ਧਰਮਸ਼ਾਲਾ : ਬੰਗਲਾਦੇਸ਼ ਨੇ ਮੰਗਲਵਾਰ ਨੂੰ ਇੰਗਲੈਂਡ ਖ਼ਿਲਾਫ਼ ਆਈਸੀਸੀ ਵਿਸ਼ਵ ਕੱਪ ਦੇ ਸੱਤਵੇਂ ਵਨਡੇ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਹ ਮੈਚ ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ ਦੇ ਧਰਮਸ਼ਾਲਾ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਡੇਵਿਡ ਮਲਾਨ ਦੇ ਸੈਂਕੜੇ ਦੀ ਬਦੌਲਤ ਬੰਗਲਾਦੇਸ਼ ਨੂੰ 9 ਵਿਕਟਾਂ ਦੇ ਨੁਕਸਾਨ 'ਤੇ 365 ਦੌੜਾਂ ਦਾ ਟੀਚਾ ਦਿੱਤਾ। ਮਲਾਨ ਨੇ 107 ਗੇਂਦਾਂ 'ਤੇ 16 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 140 ਦੌੜਾਂ ਦੀ ਪਾਰੀ ਖੇਡੀ। ਮਲਾਨ ਤੋਂ ਇਲਾਵਾ ਬੇਅਰਸਟੋ (59 ਗੇਂਦਾਂ 'ਤੇ 8 ਚੌਕਿਆਂ ਦੀ ਮਦਦ ਨਾਲ 52 ਦੌੜਾਂ) ਅਤੇ ਜੋ ਰੂਟ (68 ਗੇਂਦਾਂ 'ਤੇ 8 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 82 ਦੌੜਾਂ) ਦੇ ਅਰਧ ਸੈਂਕੜੇ ਕਾਰਨ ਮਜ਼ਬੂਤ ਸਕੋਰ ਬਣਾਇਆ। ਬੰਗਲਾਦੇਸ਼ ਲਈ ਮੇਹਦੀ ਹਸਨ ਅਤੇ ਸ਼ਰੀਫੁਲ ਇਸਲਾਮ ਨੇ ਲੜੀਵਾਰ 4 ਅਤੇ 3 ਵਿਕਟਾਂ ਆਪਣੇ ਨਾਮ ਕੀਤੀਆਂ।
ਪਿੱਚ ਰਿਪੋਰਟ
ਹਿਮਾਚਲ ਪ੍ਰਦੇਸ਼ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ਦੀ ਪਿੱਚ ਇੱਕ ਬੱਲੇਬਾਜ਼ੀ ਦੇ ਲਈ ਸਵਰਗ ਹੋਣ ਦਾ ਵਾਅਦਾ ਕਰਦੀ ਹੈ, ਜਿਸ ਨਾਲ ਤੇਜ਼ ਗੇਂਦਬਾਜ਼ਾਂ ਨੂੰ ਆਪਣੀ ਪਛਾਣ ਬਣਾਉਣ ਦਾ ਮੌਕਾ ਮਿਲਦਾ ਹੈ। ਇਸ ਮੈਦਾਨ 'ਤੇ ਖੇਡੇ ਗਏ ਕੁੱਲ ਚਾਰ ਵਨਡੇ ਮੈਚਾਂ ਦੇ ਅਨੁਸਾਰ ਪਿੱਛਾ ਕਰਨ ਵਾਲੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨਾਲੋਂ ਜ਼ਿਆਦਾ ਸ਼ਫਲਤਾ ਮਿਲੀ ਹੈ।
ਪਲੇਇੰਗ 11:
ਬੰਗਲਾਦੇਸ਼: ਲਿਟਨ ਦਾਸ, ਤਨਜ਼ੀਦ ਹਸਨ, ਨਜ਼ਮੁਲ ਹੁਸੈਨ ਸ਼ਾਂਤੋ, ਮੇਹਦੀ ਹਸਨ ਮਿਰਾਜ, ਸ਼ਾਕਿਬ ਅਲ ਹਸਨ (ਕਪਤਾਨ), ਮੁਸ਼ਫਾਕਿਰ ਰਹੀਮ (ਵਿਕਟਕੀਪਰ), ਤੌਹੀਦ ਹਰਦੌਈ, ਮੇਹਦੀ ਹਸਨ, ਤਸਕੀਨ ਅਹਿਮਦ, ਸ਼ਰੀਫੁਲ ਇਸਲਾਮ, ਮੁਸਤਫਾਜ਼ੁਰ ਰਹਿਮਾਨ।
ਇੰਗਲੈਂਡ : ਜੌਨੀ ਬੇਅਰਸਟੋ, ਡੇਵਿਡ ਮਲਾਨ, ਜੋ ਰੂਟ, ਹੈਰੀ ਬਰੂਕ, ਜੋਸ ਬਟਲਰ (ਕਪਤਾਨ ਅਤੇ ਵਿਕਟਕੀਪਰ), ਲਿਆਮ ਲਿਵਿੰਗਸਟਨ, ਸੈਮ ਕਰਨ, ਕ੍ਰਿਸ ਵੋਕਸ, ਮਾਰਕ ਵੁੱਡ, ਆਦਿਲ ਰਾਸ਼ਿਦ, ਰੀਸ ਟੋਪਲੇ ਰਾਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟ੍ਰੋਲਿੰਗ 'ਤੇ ਬੋਲੇ ਕੇਐੱਲ ਰਾਹੁਲ-ਮੈਂ ਸਮਝ ਨਹੀਂ ਪਾ ਰਿਹਾ ਸੀ ਕਿ ਮੇਰੇ ਪ੍ਰਦਰਸ਼ਨ ਦੀ ਆਲੋਚਨਾ ਹੋ ਰਹੀ ਹੈ
NEXT STORY