Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 10, 2026

    6:35:57 AM

  • encounter in punjab gunfire exchanged between punjab police

    ਪੰਜਾਬ 'ਚ ਹੋ ਗਿਆ ਐਨਕਾਊਂਟਰ! ਪੁਲਸ ਤੇ ਬਦਮਾਸ਼ਾਂ...

  • team india changed

    TEAM INDIA ਵਿਚ ਵੱਡਾ ਫ਼ੇਰਬਦਲ! ਧਾਕੜ ਖਿਡਾਰੀ ਦੀ...

  • stunt by getting out of a moving black thar

    ਪੰਜਾਬ: ਏਅਰਪੋਰਟ ਰੋਡ 'ਤੇ ਚੱਲਦੀ ਥਾਰ 'ਚ ਨੌਜਵਾਨ...

  • yellow alert in 3 districts of punjab

    ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਵਿਸ਼ਵ ਕੱਪ ’ਚ ਫਿਰ ਦਿਸਿਆ ਮੈਸੀ ‘ਮੈਜਿਕ’, ਕੇਨ ਵੀ ਹੋਇਆ ਫਿਦਾ ; ਇੰਗਲੈਂਡ ’ਤੇ 2-1 ਨਾਲ ਦਿਵਾਈ ਜਿੱਤ

SPORTS News Punjabi(ਖੇਡ)

ਵਿਸ਼ਵ ਕੱਪ ’ਚ ਫਿਰ ਦਿਸਿਆ ਮੈਸੀ ‘ਮੈਜਿਕ’, ਕੇਨ ਵੀ ਹੋਇਆ ਫਿਦਾ ; ਇੰਗਲੈਂਡ ’ਤੇ 2-1 ਨਾਲ ਦਿਵਾਈ ਜਿੱਤ

  • Edited By Shubam Kumar,
  • Updated: 17 Jul, 2026 04:03 PM
Sports
messi  s magic was seen again in the world cup
  • Share
    • Facebook
    • Tumblr
    • Linkedin
    • Twitter
  • Comment

ਅਟਲਾਂਟਾ,  (ਏਜੰਸੀ)- ਲਿਓਨਲ ਮੈਸੀ ਨੇ ਸਹੀ ਸਮੇਂ ’ਤੇ ਆਪਣੇ ਹੁਨਰ ਦਾ ਸ਼ਾਨਦਾਰ ਨਮੂਨਾ ਪੇਸ਼ ਕਰ ਕੇ ਅਰਜਨਟੀਨਾ ਨੂੰ ਵਿਸ਼ਵ ਕੱਪ ਫੁੱਟਬਾਲ ਦੇ ਸੈਮੀਫਾਈਨਲ ’ਚ ਇੰਗਲੈਂਡ ’ਤੇ 2-1 ਨਾਲ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ, ਜਿਸ ਤੋਂ ਬਾਅਦ ਵਿਰੋਧੀ ਟੀਮ ਦੇ ਸਟਾਰ ਖਿਡਾਰੀ ਹੈਰੀ ਕੇਨ ਨੇ ਵੀ ਉਸ ਦੀ ਜੰਮ ਕੇ ਸ਼ਲਾਘਾ ਕੀਤੀ। ਮੈਸੀ ਨੇ ਭਾਵੇਂ ਕੋਈ ਗੋਲ ਨਹੀਂ ਕੀਤਾ ਪਰ ਉਸ ਨੇ ਅਰਜਨਟੀਨਾ ਵੱਲੋਂ ਦੋਵੇਂ ਗੋਲ ਕਰਨ ’ਚ ਮਦਦ ਕੀਤੀ। ਇਸ ਨਾਲ ਉਸ ਦੀ ਟੀਮ ਨੇ ਫਿਰ ਤੋਂ ਵਾਪਸੀ ਕਰ ਕੇ ਲਗਾਤਾਰ ਦੂਜੀ ਵਾਰ ਫਾਈਨਲ ’ਚ ਜਗ੍ਹਾ ਬਣਾਈ।

