ਗੁਹਾਟੀ (ਆਸਾਮ) (ਨਿਕਲੇਸ਼ ਜੈਨ)- ਨਾਰਥ ਈਸਟ ਵਿਚ ਪਹਿਲੀ ਵਾਰ ਹੋ ਰਹੇ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਦੇ ਪਹਿਲੇ 2 ਰਾਊਂਡ ਵਿਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਪਹਿਲੇ ਰਾਊਂਡ ਵਿਚ ਮੌਜੂਦਾ ਸਮੇਂ ਦੀ ਰਾਸ਼ਟਰੀ ਚੈਂਪੀਅਨ ਪ੍ਰਤੀਯੋਗਿਤਾ ਵਿਚ 35ਵਾਂ ਦਰਜ ਪ੍ਰਾਪਤ ਦਿਵਿਆ ਦੇਸ਼ਮੁਖ ਨੂੰ ਉਸ ਤੋਂ ਲੱਗਭਗ 1000 ਰੇਂਟਿੰਗ ਅੰਕ ਘੱਟ ਦੀ ਖਿਡਾਰਨ 147ਵਾਂ ਦਰਜਾ ਪ੍ਰਾਪਤ ਭਾਰਤ ਦੀ ਦਰਸ਼ਾ ਸ਼ੈੱਟੀ ਨੇ ਹਰਾ ਦਿੱਤਾ।
ਇਹ ਖ਼ਬਰ ਪੜ੍ਹੋ-ਮੁੰਬਈ ਇੰਡੀਅਨਜ਼ ਨੇ IPL ਦੀ ਤਿਆਰੀ ਕੀਤੀ ਸ਼ੁਰੂ, ਟੀਮ ਨਾਲ ਜੁੜੇ ਇਹ ਵੱਡੇ ਖਿਡਾਰੀ
ਇਕ ਹੋਰ ਹੈਰਾਨ ਕਰਨ ਵਾਲੇ ਨਤੀਜੇ ਵਿਚ ਭਾਰਤ ਦੀ 12 ਸਾਲਾ 143ਵਾਂ ਦਰਜਾ ਪ੍ਰਾਪਤ ਅਰਸ਼ੀਆ ਦਾਸ ਨੇ 1050 ਰੇਂਟਿੰਗ ਤੋਂ ਵੱਧ ਦੇ ਕੌਮਾਂਤਰੀ ਮਾਸਟਰ 2445 ਰੇਂਟਿੰਗ ਦੇ ਉਜਬੇਕਿਸਤਾਨ ਦੇ 16 ਸਾਲਾ ਨਿਗਮਾਟੋਵ ਓਰਟ੍ਰਿਫ ਨੂੰ ਡਰਾਅ ਖੇਡਣ ਲਈ ਮਜ਼ਬੂਰ ਕਰ ਦਿੱਤਾ। ਚੋਟੀ ਦੇ ਬੋਰਡ 'ਤੇ ਇਸ ਤੋਂ ਇਲਾਵਾ ਸਾਰੇ ਦਰਜਾ ਪ੍ਰਾਪਤ ਖਿਡਾਰੀ ਜਿੱਤਣ ਵਿਚ ਸਫਲ ਰਹੇ। ਉੱਥੇ ਹੀ ਦੂਜੇ ਰਾਊਂਡ ਵਿਚ ਨਿਗਮਾਟੋਵ ਓਰਟ੍ਰਿਫ ਭਾਰਤ ਦੇ 1334 ਰੇਟੇਡ ਅਨਬਿਲ ਗੋਸਵਾਮੀ ਹੱਥੋਂ ਹਾਰ ਗਿਆ।
ਇਹ ਖ਼ਬਰ ਪੜ੍ਹੋ- PAK v AUS : ਬਾਬਰ ਦਾ ਸੈਂਕੜਾ, ਪਾਕਿਸਤਾਨ ਦਾ ਸਕੋਰ 192/2
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਹਿਮਾਲਿਆਈ ਖੇਤਰ ’ਚ ‘ਖੇਲੋ ਇੰਡੀਆ’ ਯੋਜਨਾ ਤਹਿਤ 24 ਖੇਡ ਅਕਾਦਮੀਆਂ ਨੂੰ ਮਾਨਤਾ
NEXT STORY