ਮੈਲਬੋਰਨ— ਸਵਿਟਜ਼ਰਲੈਂਡ ਦੇ ਸਟਾਰ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਆਪਣਾ ਛੇਵਾਂ ਆਸਟ੍ਰੇਲੀਅਨ ਓਪਨ ਤੇ 20ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਤੋਂ ਬਾਅਦ ਕਿਹਾ ਕਿ ਉਹ ਅਗਲੇ ਸਾਲ ਵੀ ਇਸ ਖਿਤਾਬ ਦਾ ਬਚਾਅ ਕਰਨ ਉਤਰੇਗਾ। 36 ਸਾਲਾ ਫੈਡਰਰ ਨੇ ਐਤਵਾਰ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਹਰਾ ਕੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ 'ਚ ਆਪਣਾ ਖਿਤਾਬ ਬਰਕਰਾਰ ਰੱਖਿਆ ਸੀ। ਫੈਡਰਰ ਦਾ ਇਹ ਰਿਕਾਰਡ ਛੇਵਾਂ ਆਸਟ੍ਰੇਲੀਅਨ ਓਪਨ ਤੇ 20ਵਾਂ ਗ੍ਰੈਂਡ ਸਲੈਮ ਖਿਤਾਬ ਸੀ।
ਫੈਡਰਰ ਨੇ ਸੋਮਵਾਰ ਪੱਤਰਕਾਰ ਸੰਮੇਲਨ 'ਚ ਕਿਹਾ, ''ਹਾਂ, ਮੈਂ ਫਿਰ ਤੋਂ ਆਪਣਾ ਖਿਤਾਬ ਬਚਾਉਣ ਲਈ ਵਾਪਸੀ ਕਰਨਾ ਪਸੰਦ ਕਰਾਂਗਾ। ਮੈਨੂੰ ਪਤਾ ਹੈ ਕਿ ਮੈਚ ਤੋਂ ਬਾਅਦ ਮੈਂ ਇਹ ਕਹਿਣਾ ਭੁੱਲ ਗਿਆ ਸੀ ਪਰ ਮੈਨੂੰ ਉਮੀਦ ਹੈ ਕਿ ਮੈਂ ਅਗਲੇ ਸਾਲ ਵੀ ਆਸਟ੍ਰੇਲੀਅਨ ਓਪਨ ਵਿਚ ਆਪਣਾ ਖਿਤਾਬ ਬਚਾਉਣ ਉਤਰਾਂਗਾ।''
ਸਵਿਸ ਮਾਸਟਰ ਨੇ ਕਿਹਾ ਕਿ ਉਸ ਦਾ ਅੱਗੇ ਦਾ ਪ੍ਰੋਗਰਾਮ ਬਹੁਤ ਰੁਝੇਵਿਆਂ ਭਰਿਆ ਹੈ, ਹਾਲਾਂਕਿ ਉਸ ਨੇ ਅਜੇ ਤਕ ਇਹ ਨਹੀਂ ਦੱਸਿਆ ਕਿ ਉਹ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਦੁਬਈ ਓਪਨ ਵਿਚ ਹਿੱਸਾ ਲਵੇਗਾ ਜਾਂ ਨਹੀਂ।
ਟੀ-20 ਰੈਂਕਿੰਗ 'ਚ ਵਿਰਾਟ ਤੀਜੇ ਨੰਬਰ 'ਤੇ
NEXT STORY