ਰਾਊਂਡ ਆਫ 16 ’ਚ ਮਿਸਰ ਵਿਰੁੱਧ ਅਣਕਿਆਸੀ ਵਾਪਸੀ ਦੇ 8 ਦਿਨਾਂ ਬਾਅਦ ਮੈਸੀ ਅਟਲਾਂਟਾ ਪਰਤਿਆ ਅਤੇ ਉਸ ਨੇ ਆਪਣੇ ਕਰੀਅਰ ’ਚ ਇਕ ਹੋਰ ਸ਼ਾਨਦਾਰ ਇਕ ਹੋਰ ਪੰਨਾ ਜੋੜਿਆ। ਐਂਥਨੀ ਗਾਰਡਨ ਦੇ 55ਵੇਂ ਮਿੰਟ ’ਚ ਕੀਤੇ ਗਏ ਗੋਲ ਨਾਲ ਇੰਗਲੈਂਡ ਦੀ ਉਮੀਦ ਬੱਝੀ ਸੀ ਪਰ ਮੈਸੀ ਅਤੇ ਉਸ ਦੇ ਨੀਲੀ ਜਰਸੀ ਵਾਲੇ ਸਾਥੀਆਂ ਨੇ ਫਿਰ ਤੋਂ ਸਾਬਿਤ ਕੀਤਾ ਕਿ ਉਹ ਕਦੇ ਹਾਰ ਨਹੀਂ ਮੰਨਦਾ। ਖੇਡ ਦੇ 85ਵੇਂ ਮਿੰਟ ’ਚ ਮੈਸੀ ਨੇ ਇਕ ਸ਼ਾਰਟ ਕਾਰਨਰ ਕਿੱਕ ਮਾਰੀ। ਇਸ ਤੋਂ ਤੁਰੰਤ ਬਾਅਦ ਹੀ ਉਸ ਨੂੰ ਵਾਪਸ ਪਾਸ ਮਿਲਿਆ। ਉਸ ਨੇ ਦੇਖਿਆ ਕਿ ਐਂਜ਼ੋ ਫਰਨਾਂਡੀਜ਼ ਗੋਲ ਤੋਂ 25 ਗਜ਼ ਦੀ ਦੂਰੀ ’ਤੇ ਘਾਤ ਲਾਈ ਬੈਠਾ ਹੈ। ਉਸ ਨੇ ਗੇਂਦ ਫਰਨਾਂਡੀਜ਼ ਨੂੰ ਦਿੱਤੀ, ਜਿਸ ਨੇ ਗੋਲਕੀਪਰ ਜਾਰਡਨ ਪਿਕਫੋਰਡ ਨੂੰ ਚਕਮਾ ਦੇ ਕੇ ਸਕੋਰ ਬਰਾਬਰ ਕਰ ਦਿੱਤਾ। ਉਸ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਅਰਜਨਟੀਨਾ ਦੀ ਜਿੱਤ ਨਿਸ਼ਚਿਤ ਹੈ ਅਤੇ ਠੀਕ ਉਸੇ ਤਰ੍ਹਾਂ ਹੀ ਹੋਇਆ।

ਇਕ ਵਾਰ ਫਿਰ ਮੈਸੀ ਨੇ ਹੀ ਕਮਾਲ ਦਿਖਾਇਆ। ਸਟਾਪੇਜ ਟਾਈਮ ਦੇ ਦੂਜੇ ਮਿੰਟ ’ਚ ਉਸ ਨੇ ਅਚਾਨਕ ਆਪਣੀ ਗਤੀ ਵਧਾ ਦਿੱਤੀ ਅਤੇ ਗੋਲਪੋਸਟ ਵੱਲ ਦੌੜਦਿਅਾਂ ਲੋੜੀਂਦੀ ਜਗ੍ਹਾ ਬਣਾ ਲਈ, ਜਿਸ ਨਾਲ ਉਸ ਨੂੰ ਪਿੱਛੇ ਵਾਲੀ ਪੋਸਟ ’ਤੇ ਸਟੀਕ ਕਰਾਸ ਭੇਜਣ ਦਾ ਮੌਕਾ ਮਿਲ ਗਿਆ। ਗੇਂਦ ਲੋਟਾਰੋ ਮਾਰਟੀਨੇਜ ਕੋਲ ਪਹੁੰਚੀ, ਜਿਸ ਨੇ 2 ਡਿਫੈਂਡਰਾਂ ਦੇ ਵਿਚਾਲਿਓਂ ਨਿਕਲ ਕੇ ਬੜੀ ਆਸਾਨੀ ਨਾਲ ਹੈੱਡਰ ਨਾਲ ਜੇਤੂ ਗੋਲ ਦਾਗ ਦਿੱਤਾ। ਇਹ ਮਾਰਟੀਨੇਜ ਲਈ ਇਕ ਭਾਵੁਕ ਪਲ ਸੀ ਅਤੇ ਇਹ ਸਭ ਉਸ ਦੇ ਕਪਤਾਨ ਦੀ ਬਦੌਲਤ ਹੀ ਸੰਭਵ ਹੋ ਸਕਿਆ। ਜਦੋਂ ਆਖਰੀ ਸੀਟੀ ਵੱਜੀ ਤਾਂ ਮੈਸੀ ਮੈਦਾਨ ਵਿਚਾਲੇ ਗੋਡਿਆਂ ਦੇ ਭਾਰ ਬੈਠ ਗਿਆ ਅਤੇ ਆਪਣੀਆਂ ਮੁੱਠੀਆਂ ਹਵਾ ’ਚ ਲਹਿਰਾਉਣ ਲੱਗਾ। ਮੈਸੀ ਨੇ ਮੌਜੂਦਾ ਟੂਰਨਾਮੈਂਟ ’ਚ ਅਜੇ ਤੱਕ 8 ਗੋਲ ਕੀਤੇ ਹਨ ਅਤੇ ਉਹ ਫਰਾਂਸ ਦੇ ਕਿਲੀਅਨ ਐਮਬਾਪੇ ਦੀ ਬਰਾਬਰੀ ’ਤੇ ਹੈ।

