ਨਵੀਂ ਦਿੱਲੀ (ਬਿਊਰੋ)— ਤਾਮਿਲਨਾਡੂ ਦੇ ਆਲਰਾਊਂਡਰ ਵਿਜੇ ਸ਼ੰਕਰ ਨੂੰ ਸ਼੍ਰੀਲੰਕਾ ਖਿਲਾਫ ਦੂਜੇ ਟੈਸਟ ਮੈਚ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ। ਭੁਵਨੇਸ਼ਵਰ ਕੁਮਾਰ ਨੇ ਵਿਆਹ ਦੀ ਵਜ੍ਹਾ ਨਾਲ ਆਖਰੀ ਦੋ ਟੈਸਟ ਮੈਚਾਂ ਤੋਂ ਹੱਟਣ ਦੀ ਆਗਿਆ ਮੰਗੀ ਜਿਸਦੇ ਚੱਲਦੇ ਚੋਣਕਰਤਾਵਾਂ ਨੇ ਵਿਜੇ ਸ਼ਕੰਰ ਨੂੰ ਨਾਗਪੁਰ ਵਿਚ ਦੂਜੇ ਟੈਸਟ ਲਈ ਟੀਮ ਵਿਚ ਚੁਣਿਆ।
26 ਸਾਲ ਦਾ ਵਿਜੇ ਨੇ 2012 ਵਿਚ ਤਮਿਲਨਾਡੂ ਲਈ ਡੈਬਿਊ ਕਰਨ ਦੇ ਬਾਅਦ ਤੋਂ 32 ਫਰਸਟ ਕਲਾਸ ਮੈਚਾਂ ਵਿਚ 49.14 ਦੀ ਔਸਤ ਨਾਲ 1671 ਦੌੜਾਂ ਬਣਾਉਣ ਦੇ ਇਲਾਵਾ 27 ਵਿਕਟਾਂ ਵੀ ਝਟਕਾਈਆਂ। 2016 ਤੋਂ ਉਹ ਲਗਾਤਾਰ ਭਾਰਤ ਏ ਟੀਮ ਦਾ ਹਿੱਸਾ ਰਹੇ, ਪਰ ਸੱਟਾਂ ਦੀ ਵਜ੍ਹਾ ਨਾਲ ਕਈ ਵਾਰ ਉਨ੍ਹਾਂ ਨੂੰ ਮਹੱਤਵਪੂਰਣ ਮੈਚਾਂ ਤੋਂ ਬਾਹਰ ਹੀ ਹੋਣਾ ਪਿਆ। ਵਿਜੇ ਸ਼ੰਕਰ ਦੇ ਅਗਵਾਈ ਵਿਚ ਤਮਿਲਨਾਡੂ 'ਵਿਜੇ ਹਜ਼ਾਰੇ ਟਰਾਫੀ' ਅਤੇ 'ਦੇਵਧਰ ਟਰਾਫੀ' ਜਿੱਤ ਚੁੱਕੀ ਹੈ। ਆਈ.ਪੀ.ਐੱਲ. ਵੀ ਖੇਡ ਚੁੱਕੇ ਵਿਜੇ ਸ਼ੰਕਰ ਦੇ ਬਾਰੇ ਵਿਚ ਭਾਰਤੀ ਕ੍ਰਿਕਟ ਫੈਂਸ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ।
ਵਿਜੇ ਸ਼ੰਕਰ ਨਾਲ ਜੁੜੀਆਂ ਕੁਝ ਗੱਲਾਂ—
1. ਲਾਭਦਾਇਕ ਆਲਰਾਊਂਡਰ
