ਮਾਓਂਟ ਮੌਂਗਾਨੁਈ- ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ 'ਤੇ ਬੰਗਲਾਦੇਸ਼ ਦੇ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਮੈਚ ਵਿਚ ਹਾਰ ਦਾ ਖਤਰਾ ਮੰਡਰਾਉਣ ਲੱਗਾ ਹੈ। ਨਿਊਜ਼ੀਲੈਂਡ ਨੇ ਆਪਣੀ ਦੂਜੀ ਪਾਰੀ ਵਿਚ ਮੰਗਲਵਾਰ ਨੂੰ ਚੌਥੇ ਦਿਨ ਦਾ ਖੇਡ ਖਤਮ ਹੋਣ ਤੱਕ ਪੰਜ ਵਿਕਟਾਂ 'ਤੇ ਮੰਗਲਵਾਰ ਨੂੰ ਚੌਥੇ ਦਿਨ ਦਾ ਖੇਡ ਖਤਮ ਹੋਣ ਤੱਕ 5 ਵਿਕਟਾਂ 'ਤੇ 147 ਦੌੜਾਂ ਬਣਾਈਆਂ ਹਨ ਤੇ ਉਸਦੇ ਕੋਲ ਕੇਵਲ 17 ਦੌੜਾਂ ਦੀ ਬੜ੍ਹਤ ਹੈ। ਬੰਗਲਾਦੇਸ਼ ਨੇ ਸਵੇਰੇ ਕੱਲ ਦੇ 6 ਵਿਕਟਾਂ 'ਤੇ 401 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸਦੀ ਪਹਿਲੀ ਪਾਰੀ 458 ਦੌੜਾਂ 'ਤੇ ਖਤਮ ਹੋ ਗਈ।
ਬੰਗਲਾਦੇਸ਼ ਨੂੰ ਇਸ ਤਰ੍ਹਾਂ ਪਾਰੀ ਵਿਚ 130 ਦੌੜਾਂ ਦੀ ਬੜ੍ਹਤ ਮਿਲੀ। ਨਿਊਜ਼ੀਲੈਂਡ ਦੀ ਪਹਿਲੀ ਪਾਰੀ 328 ਦੌੜਾਂ 'ਤੇ ਖਤਮ ਹੋਈ ਸੀ। ਬੰਗਲਾਦੇਸ਼ ਦੀ 130 ਦੌੜਾਂ ਦੀ ਬੜ੍ਹਤ ਸਾਲ 2017 ਦੀ ਸ਼ੁਰੂਆਤ ਨਾਲ ਨਿਊਜ਼ੀਲੈਂਡ ਦੇ ਵਿਰੁੱਧ ਘਰ 'ਚ ਬਣਾਈ ਗਈ ਸਭ ਤੋਂ ਵੱਡੀ ਬੜ੍ਹਤ ਹੈ। ਇਸ ਤੋਂ ਪਹਿਲਾਂ ਨੇਪੀਅਰ ਵਿਚ ਇੰਗਲੈਂਡ ਨੇ ਪਹਿਲੀ ਪਾਰੀ ਵਿਚ 101 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਬੰਗਲਾਦੇਸ਼ ਨੇ ਆਪਣੀ ਪਹਿਲੀ ਪਾਰੀ ਵਿਚ 176.2 ਓਵਰਾਂ ਦਾ ਸਾਹਮਣਾ ਕੀਤਾ। ਬੰਗਲਾਦੇਸ਼ ਦੇ ਕ੍ਰਿਕਟ ਇਤਿਹਾਸ ਵਿਚ ਇਹ ਕੇਵਲ ਦੂਜਾ ਮੌਕਾ ਹੈ ਜਦੋਂ ਉਨ੍ਹਾਂ ਨੇ ਇੰਨੇ ਓਵਰਾਂ ਦਾ ਸਾਹਮਣਾ ਕੀਤਾ ਹੈ। 2013 ਵਿਚ ਸ਼੍ਰੀਲੰਕਾ ਦੇ ਵਿਰੁੱਧ ਗਾਲ 'ਚ ਉਨ੍ਹਾਂ ਨੇ 196 ਓਵਰਾ ਬੱਲੇਬਾਜ਼ੀ ਕੀਤੀ ਸੀ। ਨਾਲ ਹੀ ਏਸ਼ੀਆ ਦੇ ਬਾਹਰ ਉਨ੍ਹਾਂ ਨੇ ਦੂਜੀ ਵਾਰ ਅਜਿਹਾ ਕਰ ਦਿਖਾਇਆ ਹੈ। ਦਿਲਚਸਪ ਗੱਲ ਇਹ ਹੈ ਕਿ ਦੋਵੇਂ ਵਾਰ ਇਹ ਕਾਰਨਾਮਾ ਉਨ੍ਹਾਂ ਨੇ ਨਿਊਜ਼ੀਲੈਂਡ ਵਿਚ ਕੀਤਾ ਹੈ। ਨਿਊਜ਼ੀਲੈਂਡ ਨੇ ਅੱਜ ਚੌਥੇ ਦਿਨ ਵਾਪਸੀ ਕਰਦੇ ਹੋਏ ਬੰਗਲਾਦੇਸ਼ ਨੂੰ ਸਿਰਫ 57 ਦੌੜਾਂ ਹੋਰ ਜੋੜਨ ਦਿੱਤੀਆਂ ਤੇ ਉਸਦੇ ਚਾਰ ਵਿਕਟ ਹਾਸਲ ਕਰ ਢੇਰ ਕਰ ਦਿੱਤਾ। ਬੰਗਲਾਦੇਸ਼ ਦੇ ਚੋਟੀ 8 ਬੱਲੇਬਾਜ਼ਾਂ ਨੇ ਪਹਿਲੀ ਪਾਰੀ ਵਿਚ 50 ਤੋਂ ਜ਼ਿਆਦਾ ਗੇਂਦਾਂ ਦਾ ਸਾਹਮਣਾ ਕੀਤਾ।
ਇਹ ਬੰਗਲਾਦੇਸ਼ ਦੇ ਟੈਸਟ ਕ੍ਰਿਕਟ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਇਹ ਚੌਥਾ ਮੌਕਾ ਹੈ ਜਦੋਂ ਬੰਗਲਾਦੇਸ਼ ਨੇ ਨਿਊਜ਼ੀਲੈਂਡ ਵਿਚ ਇਕ ਪਾਰੀ 'ਚ 400 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਸਾਲ 2010 ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਇਹ ਸਿਲਸਿਲਾ ਸ਼ੁਰੂ ਕੀਤਾ ਹੈ। ਇਸ ਦੌਰਾਨ ਕੇਵਲ ਆਸਟਰੇਲੀਆ ਨੇ ਨਿਊਜ਼ੀਲੈਂਡ ਵਿਚ ਚਾਰ ਵਾਰ 400 ਤੋਂ ਜ਼ਿਆਦਾ ਦਾ ਸਕੋਰ ਖੜ੍ਹਾ ਕੀਤਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਆਸਟਰੇਲੀਅਨ ਓਪਨ 'ਚ ਓਸਾਕਾ ਨੇ ਜਿੱਤ ਦੇ ਨਾਲ ਸੀਜ਼ਨ ਦੀ ਕੀਤੀ ਸ਼ੁਰੂਆਤ
NEXT STORY