ਨਵੀਂ ਦਿੱਲੀ- ਕ੍ਰਿਕਟਰ ਤੋਂ ਰਾਜਨੇਤਾ ਬਣੇ ਗੌਤਮ ਗੰਭੀਰ ਨੇ ਬੰਗਲਾਦੇਸ਼ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ਼ ਲਈ ਸੰਜੂ ਸੈਮਸਨ ਨੂੰ ਭਾਰਤੀ ਟੀਮ 'ਚ ਸ਼ਾਮਲ ਕੀਤੇ ਜਾਣ 'ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਇਸ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਸੀ। ਗੰਭੀਰ ਲੰਮੇ ਸਮੇਂ ਤੋਂ ਕੇਰਲ ਦੇ ਇਸ ਕ੍ਰਿਕਟਰ ਨੂੰ ਟੀਮ 'ਚ ਸ਼ਾਮਲ ਕੀਤੇ ਜਾਣ ਦੀ ਪੈਰਵੀ ਕਰ ਰਿਹਾ ਸੀ। ਬੰਗਲਾਦੇਸ਼ ਖਿਲਾਫ ਸੀਰੀਜ਼ 3 ਨਵੰਬਰ ਤੋਂ ਖੇਡੀ ਜਾਵੇਗੀ । ਗੰਭੀਰ ਨੇ ਟਵੀਟ ਕੀਤਾ, ''ਸੰਜੂ ਸੈਮਸਨ ਨੂੰ ਟੀ-20 ਟੀਮ 'ਚ ਸ਼ਾਮਲ ਕੀਤੇ ਜਾਣ ਦੀ ਵਧਾਈ। ਇਸ ਮੌਕੇ ਦਾ ਪੂਰਾ ਫਾਇਦਾ ਉਠਾਉਣਾ ਸੰਜੂ। ਇਸ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਸੀ।'' ਸੈਮਸਨ ਨੇ ਭਾਰਤ ਲਈ ਇਕੋ-ਇਕ ਟੀ-20 ਮੈਚ ਜੁਲਾਈ 2015 'ਚ ਖੇਡਿਆ ਸੀ, ਜਦੋਂ ਦੂਜੇ ਦਰਜੇ ਦੀ ਟੀਮ ਨੇ ਜ਼ਿੰਬਾਬਵੇ ਦਾ ਦੌਰਾ ਕੀਤਾ ਸੀ । ਉਹ ਉਸ ਸਮੇਂ 19 ਸਾਲ ਦਾ ਸੀ । ਉਸ ਤੋਂ ਬਾਅਦ ਉਸ ਨੂੰ ਅਨੁਸ਼ਾਸਨੀ ਕਾਰਣਾਂ ਕਰਕੇ ਕੇਰਲ ਟੀਮ 'ਚੋਂ ਵੀ ਕੱਢ ਦਿੱਤਾ ਗਿਆ। ਸੰਜੂ ਨੇ ਆਪਣੀ ਫਿੱਟਨੈੱਸ 'ਤੇ ਕਾਫੀ ਮਿਹਨਤ ਕੀਤੀ ਅਤੇ ਵਿਜੇ ਹਜ਼ਾਰੇ ਟਰਾਫੀ 'ਚ ਅਜੇਤੂ 212 ਦੌੜਾਂ ਬਣਾਈਆਂ ਸਨ।
ਕਰਨਾਟਕ ਚੌਥੀ ਵਾਰ ਬਣਿਆ ਵਿਜੇ ਹਜ਼ਾਰੇ ਚੈਂਪੀਅਨ
NEXT STORY