ਸਪੋਰਟਸ ਡੈਸਕ : ਆਈ.ਪੀ.ਐੱਲ. 'ਚ ਸਭ ਤੋਂ ਤੇਜ਼ ਗੇਂਦ ਸੁੱਟਣ ਵਾਲੇ ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਐਨਰਿਕ ਨੋਰਜੇ ਨੇ ਆਰ. ਅਸ਼ਵਿਨ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਨਜ਼ਰਾਂ ਹੁਣ ਸ਼ੋਏਬ ਅਖ਼ਤਰ ਦੇ ਸਭ ਤੋਂ ਤੇਜ਼ ਗੇਂਦ ਸੁੱਟਣ ਵੱਲ ਹਨ। ਨੋਰਜੇ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਉਹ ਸ਼ੋਏਬ ਅਖ਼ਤਰ ਦੇ ਰਿਕਾਰਡ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ।
ਅਸ਼ਵਿਨ ਨਾਲ ਗੱਲ ਕਰਦੇ ਹੋਏ ਨੋਰਜੇ ਨੇ ਕਿਹਾ ਕਿ ਮੇਰੀਆਂ ਨਜ਼ਰਾਂ ਹੁਣ ਸ਼ੋਏਬ ਦੇ ਰਿਕਾਰਡ 'ਤੇ ਟਿਕੀਆਂ ਹਨ। ਮੈਂ ਇਹ ਉਮੀਦ ਕਰਦਾ ਹਾਂ ਕਿ ਮੇਰੇ 'ਚ ਸਭ ਤੋਂ ਤੇਜ਼ ਗੇਂਦ ਸੁੱਟਣ ਦੇ ਰਿਕਾਰਡ ਨੂੰ ਤੋੜਨ ਦੀ ਤਾਕਤ ਹੈ। ਮੈਂ ਇਹ ਕਰ ਸਕਦਾ ਹਾਂ। ਜੇਕਰ ਇੱਕ ਵਧੀਆ ਵਿਕਟ ਅਤੇ ਸਹੀ ਪਿੱਚ ਹੋਵੇ ਤਾਂ ਇਹ ਰਿਕਾਰਡ ਇਸ ਆਈ.ਪੀ.ਐੱਲ. 'ਚ ਜਾਂ ਫਿਰ ਭਵਿੱਖ 'ਚ ਟੁੱਟ ਸਕਦਾ ਹੈ।
ਨੋਰਜੇ ਨੇ ਬੁੱਧਵਾਰ ਨੂੰ ਰਾਜਸਥਾਨ ਖ਼ਿਲਾਫ਼ ਆਈ.ਪੀ.ਐੱਲ. ਦੀ ਸਭ ਤੋਂ ਤੇਜ਼ ਗੇਂਦ ਸੁੱਟੀ ਸੀ। ਨੋਰਜੇ ਨੇ ਰਾਜਸਥਾਨ ਖ਼ਿਲਾਫ਼ ਤੇਜ਼ ਗੇਂਦਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ 150 ਤੋਂ ਜ਼ਿਆਦਾ ਦੀ ਰਫ਼ਤਾਰ ਦੀ ਗੇਂਦ ਸੁੱਟੀ ਸੀ। ਜਿਸ 'ਚ ਆਈ.ਪੀ.ਐੱਲ. ਦੀ ਸਭ ਤੋਂ ਤੇਜ਼ ਗੇਂਦ 156.22 ਕਿਲੋਮੀਟਰ ਦੀ ਗੇਂਦ ਵੀ ਸ਼ਾਮਲ ਸੀ।
ਡਿਵੀਲੀਅਰਸ ਨੇ ਵਾਰਨਰ ਦੇ ਰਿਕਾਰਡ ਦੀ ਕੀਤੀ ਬਰਾਬਰੀ, 2 ਹੋਰ ਰਿਕਾਰਡ ਵੀ ਬਣਾਏ
NEXT STORY