ਚੰਡੀਗੜ੍ਹ (ਅੰਕੁਰ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਹਾਈਕਮਾਨ ਉਨ੍ਹਾਂ ਨੂੰ ਹੁਕਮ ਦੇਵੇ ਤਾਂ ਉਹ ਭਗਵੰਤ ਮਾਨ ਖ਼ਿਲਾਫ਼ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਮੀਦਵਾਰ ਬਣਾਉਣ ਦਾ ਅਧਿਕਾਰ ਹਾਈਕਮਾਨ ਕੋਲ ਹੈ ਅਤੇ ਉਹ ਪਾਰਟੀ ਦੇ ਹਰ ਫ਼ੈਸਲੇ ਨੂੰ ਸਵੀਕਾਰ ਕਰਨਗੇ। ਉਨ੍ਹਾਂ ਕਿਹਾ ਕਿ ਉਹ ਸਿਆਸੀ ਲੜਾਈ ਤੋਂ ਕਦੇ ਪਿੱਛੇ ਨਹੀਂ ਹਟੇ ਅਤੇ ਪਾਰਟੀ ਜਿੱਥੇ ਵੀ ਜ਼ਿੰਮੇਵਾਰੀ ਦੇਵੇਗੀ, ਉਹ ਪੂਰੀ ਤਾਕਤ ਨਾਲ ਨਿਭਾਉਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਖ਼ਤਰੇ ਦੀ ਘੰਟੀ! ਪਾਵਰਕਾਮ ਨੇ ਵੱਡਾ ਐਕਸ਼ਨ ਲੈਂਦਿਆਂ ਕਰ' ਤੀ ਸਖ਼ਤ ਕਾਰਵਾਈ
ਕੁੱਝ ਲੋਕ ਉਨ੍ਹਾਂ ਨੂੰ ਹੋਰ ਆਗੂਆਂ ਖ਼ਿਲਾਫ਼ ਚੋਣ ਲੜਨ ਦੀ ਸਲਾਹ ਦਿੰਦੇ ਹਨ ਪਰ ਜੇਕਰ ਹਾਈਕਮਾਨ ਉਨ੍ਹਾਂ ਨੂੰ ਭਗਵੰਤ ਮਾਨ ਮੁਕਾਬਲੇ ਮੈਦਾਨ ’ਚ ਉਤਾਰਨ ਦਾ ਫ਼ੈਸਲਾ ਕਰਦੀ ਹੈ ਤਾਂ ਉਹ ਪੂਰੀ ਤਿਆਰੀ ਨਾਲ ਚੋਣ ਲੜਣਗੇ। ਉਨ੍ਹਾਂ ਦੇ ਇਸ ਬਿਆਨ ਨੂੰ ਪੰਜਾਬ ਦੀ ਸਿਆਸਤ ’ਚ ਅਗਾਮੀ ਚੋਣਾਂ ਦੇ ਸੰਦਰਭ ’ਚ ਇਕ ਮਹੱਤਵਪੂਰਨ ਸਿਆਸੀ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ-ਵਿਵਸਥਾ ਅਤੇ ਪ੍ਰਸ਼ਾਸਨਿਕ ਹਾਲਤ ਵਿਗੜੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਨਸਨੀਖੇਜ਼ ਮਾਮਲਾ : ਕਬਰ ਪੁੱਟ ਕੇ ਕੱਢੀ ਕੰਕਾਲ ਦੀ ਖੋਪੜੀ! ਅੱਧੀ ਰਾਤੀਂ ਪੈ ਗਿਆ ਰੌਲਾ ਤੇ ਫਿਰ...
ਸੂਬੇ ’ਚ ਗੈਂਗਸਟਰਵਾਦ ਵਧਿਆ ਹੈ ਅਤੇ ਵੱਖ-ਵੱਖ ਵਰਗਾਂ ਦੇ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਉਤਰਣ ਲਈ ਮਜਬੂਰ ਹੋਏ ਹਨ। ਕਿਸਾਨਾਂ, ਮਜ਼ਦੂਰਾਂ, ਸਿਹਤ ਕਾਮਿਆਂ, ਮਨਰੇਗਾ ਕਾਮਿਆਂ, ਬਿਜਲੀ ਮੁਲਾਜ਼ਮਾਂ, ਸਫ਼ਾਈ ਕਾਮਿਆਂ ਤੇ ਕੱਚੇ ਮੁਲਾਜ਼ਮਾਂ ਨੂੰ ਆਪਣੀਆਂ ਹੱਕਾਂ ਲਈ ਸੰਘਰਸ਼ ਕਰਨਾ ਪਿਆ। ਕਾਂਗਰਸ ਨੇ ਅਤੀਤ ’ਚ ਮੁਸ਼ਕਲ ਦੌਰਾਂ ਦਾ ਸਾਹਮਣਾ ਕਰਦਿਆਂ ਪੰਜਾਬ ਨੂੰ ਅਮਨ ਅਤੇ ਸਥਿਰਤਾ ਦੇ ਰਾਹ 'ਤੇ ਲਿਆਂਦਾ ਸੀ ਪਰ ਮੌਜੂਦਾ ਸਰਕਾਰ ਨੇ ਸੂਬੇ ਨੂੰ ਮੁੜ ਸੰਕਟ ਵੱਲ ਧੱਕ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ 'ਚ SIR ਨੂੰ ਲੈ ਕੇ ਸਾਹਮਣੇ ਆਈ ਰਿਪੋਰਟ, 1,19,879 ਵੋਟਰ ਗੈਰ-ਹਾਜ਼ਰ
NEXT STORY