 

‘‘ਲਿਓ ਹੁਣ ਵੀ ਬਿਹਤਰੀਨ ਪ੍ਰਦਰਸ਼ਨ ਕਰ ਰਿਹਾ ਹੈ। ਮੈਨੂੰ ਲੱਗਾ ਕਿ ਮੈਚ ਦੇ ਵੱਡੇ ਹਿੱਸੇ ’ਚ ਅਸੀਂ ਉਸ ਦਾ ਬਾਖੂਬੀ ਸਾਹਮਣਾ ਕੀਤਾ ਪਰ ਦੁਨੀਆ ਦੇ ਸਭ ਤੋਂ ਖ਼ਤਰਨਾਕ ਖਿਡਾਰੀਆਂ ਵਾਂਗ ਜਦੋਂ ਗੇਂਦ ਆਖਰੀ ਛੋਰ ’ਤੇ ਉਸ ਕੋਲ ਹੁੰਦੀ ਹੈ ਤਾਂ ਉਹ ਸ਼ਾਨਦਾਰ ਖੇਡ ਦਿਖਾਉਂਦਾ ਹੈ। ਅੱਜ ਉਸ ਨੇ ਫਿਰ ਇਹੀ ਕੀਤਾ। ਉਹ ਸਰਵਸ਼੍ਰੇਸ਼ਠ ਖਿਡਾਰੀਆਂ ’ਚੋਂ ਇਕ ਹੈ।’’

– ਹੈਰੀ ਕੇਨ, ਇੰਗਲੈਂਡ ਕਪਤਾਨ


ਇਹ ਕਹਿਣਾ ਆਸਾਨ ਕਿ ਬੜ੍ਹਤ ਹੁੰਦੇ ਹੋਏ ਰੱਖਿਆਤਮਕ ਹੋ ਕੇ ਖੇਡਣਾ ਗਲਤ ਸੀ : ਇੰਗਲੈਂਡ ਦਾ ਕੋਚ ਟਿਊਸ਼ੇਲ

ਅਟਲਾਂਟਾ, (ਏਜੰਸੀ)- ਵਿਸ਼ਵ ਕੱਪ ਸੈਮੀਫਾਈਨਲ ’ਚ ਜਦੋਂ ਸਮਾਂ ਖਤਮ ਹੋ ਰਿਹਾ ਸੀ ਤਾਂ ਇੰਗਲੈਂਡ ਆਪਣੀ ਬੜ੍ਹਤ ਨੂੰ ਹਰ ਹਾਲ ’ਚ ਬਚਾ ਕੇ ਰੱਖਣਾ ਚਾਹੁੰਦਾ ਸੀ। ਕੋਚ ਥਾਮਸ ਟਿਊਸ਼ੇਲ ਨੇ ਗੋਲਮੁਖ ਦੇ ਸਾਹਮਣੇ ਇਕ ਮਜ਼ਬੂਤ ਦੀਵਾਰ ਬਣਾਉਣ ਲਈ ਆਖਰੀ-11 ਅਤੇ ਰਣਨੀਤੀ ’ਚ ਬਦਲਾਅ ਕੀਤੇ ਪਰ ਅਰਜਨਟੀਨਾ ਅਤੇ ਲਿਓਨਲ ਮੈਸੀ ਨੇ ਉਸ ਦੀਵਾਰ ਨੂੰ ਆਸਾਨੀ ਨਾਲ ਤੋੜ ਦਿੱਤਾ। ਫੁੱਟਬਾਲ ਦੀਆਂ ਸਭ ਤੋਂ ਵੱਡੀਆਂ ਵਿਰੋਧਤਾਈਆਂ ’ਚੋਂ ਇਕ ਇਸ ਵੱਡੇ ਮੁਕਾਬਲੇ ’ਚ ਟਿਊਸ਼ੇਲ ਦੀਆਂ ਰਣਨੀਤਕ ਚਾਲਾਂ ਦੀ ਸ਼ਾਇਦ ਸਾਲਾਂ ਤੱਕ ਸਮੀਖਿਆ ਅਤੇ ਆਲੋਚਨਾ ਹੋਵੇਗੀ ਕਿਉਂਕਿ ਇੰਗਲੈਂਡ 1966 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਫਾਈਨਲ ’ਚ ਪਹੁੰਚਣ ਤੋਂ ਖੁੰਝ ਗਿਆ।

