ਦੁਬਈ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੋਵਿਡ-19 ਦੇ ਕਾਰਨ ਇੰਗਲੈਂਡ ਦੇ ਵਿਰੁੱਧ 5ਵੇਂ ਟੈਸਟ ਮੈਚ ਦੇ ਮੁਲੱਤਵੀ ਹੋਣ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਉਮੀਦ ਜਤਾਈ ਕਿ ਇਸ 'ਅਨਿਸ਼ਚਿਤ' ਸਮੇਂ ਨਾਲ ਨਜਿੱਠਣ ਦੇ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਜੈਵ-ਸੁਰੱਖਿਅਤ ਮਾਹੌਲ (ਬਾਓ-ਬਬਲ) ਮਜ਼ਬੂਤ ਹੋਵੇਗਾ। ਟੂਰਨਾਮੈਂਟ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੀ ਟੀਮ ਦੀ ਅਗਵਾਈ ਕਰਨ ਵਾਲੇ ਭਾਰਤੀ ਕਪਤਾਨ ਨੇ ਰਾਸ਼ਟਰੀ ਟੀਮ ਦੇ ਸਹਿਯੋਗੀ ਫਿਜ਼ੀਓ ਯੋਗੇਸ਼ ਪਰਮਾਰ ਦੇ ਕੋਵਿਡ-19 ਪਾਜ਼ੇਟਿਵ ਹੋਣ ਤੋਂ ਬਾਅਦ ਕੁਝ ਹੋਰ ਖਿਡਾਰੀਆਂ ਦੇ ਨਾਲ ਇੰਗਲੈਂਡ ਦੇ ਵਿਰੁੱਧ ਖੇਡੇ ਜਾਣ ਵਾਲੇ ਪੰਜਵੇਂ ਟੈਸਟ ਨੂੰ ਖੇਡਣ ਤੋਂ ਮਨ੍ਹਾ ਕਰ ਦਿੱਤਾ ਸੀ।
ਇਹ ਖ਼ਬਰ ਪੜ੍ਹੋ- ਜ਼ਿੰਬਾਬਵੇ ਦੇ ਸਾਬਕਾ ਕਪਤਾਨ ਨੇ ਕੀਤਾ ਸੰਨਿਆਸ ਦਾ ਐਲਾਨ
ਕੋਹਲੀ ਨੇ ਆਰ. ਸੀ. ਬੀ. ਦੇ ਡਿਜੀਟਲ ਮੀਡੀਆ ਮੰਚ ਨੂੰ ਕਿਹਾ ਕਿ ਇਹ ਮੰਦਭਾਗਾ ਹੈ ਕਿ ਅਸੀਂ ਇੱਥੇ (ਟੈਸਟ ਰੱਦ ਹੋਣ ਨਾਲ ਦੁਬਈ ਆਉਣ ਦੇ ਸੰਦਰਭ 'ਚ) ਜਲਦੀ ਪਹੁੰਚਣਾ ਪਿਆ ਪਰ ਕੋਰੋਨਾ ਵਾਇਰਸ ਦੇ ਕਾਰਨ ਚੀਜ਼ਾਂ ਬਹੁਤ ਅਨਿਸ਼ਚਿਤ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹਾਲਾਤ ਹਨ ਕਿ ਕੁਝ ਵੀ ਹੋ ਸਕਦਾ ਹੈ। ਉਮੀਦ ਹੈ ਕਿ ਅਸੀਂ ਇਕ ਵਧੀਆ, ਮਜ਼ਬੂਤ ਅਤੇ ਸੁਰੱਖਿਅਤ ਵਾਤਾਵਰਣ ਬਣਾਏ ਰੱਖਣ ਵਿਚ ਯੋਗ ਰਹਾਂਗੇ ਅਤੇ ਇਹ ਸ਼ਾਨਦਾਰ ਆਈ. ਪੀ. ਐੱਲ. ਹੋਵੇਗਾ। ਭਾਰਤੀ ਕਪਤਾਨ ਨੇ ਕਿਹਾ ਕਿ ਇਹ ਇਕ ਰੋਮਾਂਚਕ ਦੌਰ ਹੋਣ ਜਾ ਰਿਹਾ ਹੈ।
ਇਹ ਖ਼ਬਰ ਪੜ੍ਹੋ- ਅਸੀਂ ਸੀਰੀਜ਼ ਦਾ 5ਵਾਂ ਟੈਸਟ ਚਾਹੁੰਦੇ ਹਾਂ, ਇਕਲੌਤਾ ਟੈਸਟ ਨਹੀਂ : ਗਾਂਗੁਲੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਏਸ਼ੇਜ਼ ਤੋਂ ਪਹਿਲਾਂ ਟਿਮ ਪੇਨ ਦੀ ਗਰਦਨ ਦੀ ਹੋਵੇਗੀ ਸਰਜਰੀ
NEXT STORY