ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ ਦੇ ਸੁਪਰ-8 ਮੁਕਾਬਲੇ ਵਿੱਚ ਅੱਜ ਭਾਰਤ ਦਾ ਸਾਹਮਣਾ ਜ਼ਿੰਬਾਬਵੇ ਨਾਲ ਹੋਵੇਗਾ। ਦੱਖਣੀ ਅਫ਼ਰੀਕਾ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਰਤੀ ਟੀਮ ਲਈ ਇਹ ਮੈਚ 'ਕਰੋ ਜਾਂ ਮਰੋ' ਬਣ ਗਿਆ ਹੈ। ਰਿਪੋਰਟਾਂ ਅਨੁਸਾਰ, ਇਸ 'ਕਰੋ ਜਾਂ ਮਰੋ' ਮੁਕਾਬਲੇ ਲਈ ਭਾਰਤੀ ਪਲੇਇੰਗ-11 ਵਿੱਚ ਰਿੰਕੂ ਸਿੰਘ ਅਤੇ ਵਾਸ਼ਿੰਗਟਨ ਸੁੰਦਰ ਦੀ ਛੁੱਟੀ ਹੋ ਸਕਦੀ ਹੈ ਅਤੇ ਉਨ੍ਹਾਂ ਦੀ ਥਾਂ ਸੰਜੂ ਸੈਮਸਨ ਤੇ ਅਕਸ਼ਰ ਪਟੇਲ ਨੂੰ ਮੌਕਾ ਦਿੱਤਾ ਜਾ ਸਕਦਾ ਹੈ।
ਭਾਰਤੀ ਟੀਮ ਲਈ ਫਿਨਿਸ਼ਰ ਦੀ ਭੂਮਿਕਾ ਨਿਭਾ ਰਹੇ ਰਿੰਕੂ ਸਿੰਘ ਦੇ ਪਿਤਾ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਹੈ, ਜਿਸ ਕਾਰਨ ਰਿੰਕੂ ਦਾ ਅੱਜ ਦਾ ਮੁਕਾਬਲਾ ਖੇਡਣਾ ਸ਼ੱਕੀ ਜਾਪਦਾ ਹੈ। ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਸੰਜੂ ਸੈਮਸਨ ਨੂੰ Middle Order 'ਚ ਮਜ਼ਬੂਤੀ ਦੇਣ ਲਈ ਸ਼ਾਮਲ ਕੀਤਾ ਜਾ ਸਕਦਾ ਹੈ। ਸੈਮਸਨ ਕੋਲ ਸਪਿਨਰਾਂ ਵਿਰੁੱਧ ਖੇਡਣ ਦਾ ਚੰਗਾ ਅਨੁਭਵ ਹੈ, ਜੋ ਚੇਨਈ ਦੀ ਪਿੱਚ 'ਤੇ ਕੰਮ ਆਵੇਗਾ।
ਉੱਥੇ ਹੀ ਵਾਸ਼ਿੰਗਟਨ ਸੁੰਦਰ ਪਿਛਲੇ ਮੈਚ ਵਿੱਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਚੇਨਈ ਦੇ ਚੇਪੌਕ ਦੀ ਪਿੱਚ 'ਤੇ ਗੇਂਦ ਰੁਕ ਕੇ ਆਉਂਦੀ ਹੈ ਅਤੇ ਸਪਿਨਰਾਂ ਨੂੰ ਮਦਦ ਮਿਲਦੀ ਹੈ, ਅਜਿਹੇ ਵਿੱਚ ਅਕਸ਼ਰ ਪਟੇਲ ਦੀ ਸਟੀਕ ਗੇਂਦਬਾਜ਼ੀ ਅਤੇ ਹੇਠਲੇ ਕ੍ਰਮ ਵਿੱਚ ਬੱਲੇਬਾਜ਼ੀ ਭਾਰਤ ਲਈ ਗੇਮ-ਚੇਂਜਰ ਸਾਬਤ ਹੋ ਸਕਦੀ ਹੈ।