ਟਿਊਸ਼ੇਲ ਨੇ ਕਿਹਾ, ‘‘ਉਹ ਹਰ ਹੈਡਰ ’ਤੇ ਹਮਲਾ ਕਰ ਰਿਹਾ ਸੀ। ਉਹ ਲਗਾਤਾਰ ਕਰਾਸ ’ਤੇ ਕਰਾਸ ਦੇ ਰਿਹਾ ਸੀ। ਇਸ ਲਈ ਅਸੀਂ ‘ਬੈਕ ਫਾਈਵ’ (ਰੱਖਿਆ ਕਤਾਰ ’ਚ 5 ਖਿਡਾਰੀ) ਵਾਲੀ ਰਣਨੀਤੀ ਅਪਣਾਈ। ਸਾਡੇ ਗੋਲ ਦੇ ਠੀਕ ਬਾਅਦ ਅਸੀਂ ਬਹੁਤ ਸਾਰੇ ਕਰਾਸ ਅਤੇ ਬਹੁਤ ਸਾਰੇ ਮੌਕੇ ਵਿਰੋਧੀ ਟੀਮ ਨੂੰ ਦੇ ਦਿੱਤੇ। ਇਸ ਲਈ ਅਸੀਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਜ਼ਾਹਿਰ ਹੈ ਕਿ ਜ਼ਿੰਮੇਵਾਰੀ ਕੋਚ ਦੀ ਹੁੰਦੀ ਹੈ। ਅਤੇ... ਜੇਕਰ ਚੀਜ਼ਾਂ ਠੀਕ ਨਹੀਂ ਹੁੰਦੀਆਂ ਤਾਂ ਇਹ ਕਹਿਣਾ ਆਸਾਨ ਹੁੰਦਾ ਹੈ ਕਿ ਫੈਸਲਾ ਗਲਤ ਸੀ।’’

ਪੋਸਟ ਮਾਲੋਨ, ਟੌਮ ਕਰੂਜ਼ ਅਤੇ ਆਈਸ਼ੋਸਪੀਡ ਵਿਸ਼ਵ ਕੱਪ ਸਮਾਪਤੀ ਸਮਾਰੋਹ ’ਚ ਹੋਣਗੇ ਮੁੱਖ ਕਲਾਕਾਰ

ਨਿਊਯਾਰਕ, (ਏਜੰਸੀ)- ਕੌਮਾਂਤਰੀ ਫੁੱਟਬਾਲ ਮਹਾਸੰਘ (ਫੀਫਾ) ਨੇ ਕਿਹਾ ਕਿ ਵਿਸ਼ਵ ਕੱਪ 2026 ਦੇ ਸਮਾਪਤੀ ਸਮਾਰੋਹ ’ਚ ਅਭਿਨੇਤਾ ਟੌਮ ਕਰੂਜ਼ ਤੋਂ ਲੈ ਕੇ ਸਟ੍ਰੀਮਰ ਆਈਸ਼ੋਸਪੀਡ ਤੱਕ ਕਈ ਤਰ੍ਹਾਂ ਦੇ ਕਲਾਕਾਰ ਆਪਣੀ ਪੇਸ਼ਕਾਰੀ ਦੇਣਗੇ। ਫੀਫਾ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕੀ ਰੈਪਰ-ਗਾਇਕ ਪੋਸਟ ਮਾਲੋਨ ਸਮਾਪਤੀ ਸਮਾਰੋਹ ’ਚ ਮੁੱਖ ਪੇਸ਼ਕਾਰੀ ਦੇਣਗੇ। ਇਹ ਸਮਾਰੋਹ ਐਤਵਾਰ ਦੇ ਫਾਈਨਲ ਤੋਂ 90 ਮਿੰਟ ਪਹਿਲਾਂ ਆਯੋਜਿਤ ਕੀਤਾ ਜਾਵੇਗਾ।

