਸੰਚਾਲਕਾਂ ਤੇ ਇਨ੍ਹਾਂ ਨਾਲ ਜੁੜੇ ਬਹੁਤ ਸਾਰੇ ਕਰਮਚਾਰੀਆਂ ਦੇ ਭੁੱਖਮਰੀ ਦੀ ਹਾਲਤ ਤਕ ਪਹੁੰਚ ਜਾਣ ’ਤੇ ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਸਰਗਰਮੀਆਂ ਨੂੰ ਜਲਦ ਚਾਲੂ ਕਰਨ ਸਬੰਧੀ ਹੁਕਮ ਜਾਰੀ ਕੀਤੇ ਜਾਣ। ਲੰਮੇ ਸਮੇਂ ਤੋਂ ਕੋਈ ਆਰਥਿਕ ਸਰਗਰਮੀ ਨਾਲ ਹੋਣ ਕਾਰਨ ਇਹ ਲੋਕ ਬਹੁਤ ਜ਼ਿਆਦਾ ਨਿਰਾਸ਼ ਹਨ। ਇਨ੍ਹਾਂ ਨੂੰ ਕੋਈ ਆਰਥਿਕ ਸਹਾਇਤਾ ਦਾ ਪ੍ਰਬੰਧ ਨਹੀਂ ਹੈ।
ਦ੍ਰੋਣਾਚਾਰੀਆ ਭੂਪੇਂਦਰ ਧਵਨ ਨੇ ਇਹ ਵੀ ਕਿਹਾ ਕਿ ਇਨ੍ਹਾਂ ਜਿਮਾਂ ਦੀ ਬਦੌਲਤ ਲੋਕ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਰੱਖ ਸਕਦੇ ਹਨ। ਇਹ ਇਕ ਅਜਿਹੀ ਸਰਗਰਮੀ ਹੈ, ਜਿਸ ਨੂੰ ਲੋਕਹਿੱਤ ’ਚ ਜਲਦ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਦ੍ਰੋਣਾਚਾਰੀਆ ਭੂਪੇਂਦਰ ਧਵਨ ਨੇ ਆਸ ਪ੍ਰਗਟ ਕੀਤੀ ਕਿ ਦਿੱਲੀ ਦੇ ਉਪ ਰਾਜਪਾਲ ਤੇ ਮੁੱਖ ਮੰਤਰੀ ਇਸ ਵੱਲ ਤੁਰੰਤ ਧਿਆਨ ਦੇਣਗੇ ਤੇ ਇਹ ਸਰਗਰਮੀਆਂ ਜਲਦ ਚਾਲੂ ਕਰ ਦਿੱਤੀਆਂ ਜਾਣਗੀਆਂ, ਜਿਸ ਨਾਲ ਭੁੱਖਮਰੀ ਦੇ ਕੰਢੇ ਪਹੁੰਚੇ ਜਿਮ ਉਦਯੋਗ ਨੂੰ ਰਾਹਤ ਮਿਲੇਗੀ।
ਮੋਰਗਨ ਨੇ ਕਿਹਾ, ਅਤੀਤ ਦੇ ਟਵੀਟ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ
NEXT STORY