ਸਪੋਰਟਸ ਡੈਸਕ— ਦੱਖਣੀ ਅਫ਼ਰੀਕਾ ਦੇ ਸਾਬਕਾ ਕਪਤਾਨ ਫ਼ਾਫ਼ ਡੁ ਪਲੇਸਿਸ ਨੇ ਹਾਲ ਹੀ ’ਚ ਉਸ ਮੈਚ ਨੂੰ ਯਾਦ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲਗੀਆਂ ਸਨ। ਇਹ ਮਾਮਲਾ 2011 ਵਰਲਡ ਕੱਪ ਦਾ ਹੈ ਤੇ ਨਿਊਜ਼ੀਲੈਂਡ ਦੇ ਖ਼ਿਲਾਫ਼ 49 ਦੌੜਾਂ ਤੋਂ ਹਾਰਨ ਦੇ ਬਾਅਦ ਟੀਮ ਤੋਂ ਬਾਹਰ ਹੋਣ ਦੇ ਬਾਅਦ ਡੁਪਲੇਸਿਸ ਤੇ ਉਸ ਦੀ ਪਤਨੀ ਨੂੰ ਇਹ ਧਮਕੀਆਂ ਮਿਲੀਆਂ ਸਨ। ਡੁਪਲੇਸਿਸ ਨੇ ਕਿਹਾ ਕਿ ਸਾਡੇ ਬਾਰੇ ਬਹੁਤ ਹੀ ਇਤਰਾਜ਼ਯੋਗ ਗੱਲਾਂ ਕਹੀਆਂ ਗਈਆਂ, ਜਿਨ੍ਹਾਂ ਨੂੰ ਮੈਂ ਦੁਹਰਾਵਾਂਗਾ ਨਹੀਂ। ਸਾਰੇ ਖਿਡਾਰੀ ਇਸ ਸਥਿਤੀ ਤੋਂ ਗੁਜ਼ਰਦੇ ਹਨ ਤੇ ਇਹ ਸਾਨੂੰ ਆਪਣੇ ਸਰਕਲ ਨੂੰ ਬਹੁਤ ਛੋਟਾ ਰੱਖਣ ਲਈ ਮਜਬੂਰ ਕਰਦਾ ਹੈ। ਇਹੋ ਕਾਰਨ ਹੈ ਕਿ ਮੈਂ ਆਪਣੇ ਕੈਂਪ ’ਚ ਸੁਰੱਖਿਅਤ ਜਗ੍ਹਾ ਬਣਾਉਣ ਲਈ ਕਾਫ਼ੀ ਮਿਹਨਤ ਕੀਤੀ।
ਜ਼ਿਕਰਯੋਗ ਹੈ ਕਿ ਢਾਕਾ ਦੇ ਮੀਰਪੁਰ ’ਚ ਸ਼ੇਰ ਏ ਬਾਂਗਲਾ ਸਟੇਡੀਅਮ ’ਚ 2011 ਵਰਲਡ ਕੱਪ ਕੁਆਰਟਰ ਫ਼ਾਈਨਲ ਮੈਚ ’ਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 222 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਦੇ ਜਵਾਬ ’ਚ ਗ੍ਰੀਮ ਸਮਿਥ ਦੀ ਅਗਵਾਈ ’ਚ ਦੱਖਣੀ ਅਫ਼ਰੀਕੀ ਟੀਮ ਨੇ 27.4 ਓਵਰ ’ਚ 4 ਵਿਕਟਾਂ ਗੁਆ ਕੇ 121 ਦੌੜਾਂ ਬਣਾਈਆਂ ਸਨ। ਏ. ਬੀ. ਡਿਵਿਲੀਅਰਸ ਦੇ 35 ਦੌੜਾਂ ’ਤੇ ਆਊਟ ਹੋਣ ਦੇ ਬਾਅਦ 43ਵੇਂ ਓਵਰ ’ਚ ਡੁਪਲੇਸਿਸ ਆਏ ਤੇ 43 ਗੇਂਦਾਂ ’ਤੇ ਸਿਰਫ਼ 36 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋ ਗਏ। ਇਸ ਮੈਚ ’ਚ ਦੱਖਣੀ ਅਫ਼ਰੀਕਾ ਹਾਰ ਕੇ ਬਾਹਰ ਹੋ ਗਈ ਸੀ ਜਿਸ ਤੋਂ ਬਾਅਦ ਲੋਕ ਡੁਪਲੇਸਿਸ ਨੂੰ ਬੁਰਾ-ਭਲਾ ਕਹਿਣ ਲੱਗੇ ਸਨ।
WTC ਫਾਈਨਲ ਵੈਨਿਊ ਰਿਕਾਰਡ : ਸਾਊਥੰਪਟਨ ’ਚ ਕਿਹੋ ਜਿਹਾ ਹੈ ਭਾਰਤੀ ਟੀਮ ਦਾ ਰਿਕਾਰਡ, ਜਾਣੋ
NEXT STORY