ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2026 ਦਾ 66ਵਾਂ ਮੁਕਾਬਲਾ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਖੇਡਿਆ ਜਾ ਰਿਹਾ ਹੈ। ਇਸ ਅਹਿਮ ਮੈਚ ਵਿੱਚ ਚੇਨਈ ਦੇ ਕਪਤਾਨ ਰੁਤੂਰਾਜ ਗਾਇਕਵਾੜ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਅਤੇ ਗੁਜਰਾਤ ਦੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਹੈ।
ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਜ਼ ਦੀ ਟੀਮ ਇਸ ਸੀਜ਼ਨ ਵਿੱਚ ਸ਼ਾਨਦਾਰ ਫਾਰਮ ਵਿੱਚ ਹੈ ਅਤੇ 16 ਅੰਕਾਂ ਨਾਲ ਪੁਆਇੰਟ ਟੇਬਲ ਵਿੱਚ ਦੂਜੇ ਨੰਬਰ 'ਤੇ ਰਹਿੰਦੇ ਹੋਏ ਪਹਿਲਾਂ ਹੀ ਪਲੇਅ-ਆਫ ਲਈ ਕੁਆਲੀਫਾਈ ਕਰ ਚੁੱਕੀ ਹੈ। ਹਾਲਾਂਕਿ, ਇਹ ਮੈਚ ਨੰਬਰ 1 ਅਤੇ ਨੰਬਰ 2 ਦੀ ਪੁਜ਼ੀਸ਼ਨ ਲਈ ਉਨ੍ਹਾਂ ਲਈ ਅਹਿਮ ਹੈ। ਦੂਜੇ ਪਾਸੇ, ਚੇਨਈ ਸੁਪਰ ਕਿੰਗਜ਼ ਲਈ ਇਹ ਮੈਚ ਬਹੁਤ ਨਾਜ਼ੁਕ ਹੈ। ਚੇਨਈ ਇਸ ਸਮੇਂ 12 ਅੰਕਾਂ ਨਾਲ ਸੱਤਵੇਂ ਸਥਾਨ 'ਤੇ ਹੈ ਅਤੇ ਪਲੇਅ-ਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਉਨ੍ਹਾਂ ਨੂੰ ਹਰ ਹਾਲ ਵਿੱਚ ਇਹ ਮੈਚ ਜਿੱਤਣਾ ਪਵੇਗਾ, ਨਹੀਂ ਤਾਂ ਉਨ੍ਹਾਂ ਦਾ ਇਸ ਸੀਜ਼ਨ ਦਾ ਸਫਰ ਖਤਮ ਹੋ ਸਕਦਾ ਹੈ।
ਟੀਮਾਂ 'ਚ ਕੀਤੇ ਗਏ ਵੱਡੇ ਬਦਲਾਅ
ਇਸ ਮੁਕਾਬਲੇ ਲਈ ਦੋਵਾਂ ਟੀਮਾਂ ਨੇ ਆਪਣੀ ਪਲੇਇੰਗ-11 ਵਿੱਚ ਮਹੱਤਵਪੂਰਨ ਬਦਲਾਅ ਕੀਤੇ ਹਨ। ਚੇਨਈ ਦੀ ਟੀਮ ਵਿੱਚ ਦੋ ਬਦਲਾਅ ਕੀਤੇ ਗਏ ਹਨ: ਅਕੀਲ ਹੁਸੈਨ ਦੀ ਜਗ੍ਹਾ ਗੁਰਜਪਨੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਪ੍ਰਸ਼ਾਂਤ ਵੀਰ ਦੀ ਜਗ੍ਹਾ ਮੈਟ ਸ਼ਾਰਟ ਨੂੰ ਮੌਕਾ ਮਿਲਿਆ ਹੈ। ਗੁਜਰਾਤ ਟਾਈਟਨਜ਼ ਨੇ ਵੀ ਇੱਕ ਬਦਲਾਅ ਕਰਦਿਆਂ ਸਾਈ ਕਿਸ਼ੋਰ ਦੀ ਜਗ੍ਹਾ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।
ਦੋਵਾਂ ਟੀਮਾਂ ਦੀ ਪਲੇਇੰਗ-11
ਗੁਜਰਾਤ : ਸਾਈ ਸੁਧਰਸਨ, ਸ਼ੁਭਮਨ ਗਿੱਲ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਨਿਸ਼ਾਂਤ ਸਿੰਧੂ, ਵਾਸ਼ਿੰਗਟਨ ਸੁੰਦਰ, ਜੇਸਨ ਹੋਲਡਰ, ਰਾਸ਼ਿਦ ਖਾਨ, ਰਾਹੁਲ ਤਿਵਾਤੀਆ, ਕਾਗਿਸੋ ਰਬਾਦਾ, ਅਰਸ਼ਦ ਖਾਨ, ਮੁਹੰਮਦ ਸਿਰਾਜ
ਚੇਨਈ : ਸੰਜੂ ਸੈਮਸਨ (ਵਿਕਟਕੀਪਰ), ਰੁਤੁਰਾਜ ਗਾਇਕਵਾੜ (ਕਪਤਾਨ), ਉਰਵਿਲ ਪਟੇਲ, ਡਿਵਾਲਡ ਬ੍ਰੇਵਿਸ, ਸ਼ਿਵਮ ਦੂਬੇ, ਮੈਥਿਊ ਸ਼ਾਰਟ, ਅੰਸ਼ੁਲ ਕੰਬੋਜ, ਨੂਰ ਅਹਿਮਦ, ਸਪੈਂਸਰ ਜੌਹਨਸਨ, ਮੁਕੇਸ਼ ਚੌਧਰੀ, ਗੁਰਜਪਨੀਤ ਸਿੰਘ
ਤੇਲੰਗਾਨਾ ਦੇ ਤੁਲਸੀ ਰੈੱਡੀ ਨੇ ਮਾਊਂਟ ਐਵਰੇਸਟ ਕੀਤਾ ਫਤਿਹ
NEXT STORY