ਨਵੀਂ ਦਿੱਲੀ, (ਬਿਊਰੋ)— ਟੀਮ ਇੰਡੀਆ ਦੇ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਚਲ ਰਹੇ ਹਨ ਅਤੇ ਇਨ੍ਹਾਂ ਦਿਨਾਂ 'ਚ ਆਪਣਾ ਸਮਾਂ ਆਪਣੇ ਪਰਿਵਾਰ ਨਾਲ ਬਿਤਾ ਰਹੇ ਹਨ। ਹਾਲ ਹੀ 'ਚ ਭੱਜੀ ਨੇ ਸੋਸ਼ਲ ਸਾਈਟ ਟਵਿੱਟਰ ਦੇ ਜ਼ਰੀਏ ਕਈ ਤਸਵੀਰਾਂ ਅਪਲੋਡ ਕੀਤੀਆਂ ਹਨ, ਜਿਸ 'ਚ ਉਹ ਆਪਣੀ ਪਤਨੀ ਗੀਤਾ ਬਸਰਾ ਅਤੇ ਆਪਣੀ ਬੇਟੀ ਨਾਲ ਦਿਸ ਰਹੇ ਹਨ। ਇਸ ਫੋਟੋ 'ਤੇ ਸਾਬਕਾ ਕ੍ਰਿਕਟਰ ਅਤੇ ਉਨ੍ਹਾਂ ਦੇ ਪੁਰਾਣੇ ਦੋਸਤ ਸੌਰਵ ਗਾਂਗੁਲੀ ਨੇ ਵੀ ਕੁਮੈਂਟ ਕੀਤਾ ਪਰ ਉਨ੍ਹਾਂ ਤੋਂ ਇਕ ਗਲਤੀ ਹੋ ਗਈ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਫਿਰ ਭੱਜੀ ਤੋਂ ਮੁਆਫੀ ਮੰਗਣੀ ਪਈ।

ਦਰਅਸਲ, ਭੱਜੀ ਦੀ ਪਰਿਵਾਰਕ ਤਸਵੀਰ 'ਤੇ ਸੌਰਵ ਗਾਂਗੁਲੀ ਨੇ ਕਿਹਾ ਕਿ 'ਬੇਟਾ ਬਹੁਤ ਸੁੰਦਰ ਹੈ ਭੱਜੀ, ਬਹੁਤ ਪਿਆਰ ਦੇਣਾ।' ਪਰ ਜਿਵੇਂ ਹੀ ਗਾਂਗੁਲੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਨ੍ਹਾਂ ਨੇ ਦੂਜਾ ਟਵੀਟ ਕਰ ਦਿੱਤਾ ਅਤੇ ਲਿਖਿਆ ਕਿ 'ਮੁਆਫ ਕਰਨਾ, ਬੇਟੀ ਬਹੁਤ ਸੁੰਦਰ ਹੈ। ਗੈਟਿੰਗ ਓਲਡ ਭੱਜੀ।' ਇਸ ਤੋਂ ਬਾਅਦ ਹਰਭਜਨ ਨੇ ਵੀ ਰਿਪਲਾਈ ਕੀਤਾ, ਸ਼ੁਕਰੀਆ ਦਾਦਾ, ਲਵ ਟੂ ਸਨਾ, ਹੋਪ ਟੂ ਸੀ ਯੂ ਸੂਨ। ਦੱਸ ਦਈਏ ਕਿ ਗਾਂਗੁਲੀ ਦੀ ਬੇਟੀ ਦਾ ਨਾਂ ਸਨਾ ਹੈ।

ਤਾਂ ਇਸ ਆਲਰਾਊਂਡਰ ਨੂੰ ਭੁਵੀ ਦੀ ਜਗ੍ਹਾ ਟੀਮ 'ਚ ਕੀਤਾ ਗਿਆ ਸ਼ਾਮਲ, ਜਾਣੋ ਕੁਝ ਖਾਸ ਗੱਲਾਂ
NEXT STORY