ਫੀਫਾ ਨੇ ਇਕ ਬਿਆਨ ’ਚ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ 3 ਦੇਸ਼ਾਂ ਦੇ 16 ਮੇਜ਼ਬਾਨ ਸ਼ਹਿਰਾਂ ’ਚ 48 ਟੀਮਾਂ ਦੀ ਅਭੁੱਲ ਯਾਤਰਾ ਦਾ ਜਸ਼ਨ ਮਨਾਉਣਾ ਹੈ। ਆਈਸ਼ੋਸਪੀਡ ਜਿਨ੍ਹਾਂ ਨੇ ਕਈ ਮੈਚਾਂ ਦੀ ਲਾਈਵ ਸਟ੍ਰੀਮਿੰਗ ਕੀਤੀ ਹੈ, ਨੂੰ ਇਕ ਕਲਾਕਾਰ ਦੇ ਰੂਪ ’ਚ ਸੂਚੀਬੱਧ ਕੀਤਾ ਗਿਆ ਹੈ, ਜਦਕਿ ਕਰੂਜ਼ ਨੂੰ ‘ਵਿਸ਼ੇਸ਼ ਹਾਜ਼ਰੀ’ ਦੇਣ ਵਾਲੇ ਵਜੋਂ ਦੱਸਿਆ ਗਿਆ ਹੈ। ਇਸ ਸਮਾਰੋਹ ’ਚ ਇਟਲੀ ਦੀ ਗਾਇਕਾ ਲੌਰਾ ਪੌਸਿਨੀ, ਟੋਨੀ ਐਵਾਰਡ ਜੇਤੂ ਅਤੇ ਪੁਸੀਕੈਟ ਡੌਲਸ ਦੀ ਮੈਂਬਰ ਨਿਕੋਲ ਸ਼ੇਰਜ਼ਿੰਗਰ ਅਤੇ ਬ੍ਰਿਟਿਸ਼ ਗਾਇਕ ਅਤੇ ਟੇਕ ਦੈਟ ਦੇ ਸਾਬਕਾ ਮੈਂਬਰ ਰੌਬੀ ਵਿਲੀਅਮਜ਼ ਵੱਲੋਂ ਪੇਸ਼ਕਾਰੀਆਂ ਵੀ ਸ਼ਾਮਿਲ ਹੋਣਗੀਆਂ। ਜੈਨੀਫਰ ਹਡਸਨ ਅਮਰੀਕੀ ਰਾਸ਼ਟਰੀ ਗੀਤ ਗਾਉਣਗੇ।

  • Messi
  • magic
  • World Cup
  • Kane
  • England

ਰੋਹਿਤ ਸ਼ਰਮਾ ਦੇ ਆਖਰੀ ਮੈਚ ਨੂੰ ਲੈ ਕੇ ਪਾਰਥਿਵ ਪਟੇਲ ਦੀ ਵੱਡੀ ਉਮੀਦ; ਕਿਹਾ- 'ਖੇਡਣਗੇ ਯਾਦਗਾਰ ਪਾਰੀ'