ਇਹ ਵੀ ਪੜ੍ਹੋ- 'ਤਾਂ ਮਾਰਿਆ ਜਾਣਾ ਸੀ ਪਾਕਿਸਤਾਨ ਦਾ PM..!' ਇਰਾਨ ਨਾਲ ਜੰਗ ਦੀ ਤਿਆਰੀ 'ਚ ਬੈਠੇ ਟਰੰਪ ਨੇ ਦੇ'ਤਾ ਵੱਡਾ ਬਿਆਨ
ਜ਼ਿਕਰਯੋਗ ਹੈ ਕਿ ਚੇਨਈ ਦਾ ਐੱਮ.ਏ. ਚਿਦੰਬਰਮ ਸਟੇਡੀਅਮ ਅਕਸਰ ਹੀ ਸਪਿਨ ਪੱਖੀ ਰਿਹਾ ਹੈ। ਟੀਮ ਮੈਨੇਜਮੈਂਟ ਚਾਹੁੰਦੀ ਹੈ ਕਿ ਅਕਸ਼ਰ ਪਟੇਲ ਦੇ ਰੂਪ ਵਿੱਚ ਇੱਕ ਅਜਿਹਾ ਆਲਰਾਊਂਡਰ ਹੋਵੇ ਜੋ ਵਰੁਣ ਚੱਕਰਵਰਤੀ ਅਤੇ ਕੁਲਦੀਪ ਯਾਦਵ ਦੇ ਨਾਲ ਮਿਲ ਕੇ ਜ਼ਿੰਬਾਬਵੇ ਦੇ ਬੱਲੇਬਾਜ਼ਾਂ 'ਤੇ ਦਬਾਅ ਬਣਾ ਸਕੇ।
ਦੱਖਣੀ ਅਫ਼ਰੀਕਾ ਤੋਂ ਮਿਲੀ 76 ਦੌੜਾਂ ਦੀ ਹਾਰ ਤੋਂ ਬਾਅਦ ਭਾਰਤ ਦੀ ਨੈੱਟ ਰਨ ਰੇਟ (NRR) ਕਾਫੀ ਹੇਠਾਂ ਚਲੀ ਗਈ ਹੈ। ਸੈਮੀਫਾਈਨਲ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਲਈ ਭਾਰਤ ਨੂੰ ਨਾ ਸਿਰਫ਼ ਇਹ ਮੈਚ ਜਿੱਤਣਾ ਪਵੇਗਾ, ਸਗੋਂ ਵੱਡੇ ਫਰਕ ਨਾਲ ਜਿੱਤ ਦਰਜ ਕਰਨੀ ਪਵੇਗੀ, ਤਾਂ ਹੀ ਟੀਮ ਦੀਆਂ ਅੱਗੇ ਪਹੁੰਚਣ ਦੀਆਂ ਉਮੀਦਾਂ ਕਾਇਮ ਰਹਿਣਗੀਆਂ, ਨਹੀਂ ਤਾਂ ਸ਼ਾਨਦਾਰ ਫਾਰਮ 'ਚ ਚੱਲ ਰਹੀਆਂ ਵੈਸਟਇੰਡੀਜ਼ ਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਸੈਮੀਫਾਈਨਲ 'ਚ ਪਹੁੰਚ ਜਾਣਗੀਆਂ ਤੇ ਭਾਰਤ ਦਾ ਸਫ਼ਰ ਘਰ 'ਚ ਹੋ ਰਹੇ ਇਸ ਵਿਸ਼ਵ ਕੱਪ 'ਚ ਖ਼ਤਮ ਹੋ ਜਾਵੇਗਾ।
ਇਹ ਵੀ ਪੜ੍ਹੋ- PM ਮਾਰਕ ਕਾਰਨੀ ਦੇ ਦੌਰੇ ਤੋਂ ਪਹਿਲਾਂ ਕੈਨੇਡਾ ਸਰਕਾਰ ਦੇ ਬਦਲੇ ਸੁਰ ! ਭਾਰਤ ਨੂੰ ਦੇ'ਤੀ 'ਕਲੀਨ ਚਿੱਟ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਿਊਜ਼ੀਲੈਂਡ ਨੇ ਸੈਮੀਫਾਈਨਲ ਲਈ ਠੋਕਿਆ ਮਜ਼ਬੂਤ ਦਾਅਵਾ, ਸ਼੍ਰੀਲੰਕਾ ਟੂਰਨਾਮੈਂਟ 'ਚੋਂ ਬਾਹਰ
NEXT STORY