ਸੱਜੇ ਹੱਥ ਦੇ ਬੱਲੇਬਾਜ਼ ਵਿਜੇ ਨੇ ਕਰੀਅਰ ਦੀ ਸ਼ੁਰੂਆਤ ਮੱਧਮ ਤੇਜ਼ ਗੇਂਦਬਾਜ਼ ਦੇ ਰੂਪ ਵਿੱਚ ਨਹੀਂ ਕੀਤੀ ਸੀ। ਪਹਿਲਾਂ ਉਹ ਆਫ ਸਪਿਨ ਗੇਂਦਬਾਜ਼ੀ ਕਰਦੇ ਸਨ, ਪਰ ਤਮਿਲਨਾਡੂ ਟੀਮ ਵਿਚ ਆਫ ਸਪਿਨਰਾਂ ਦੀ ਭਰਮਾਰ ਦੇ ਮੱਦੇਨਜ਼ਰ ਉਨ੍ਹਾਂ ਨੇ ਤੇਜ਼ ਗੇਂਦਬਾਜ਼ੀ ਕਰਨਾ ਸ਼ੁਰੂ ਕੀਤਾ ਅਤੇ ਇਹ ਉਨ੍ਹਾਂ ਲਈ ਲਾਭਦਾਇਕ ਸਾਬਤ ਹੋਇਆ
2. ਰਾਹੁਲ ਦ੍ਰਵਿੜ ਆਦਰਸ਼
ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਵਿੜ ਉਨ੍ਹਾਂ ਦੇ ਆਦਰਸ਼ ਹਨ। ਆਸਟਰੇਲੀਆ ਖਿਲਾਫ ਐਡੀਲੇਡ ਟੈਸਟ ਵਿਚ 233 ਅਤੇ ਅਜੇਤੂ ਰਹਿੰਦੇ ਹੋਏ 72 ਦੌੜਾਂ ਦੀ ਮੈਚ ਜੇਤੂ ਪਾਰੀਆਂ ਨਾਲ ਉਨ੍ਹਾਂ ਦਾ ਕਰੀਅਰ ਪ੍ਰਭਾਵਿਤ ਹੋਇਆ।
3. ਸੱਟਾਂ ਤੋਂ ਪ੍ਰਭਾਵਿਤ ਰਿਹਾ ਕਰੀਅਰ
ਵਿਜੇ ਸ਼ੰਕਰ ਦਾ ਕਰੀਅਰ ਪਿਛਲੇ ਤਿੰਨ ਸਾਲਾਂ ਵਿਚ ਸੱਟਾਂ ਤੋਂ ਪ੍ਰਭਾਵਿਤ ਰਿਹਾ। 2016 ਵਿਚ ਆਸਟਰੇਲੀਆ ਵਿਚ ਉਨ੍ਹਾਂ ਦੇ ਗੋਢੇ ਦੀ ਸਰਜਰੀ ਹੋਈ ਅਤੇ ਉਨ੍ਹਾਂ ਦੀ ਜਗ੍ਹਾ ਹਾਰਦਿਕ ਪੰਡਯਾ ਭਾਰਤ ਏ ਟੀਮ ਵਿਚ ਸ਼ਾਮਲ ਕੀਤੇ ਗਏ ਸਨ। ਹਾਰਦਿਕ ਨੇ ਇਸ ਦੌਰੇ ਉੱਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤੀ ਟੀਮ ਵਿਚ ਜਗ੍ਹਾ ਬਣਾ ਲਈ। ਇਸ ਸਾਲ ਦੀ ਸ਼ੁਰੂਆਤ ਵਿਚ ਸਾਊਥ ਅਫਰੀਕਾ ਵਿਚ ਭਾਰਤ ਏ ਟੀਮ ਵੱਲੋਂ ਖੇਡਦੇ ਹੋਏ ਵਿਜੇ ਸ਼ੰਕਰ ਨੂੰ ਮੋਡੇ ਉੱਤੇ ਸੱਟ ਲੱਗੀ ਅਤੇ ਉਨ੍ਹਾਂ ਨੂੰ ਕਈ ਹਫਤਿਆਂ ਤੱਕ ਕ੍ਰਿਕਟ ਤੋਂ ਬਾਹਰ ਬੈਠਣਾ ਪਿਆ।