NEXT STORY

Stories You May Like

  • salary 2 lakhs  poor youth
    'ਤਨਖਾਹ 2 ਲੱਖ, ਮੈਂ ਫਿਰ ਵੀ ਗਰੀਬ...', ਬੰਗਲੁਰੂ 'ਚ ਰਹਿਣਾ ਸੋਖਾ ਨਹੀਂ, ਬੰਦੇ ਨੇ ਗਿਣਾਈ ਖਰਚਿਆਂ ਦੀ LIST
  • impact of punjab bandh call visible in jalandhar sp issues statement
    ਜਲੰਧਰ 'ਚ ਵੀ ਦਿਸਿਆ ਪੰਜਾਬ ਬੰਦ ਦਾ ਅਸਰ! ਦੁਕਾਨਾਂ, ਬਾਜ਼ਾਰ ਬੰਦ ਤੇ ਸੜਕਾਂ 'ਤੇ ਪਸਰਿਆ ਸੰਨਾਟਾ
  • indian navy defeats neroca 2 0 in durand cup
    ਭਾਰਤੀ ਜਲ ਸੈਨਾ ਨੇ ਡੁਰੰਡ ਕੱਪ ਵਿੱਚ ਨੇਰੋਕਾ ਨੂੰ 2-0 ਨਾਲ ਹਰਾਇਆ
  • rahane  s big statement on playing rohit sharma in the 2027 world cup
    "ਉਸਨੂੰ ਦੱਸ ਦੇਣਾ ਜਾਣਾ ਚਾਹੀਦੈ", 2027 ਵਿਸ਼ਵ ਕੱਪ ਵਿੱਚ ਰੋਹਿਤ ਸ਼ਰਮਾ ਨੂੰ ਖਿਡਾਉਣ 'ਤੇ ਰਹਾਣੇ ਦਾ ਵੱਡਾ ਬਿਆਨ
  • recharge  2 sim  mobile recharge
    ਇਕੋ ਰੀਚਾਰਜ ਨਾਲ ਚੱਲਣਗੇ 2 SIM ! ਮਿਲੇਗੀ ਅਨਲਿਮਿਟਿਡ ਕਾਲਿੰਗ, ਡਾਟਾ ਤੇ...
  • 2 accused arrested with 2 foreign pistols  motorcycle and two mobile phones
    2 ਵਿਦੇਸ਼ੀ ਪਿਸਤੌਲ, ਮੋਟਰਸਾਈਕਲ ਤੇ ਦੋ ਮੋਬਾਈਲ ਸਣੇ 2 ਮੁਲਜ਼ਮ ਕਾਬੂ
  • messi seen for the first time since the fifa world cup
    ਫੀਫਾ ਵਰਲਡ ਕੱਪ ਤੋਂ ਬਾਅਦ ਪਹਿਲੀ ਵਾਰ ਦਿਖਾਈ ਦਿੱਤੇ ਮੈਸੀ, ਅਜਿਹੀ ਲੁੱਕ 'ਚ ਆਏ ਨਜ਼ਰ,Video
  • manu bhaker said on world cup bronze medal
    ਮਨੂ ਭਾਕਰ ਨੇ ਵਿਸ਼ਵ ਕੱਪ ਕਾਂਸੀ ਤਗਮੇ 'ਤੇ ਕਿਹਾ, ਬਿਹਤਰ ਪ੍ਰਦਰਸ਼ਨ ਕਰ ਸਕਦੀ ਸੀ
  • yellow alert in 3 districts of punjab
    ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ
  • sad bjp alliance
    ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ' ਵਾਂਗ ਕੰਮ ਕਰ ਸਕਦੈ SAD-BJP...
  • jalandhar cp satinder singh in action mode strict orders issued to officers
    ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! ਅਧਿਕਾਰੀਆਂ ਨੂੰ ਜਾਰੀ ਕੀਤੇ ਸਖ਼ਤ ਹੁਕਮ
  • terrible road accident in jalandhar
    ਜਲੰਧਰ 'ਚ ਭਿਆਨਕ ਸੜਕ ਹਾਦਸਾ! ਕਾਰ 'ਚ ਫਸੀਆਂ ਰਹੀਆਂ ਲਾਸ਼ਾਂ, ਸਪੋਰਟਸ ਕਾਰੋਬਾਰੀ...
  • padma shri hansraj hans makes a comeback
    ਪਦਮਸ਼੍ਰੀ ਹੰਸਰਾਜ ਹੰਸ ਨੇ ਕੀਤਾ ਕਮਬੈਕ ! 'ਆਜਾ ਦੋਵੇਂ ਨੱਚੀਏ' ਗੀਤ ਕਰ ਰਿਹੈ...
  • suspense still lingers over the date of gymkhana club elections
    ਜਿਮਖਾਨਾ ਕਲੱਬ ਚੋਣਾਂ ਦੀ ਤਾਰੀਖ਼ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ, 30 ਅਗਸਤ...
  • alawalpur murder case
    ਅਲਾਵਲਪੁਰ ਕਤਲ ਕਾਂਡ: ਪਤਨੀ ਨੂੰ ਮਾਰ ਕੇ ਪੱਖੇ ਨਾਲ ਲਟਕਾਉਣ ਵਾਲਾ ਪਤੀ ਚੜ੍ਹਿਆ...
  • suspense still persists regarding the date of gymkhana club elections
    ਜਿਮਖਾਨਾ ਕਲੱਬ ਚੋਣਾਂ ਦੀ ਤਰੀਕ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ, 30 ਅਗਸਤ...
Trending
Ek Nazar
gurdaspur youth returning home from lebanon

