ਮੁੰਬਈ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪ੍ਰਧਾਨ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਕਿਹਾ ਕਿ ਇਕ ਸੱਟੇਬਾਜ਼ ਨੇ ਮੌਜੂਦਾ ਸੱਯਦ ਮੁਸ਼ਤਾਕ ਅਲੀ ਟਰਾਫੀ ਟੂਰਨਾਮੈਂਟ ਦੌਰਾਨ ਇਕ ਖਿਡਾਰੀ ਨਾਲ ਸੰਪਰਕ ਕੀਤਾ ਸੀ, ਜਿਸ ਦੀ ਰਿਪੋਰਟ ਬੋਰਡ ਦੇ ਭ੍ਰਿਸ਼ਟਾਚਾਰ ਰੋਕੂ ਸੰਸਥਾ ਨੇ ਦਿੱਤੀ ਹੈ।

ਗਾਂਗੁਲੀ ਨੇ ਬੀ. ਸੀ. ਸੀ. ਆਈ. ਦੀ ਸਾਲਾਨਾ ਆਮ ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਕਿਹਾ, ''ਇੱਥੇ ਤਕ ਕਿ ਸੱਯਦ ਮੁਸ਼ਤਾਕ ਵਿਚ ਇਕ ਖਿਡਾਰੀ ਨਾਲ ਸੰਪਰਕ ਕੀਤਾ ਗਿਆ ਸੀ, ਮੈਨੂੰ ਇਸ ਦੇ ਬਾਰੇ ਵਿਚ ਦੱਸਿਆ ਗਿਆ। ਮੈਂ ਉਸ ਦਾ ਨਾਂ ਨਹੀਂ ਜਾਣਦਾ ਪਰ ਪੇਸ਼ਕਸ਼ ਕੀਤੀ ਗਈ ਸੀ ਅਤੇ ਖਿਡਾਰੀ ਨੇ ਇਸ ਦੀ ਰਿਪੋਰਟ ਕੀਤੀ।'' ਸਾਬਕਾ ਕਪਤਾਨ ਨੇ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਖਿਡਾਰੀ ਸੱਟੇਬਾਜ਼ ਤੋਂ ਕੀਤੀ ਗਈ ਪੇਸ਼ਕਸ਼ ਤੋਂ ਬਾਅਦ ਕੀ ਕਰਦੇ ਹਨ। ਪੇਸ਼ਕਸ਼ ਕੀਤੀ ਜਾਣੀ ਸਮੱਸਿਆ ਨਹੀਂ ਹੈ। ਗਲਤ ਇਹ ਹੈ ਕਿ ਜਦੋਂ ਪੇਸ਼ਕਸ਼ ਹੁੰਦੀ ਹੈ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ।''

ਗਾਂਗੁਲੀ ਨੇ ਅੱਗੇ ਕਿਹਾ, ''ਬੋਰਡ ਦੇ ਲਈ ਟੂਰਨਾਮੈਂਟ ਨੂੰ ਰੋਕਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਕਿਸੇ ਨੇ ਪੇਸ਼ਕਸ਼ ਕੀਤੀ ਹੈ ਪਰ ਨਾਲ ਹੀ ਸਵੀਕਰ ਕੀਤਾ ਕਿ ਕੁਝ ਸੂਬਿਆਂ ਵਿਚ ਇਹ ਅਗਲੇ ਪੱਧਰ ਤਕ ਪਹੁੰਚ ਚੁੱਕੀ ਹੈ। ਅਸੀਂ ਟੀ. ਐੱਨ. ਪੀ. ਐੱਲ. ਅਤੇ ਕੇ. ਪੀ. ਐੱਲ. ਵਿਚ ਇਸ ਦਾ ਸਾਹਮਣਾ ਕੀਤਾ। ਅਸੀਂ ਸੰਬੰਧਤ ਸੂਬਿਆਂ ਨਾਲ ਗੱਲ ਕੀਤੀ ਹੈ। ਕੇ. ਪੀ. ਐੱਲ. ਅੱਜੇ ਰੁਕੀ ਰਹੇਗੀ, ਜਦੋਂ ਤਕ ਉਸ ਨੂੰ ਮੰਜ਼ੂਰੀ ਨਹੀਂ ਮਿਲ ਜਾਂਦੀ।
ਗੁਰੁਹਰਸਹਾਏ ਵਿਖੇ ਖੇਡੇ ਜਾਣਗੇ ਵਿਸ਼ਵ ਕੱਪ ਦੇ ਤਿੰਨ ਕੱਬਡੀ ਮੈਚ
NEXT STORY