4. ਆਈ.ਪੀ.ਐੱਲ. ਵਿਚ ਦੋ ਟੀਮਾਂ ਵਲੋਂ ਖੇਡ ਚੁੱਕੇ ਹਨ
ਵਿਜੇ ਸ਼ੰਕਰ ਆਈ.ਪੀ.ਐੱਲ. ਵਿਚ ਚੇਨਈ ਸੁਪਰ ਕਿੰਗਸ (ਸੀ.ਐੱਸ.ਕੇ.) ਅਤੇ ਸਨਰਾਈਜਰਸ ਹੈਦਰਾਬਾਦ ਵਲੋਂ ਵੀ ਖੇਡ ਚੁੱਕੇ ਹਨ। ਉਨ੍ਹਾਂ ਨੇ 2014 ਵਿਚ ਸੀ.ਐੱਸ.ਕੇ. ਲਈ ਇਕ ਮੈਚ ਖੇਡਿਆ ਸੀ। ਜਦੋਂ ਸੀ.ਐੱਸ.ਕੇ. ਨੂੰ ਦੋ ਸਾਲ ਲਈ ਪ੍ਰਤੀਬੰਧਤ ਕੀਤਾ ਗਿਆ ਤਦ ਉਹ ਇਸ ਟੀਮ ਵਿਚ ਸ਼ਾਮਲ ਸਨ। 2017 ਦੇ ਆਈ.ਪੀ.ਐੱਲ. ਵਿਚ ਵਿਜੇ ਸਨਰਾਈਜਰਸ ਵੱਲੋਂ ਚਾਰ ਮੈਚਾਂ ਵਿਚ ਖੇਡੇ ਅਤੇ ਲਾਭਦਾਇਕ ਯੋਗਦਾਨ ਦਿੱਤਾ।
5. ਅਸਾਨੀ ਨਾਲ ਕਲੀਅਰ ਕੀਤਾ ਯੋ-ਯੋ ਟੈਸਟ
ਵਿਜੇ ਸ਼ੰਕਰ ਦਾ ਕਰੀਅਰ ਸੱਟਾਂ ਨਾਲ ਪ੍ਰਭਾਵਿਤ ਰਿਹਾ, ਪਰ ਉਹ ਇਸ ਤੋਂ ਉੱਭਰ ਕੇ ਦੁਗਣੇ ਜੋਸ਼ ਨਾਲ ਮੈਦਾਨ ਉੱਤੇ ਵਾਪਸੀ ਕਰਦੇ ਹਨ। ਮੋਡੇ ਦੀ ਸੱਟ ਤੋਂ ਉੱਭਰ ਕੇ ਉਨ੍ਹਾਂ ਨੇ ਪਿਛਲੇ ਮਹੀਨੇ ਭਾਰਤੀ ਟੀਮ ਦੇ ਪਰਵੇਸ਼ ਲਈ ਜ਼ਰੂਰੀ ਯੋ-ਯੋ ਟੈਸਟ ਕਲੀਅਰ ਕੀਤਾ ਸੀ। ਭਾਰਤੀ ਟੀਮ ਵਿਚ ਪਰਵੇਸ਼ ਲਈ ਇਸ ਟੈਸਟ ਦਾ ਬੈਂਚ ਮਾਰਕ 16.1 ਰੱਖਿਆ ਗਿਆ ਹੈ ਜਦੋਂ ਕਿ ਵਿਜੇ ਸ਼ੰਕਰ ਨੇ ਇਸਨੂੰ 18.5 ਰੇਟਿੰਗ ਅੰਕਾਂ ਨਾਲ ਕਲੀਅਰ ਕੀਤਾ ਸੀ।
ਹਰਿਆਣੇ ਦੇ ਹੀਰੇ ਨੇ ਫਿਰ ਚਮਕਾਇਆ ਆਪਣੇ ਸੂਬੇ ਦਾ ਨਾਮ, ਹਾਕੀ ਚੈਂਪਿਅਨਸ਼ਿਪ 'ਚ ਜਿੱਤਿਆ ਗੋਲਡ
NEXT STORY