ਲੇਬਨਾਨ ਤੋਂ ਪਰਤ ਰਿਹਾ ਗੁਰਦਾਸਪੁਰ ਦਾ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! ਪਰਿਵਾਰ...

mother  phone  daughter

ਮਾਂ ਨੇ ਧੀ ਨੂੰ ਫ਼ੋਨ ਚਲਾਉਣ ਤੋਂ ਰੋਕਿਆ ਤਾਂ ਘਰ 'ਚ ਵਿਛ ਗਏ ਸੱਥਰ ! ਹੋਸ਼ ਉਡਾ...

heavy rain 6 days punjab weather

9, 10, 11, 12, 13, 14, 15 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕਰ...

heavy rains expected on sunday

ਐਤਵਾਰ ਨੂੰ ਪਵੇਗਾ ਭਾਰੀ ਮੀਂਹ ! ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਈ ਚਿਤਾਵਨੀ

a mountain of sorrow fell on the legendary player

ਦਿੱਗਜ ਖਿਡਾਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ ! ਲੰਬੀ ਬੀਮਾਰੀ ਤੋਂ ਬਾਅਦ ਪਿਤਾ...

iminish us role in west asia

ਪਾਕਿ-ਸਾਊਦੀ-ਤੁਰਕੀ ਸਮਝੌਤੇ ਨਾਲ ਪੱਛਮੀ ਏਸ਼ੀਆ 'ਚ US ਦੀ ਭੂਮਿਕਾ ਘਟਣ ਦੀ ਸੰਭਾਵਨਾ

t dictator kim jong

ਤਾਨਾਸ਼ਾਹ ਕਿਮ ਜੋਂਗ ਦੀ ਕੋਈ ਉੱਘ-ਸੁੱਘ ਨਹੀਂ! ਸਿਹਤ ਨੂੰ ਲੈ ਕੇ ਅਟਕਲਾਂ ਹੋਈਆ ਤੇਜ਼

h5n1 bird flu

ਆਸਟ੍ਰੇਲੀਆ 'ਚ H5N1 ਬਰਡ ਫਲੂ ਦੇ ਮਾਮਲੇ 200 ਤੋਂ ਪਾਰ

removes top us general

ਪੈਂਟਾਗਨ ਨੇ ਅਚਾਨਕ ਹਟਾ'ਤਾ ਚੋਟੀ ਦਾ ਅਮਰੀਕੀ ਜਨਰਲ

ameesha patel is still single at the age of 51

51 ਦੀ ਉਮਰ 'ਚ ਵੀ ਸਿੰਗਲ ਹੈ ਅਮੀਸ਼ਾ ਪਟੇਲ; ਦੱਸੀ ਵਿਆਹ ਨਾ ਕਰਵਾਉਣ ਦੀ ਅਸਲ ਵਜ੍ਹਾ

united nations statement on pok

ਪੀਓਕੇ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈਆਂ ਲਈ ਜਵਾਬਦੇਹੀ ਹੋਵੇ ਤੈਅ : ਯੂਐਨ

tuvalu feared tsunami

ਚੀਨ ਦੇ ਮਿਜ਼ਾਈਲ ਟੈਸਟ ਨੇ ਪ੍ਰਸ਼ਾਂਤ ਮਹਾਂਸਾਗਰ 'ਚ ਮਚਾਈ ਹਲਚਲ, ਤੁਵਾਲੂ ਨੂੰ...

europe silent as media rights

ਪਾਕਿਸਤਾਨ ਨੇ ਮੀਡੀਆ ਅਧਿਕਾਰਾਂ 'ਤੇ ਕੀਤੀ ਹੋਰ ਸਖ਼ਤੀ ਪਰ ਯੂਰਪ ਚੁੱਪ

shweta tiwari aims at exes raja chaudhary abhinav kohli

"ਆਪਣੇ ਪਤੀਆਂ ਨੂੰ ਚੀਟ ਕਰਦੇ ਹੋਏ ਮੈਂ ਹੀ ਫੜਿਆ ਸੀ..."; ਸ਼ਵੇਤਾ ਤਿਵਾਰੀ ਦਾ...

balochistan independence day

ਬਲੋਚਿਸਤਾਨ ਦੇ ‘ਆਜ਼ਾਦੀ ਦਿਵਸ’ ਦੇ ਐਲਾਨ ’ਤੇ ਪਾਕਿਸਤਾਨੀ ਸਰਕਾਰ ਤੇ ਫੌਜ ਦੀ ਚੁੱਪ...

