ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਆਈ. ਪੀ. ਐੱਲ. ਦੇ ਮੈਗਾ ਆਕਸ਼ਨ ਦੇ ਲਈ ਨਿਲਾਮੀ ਸਥਾਨ ਨੂੰ ਬੈਂਗਲੁਰੂ ਤੋਂ ਬਦਲ ਸਕਦਾ ਹੈ। ਦਰਅਸਲ ਕੋਵਿਡ-19 ਦੇ ਕਾਰਨ ਨਵੀਂਆ ਪਾਬੰਦੀਆਂ ਲੱਗ ਰਹੀਆਂ ਹਨ, ਜਿਸ ਦੇ ਕਾਰਨ ਨਿਲਾਮੀ ਦੀਆਂ ਤੈਅ ਮਿਤੀਆਂ ਵੀ ਬਦਲ ਸਕਦੀਆਂ ਹਨ। ਬੀ. ਸੀ. ਸੀ. ਆਈ. ਨੇ ਇਸ ਤੋਂ ਪਹਿਲਾਂ 12 ਤੇ 13 ਫਰਵਰੀ ਨੂੰ ਨਿਲਾਮੀ ਲਈ ਨਿਰਧਾਰਿਤ ਕੀਤਾ ਸੀ ਪਰ ਇਸ ਦੌਰਾਨ ਹੋਟਲ ਬੁੱਕ ਨਹੀਂ ਕਰਵਾਏ ਗਏ। ਪਤਾ ਲੱਗਾ ਕਿ ਬੋਰਡ ਜਿਨ੍ਹਾਂ 2 ਹੋਟਲਾਂ ਨੂੰ ਦੇਖ ਰਿਹਾ ਸੀ, ਉਨ੍ਹਾਂ ਨੇ ਕੁਝ ਦਿਨਾਂ ਦੀ ਮੋਹਲਤ ਮੰਗੀ ਹੈ, ਕਿਉਂਕਿ ਕਰਨਾਟਕ ਸਰਕਾਰ ਤਾਜ਼ਾ ਕੋਵਿਡ-19 ਪਾਬੰਦੀਆਂ ਜਾਰੀ ਕਰਨ ਵਾਲੀ ਹੈ
ਇਹ ਖ਼ਬਰ ਪੜ੍ਹੋ- NZ v BAN : ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ 'ਤੇ ਹਾਰ ਦਾ ਖਤਰਾ
ਇਹ ਖ਼ਬਰ ਪੜ੍ਹੋ- SA v IND : ਦੂਜੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 85/2
ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਕੁਝ ਚੀਜ਼ਾਂ ਸਾਡੇ ਹੱਥੋਂ ਬਾਹਰ ਹਨ ਤੇ ਸਾਨੂੰ ਇੰਤਜ਼ਾਰ ਕਰਨਾ ਪਵੇਗਾ। ਦੇਕਰ ਸਾਨੂੰ ਪਾਬੰਦੀਆਂ ਦੇ ਬਾਰੇ ਵਿਚ ਜਾਣਕਾਰੀ ਹੋਵੇਗੀ ਤਾਂ ਬੁਕਿੰਗ ਤੇ ਸਾਮਾਨ ਦੀ ਕੋਈ ਸਮੱਸਿਆ ਨਹੀਂ ਹੋਵੇਗੀ। ਅਸੀਂ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਹਾਂ ਤੇ ਰਾਜ ਸੰਘਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਜੇਕਰ ਸਾਨੂੰ ਆਯੋਜਨ ਸਥਾਨ ਨੂੰ ਬਦਲਣ ਦੀ ਲੋੜ ਹੈ ਤਾਂ ਇਹ ਤੁਰੰਤ ਬਦਲਿਆ ਜਾਵੇਗਾ।
ਮੌਜੂਦਾ ਸਮੇਂ ਵਿਚ ਵ੍ਹਾਈਟਫੀਲਡ ਵਿਚ ਸ਼ੇਰੇਟਨ ਗ੍ਰੈਂਡ ਨੂੰ ਪ੍ਰੋ ਕਬੱਡੀ ਲੀਗ (ਪੀ. ਕੀ. ਐੱਲ. 2022) ਲਈ ਬੁੱਕ ਕੀਤਾ ਗਿਆ ਹੈ। ਬਾਕੀ ਬਚੇ ਹੋਏ ਹੋਟਲ ਨਵੀਆਂ ਪਾਬੰਦੀਆਂ ਲਾਉਣ ਜਾ ਰਹੀ ਹੈ, ਜਿਸ ਨਾਲ ਨਿਲਾਮੀ ਖਤਰੇ ਵਿਚ ਪੈ ਸਕਦੀ ਹੈ। ਇਸ ਲਈ ਬੀ. ਸੀ. ਸੀ. ਆਈ. ਬੋਲੀ ਨੂੰ ਅਗਲੇ ਸਥਾਨ 'ਤੇ ਕਰਵਾਉਣ ਦੇ ਮੂਡ ਵਿਚ ਦਿਸ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
BCCI ਨੇ ਰਣਜੀ ਟਰਾਫੀ ਨੂੰ ਕੀਤਾ ਮੁਲਤਵੀ
NEXT STORY