ਸਪੋਰਟਸ ਡੈਸਕ- ਇੰਗਲੈਂਡ ਫੁੱਟਬਾਲ ਟੀਮ ਦੇ ਕਪਤਾਨ ਹੈਰੀ ਕੇਨ ਨੇ ਕਿਹਾ ਕਿ ਅਰਜਨਟੀਨਾ ਵਿਰੁੱਧ ਵਿਸ਼ਵ ਕੱਪ ਸੈਮੀਫਾਈਨਲ ਤੋਂ ਪਹਿਲਾਂ ਉਸ ਦੀ ਟੀਮ ‘ਪੂਰੀ ਤਰ੍ਹਾਂ ਇਕਜੁੱਟ’ ਹੈ। ਨਾਰਵੇ ਖਿਲਾਫ ਟੀਮ ਦੇ ਪ੍ਰਦਰਸ਼ਨ ’ਤੇ ਕੋਚ ਥਾਮਸ ਟਿਊਸ਼ੇਲ ਦੀ ਰਾਏ ’ਤੇ ਜੂਡ ਬੇਲਿੰਗਹਮ ਦੇ ਸਵਾਲ ਚੁੱਕਣ ਤੋਂ ਬਾਅਦ, ਇੰਗਲੈਂਡ ਦੇ ਕਪਤਾਨ ਹੈਰੀ ਕੇਨ ਦਾ ਕਹਿਣਾ ਹੈ ਕਿ ਟੀਮ ਪੂਰੀ ਤਰ੍ਹਾਂ ਇਕਜੁੱਟ ਹੈ।
ਕੇਨ ਨੇ ਕਿਹਾ,‘‘ਜਦੋਂ ਤੁਸੀਂ ਅਜਿਹਾ ਮੈਚ ਖੇਡ ਰਹੇ ਹੋਵੋ ਤੇ ਫਾਈਨਲ ਵਿਸਲ ਦੇ 5 ਮਿੰਟ ਬਾਅਦ ਹੀ ਤੁਹਾਡੇ ਤੋਂ ਕੋਈ ਸਵਾਲ ਪੁੱਛਿਆ ਜਾਵੇ ਤੇ ਤੁਹਾਨੂੰ ਠੀਕ ਤਰ੍ਹਾਂ ਪਤਾ ਵੀ ਨਾ ਹੋਵੇ ਕਿ ਕੀ ਕਿਹਾ ਗਿਆ ਹੈ ਤਾਂ ਤੁਸੀਂ ਜੂਡ ਬੇਲਿੰਗਹਮ ਤੋਂ ਕੀ ਉਮੀਦ ਕਰਦੇ ਹੋ। ਅਸੀਂ ਅਜੇ ਇਕ ਸਖਤ ਮੁਕਾਬਲੇ ਤੋਂ ਲੰਘੇ ਸੀ। ਇਸ ਤਰ੍ਹਾਂ ਦੀ ਫੁੱਟ ਪੈਦਾ ਕਰਨ ਦੀ ਕੋਸ਼ਿਸ਼ ਕਰਨਾ ਆਸਾਨ ਹੈ ਪਰ ਮੈਨੂੰ ਅਜਿਹਾ ਲੱਗਦਾ ਹੈ ਕਿ ਵੱਡੇ ਟੂਰਨਾਮੈਂਟ ’ਚ ਇੰਗਲੈਂਡ ਦੇ ਨਾਲ ਅਜਿਹਾ ਹੀ ਹੁੰਦਾ ਹੈ। ਪਰ ਅਸਲ ’ਚ ਗੱਲ ਇਸ ਦੇ ਬਿਲਕੁਲ ਉਲਟ ਹੈ। ਇਹ ਗਰੁੱਪ ਆਪਣੀ ਪੂਰੀ ਇਕਜੁੱਟਤਾ ਦੀ ਵਜ੍ਹਾ ਕਰਕੇ ਹੀ ਇਸ ਮੁਕਾਮ ’ਤੇ ਪਹੁੰਚਿਆ ਹੈ ਅਤੇ ਇਸ ’ਚ ਸਿਰਫ ਖਿਡਾਰੀ ਹੀ ਨਹੀਂ, ਸਗੋਂ ਕੋਚ ਤੇ ਸਟਾਫ ਵੀ ਸ਼ਾਮਲ ਹਨ। ਕਦੇ-ਕਦੇ ਛੋਟੀਆਂ-ਛੋਟੀਆਂ ਗੱਲਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ।
FIFA WC2026 : ਹਾਰ ਤੋਂ ਬਾਅਦ ਫਰਾਂਸ 'ਚ ਦੰਗਿਆਂ ਵਰਗੇ ਹਾਲਾਤ, ਲੋਕਾਂ ਨੇ ਸੜਕਾਂ 'ਤੇ ਲਗਾਈ ਅੱਗ, ਵੀਡੀਓ
NEXT STORY