avika gor hospitalised with dengue

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜ ਗਈ ਸਿਹਤ ! ਲਿਜਾਣਾ ਪਿਆ ਹਸਪਤਾਲ, ਪਤੀ ਨੇ ਦੱਸਿਆ...

punjab  s legendary cricketer got married  he tied the knot with this actress

ਪੰਜਾਬ ਦੇ ਦਿੱਗਜ ਕ੍ਰਿਕਟਰ ਨੇ ਕਰਵਾ ਲਿਆ ਵਿਆਹ ! ਇਸ ਅਦਾਕਾਰਾ ਨਾਲ ਲਈਆਂ ਲਾਵਾਂ

heavy rain 6 days punjab weather

Heavy Rain: 8, 9, 10, 11, 12, 13 ਅਗਸਤ ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • kagiso rabada  s big statement before the odi wc
      ODI WC ਤੋਂ ਪਹਿਲਾਂ ਕਾਗਿਸੋ ਰਬਾਡਾ ਦਾ ਵੱਡਾ ਬਿਆਨ, "ਘਰੇਲੂ ਮੈਦਾਨ 'ਤੇ ਖੇਡਣ...
    • rahane  s big statement on playing rohit sharma in the 2027 world cup
      "ਉਸਨੂੰ ਦੱਸ ਦੇਣਾ ਜਾਣਾ ਚਾਹੀਦੈ", 2027 ਵਿਸ਼ਵ ਕੱਪ ਵਿੱਚ ਰੋਹਿਤ ਸ਼ਰਮਾ ਨੂੰ...
    • shahnawaz wins bronze in world under 20 championship long jump
      ਸ਼ਾਹਨਵਾਜ਼ ਨੇ ਵਿਸ਼ਵ ਅੰਡਰ-20 ਚੈਂਪੀਅਨਸ਼ਿਪ ਵਿੱਚ ਲੰਬੀ ਛਾਲ ਮੁਕਾਬਲੇ ਵਿੱਚ...
    • sanya vats finishes runner up at ballarat open squash
      ਸਾਨਿਆ ਵਤਸ ਬੈਲਾਰਟ ਓਪਨ ਸਕੁਐਸ਼ ਵਿੱਚ ਉਪ ਜੇਤੂ ਰਹੀ
    • pm modi to meet commonwealth games 2026 medalists
      ਰਾਸ਼ਟਰਮੰਡਲ ਖੇਡਾਂ 2026 ਦੇ ਤਗਮੇ ਜੇਤੂਆਂ ਨਾਲ ਮੁਲਾਕਾਤ ਕਰਨਗੇ PM ਮੋਦੀ
    • basant meghwal wins silver in high jump at world u 20 championship
      ਬਸੰਤ ਮੇਘਵਾਲ ਨੇ ਵਿਸ਼ਵ ਅੰਡਰ-20 ਚੈਂਪੀਅਨਸ਼ਿਪ ਵਿੱਚ ਹਾਈ ਜੰਪ' ਚ ਜਿੱਤਿਆ...
    • badminton star ashmita chaliha creates history
      ਬੈਡਮਿੰਟਨ ਸਟਾਰ ਅਸ਼ਮਿਤਾ ਚਾਲਿਹਾ ਨੇ ਰਚਿਆ ਇਤਿਹਾਸ, ਜਿੱਤਿਆ ਕੋਰੀਆ ਮਾਸਟਰਸ ਦਾ...
    • deepti takes 3 wickets in sunrisers   crucial win
      ਸਨਰਾਈਜ਼ਰਜ਼ ਦੀ ਅਹਿਮ ਜਿੱਤ ’ਚ ਦੀਪਤੀ ਨੇ ਲਈਆਂ 3 ਵਿਕਟਾਂ
    • 13 players of team india are undergoing treatment for injuries
      ਬੁਮਰਾਹ ਤੋਂ ਲੈ ਕੇ ਹਾਰਦਿਕ ਪੰਡਯਾ ਤਕ, ਟੀਮ ਇੰਡੀਆ ਦੇ 13 ਖਿਡਾਰੀਆਂ ਦੀਆਂ ਸੱਟਾਂ...
    • flintoff steps down as england lions head coach
      ਫਲਿੰਟਾਫ ਨੇ ਇੰਗਲੈਂਡ ਲਾਇਨਜ਼ ਦੇ ਮੁੱਖ ਕੋਚ ਦਾ ਅਹੁਦਾ ਛੱਡਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +