ਨਵੀਂ ਦਿੱਲੀ- ਜ਼ਿੰਬਾਬਵੇ ਦੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਬ੍ਰੇਂਡਨ ਟੇਲਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ ਅਤੇ ਸੋਮਵਾਰ ਨੂੰ ਆਇਰਲੈਂਡ ਦੇ ਵਿਰੁੱਧ ਆਪਣਾ ਆਖਰੀ ਮੈਚ ਖੇਡਣਗੇ। ਟੇਲਰ ਨੇ 2004 ਵਿਚ ਸ਼੍ਰੀਲੰਕਾ ਦੇ ਵਿਰੁੱਧ ਵਨ ਡੇ ਮੈਚ ਵਿਚ ਡੈਬਿਊ ਕੀਤਾ ਅਤੇ ਅੰਤਰਰਾਸ਼ਟਰੀ ਕ੍ਰਿਕਟ 'ਚ ਜ਼ਿੰਬਾਬਵੇ ਦੇ ਸਰਵਸ੍ਰੇਸ਼ਠ ਕ੍ਰਿਕਟਰਾਂ ਵਿਚੋਂ ਇਕ ਬਣ ਗਏ।
ਇਹ ਖ਼ਬਰ ਪੜ੍ਹੋ- ਅਸੀਂ ਸੀਰੀਜ਼ ਦਾ 5ਵਾਂ ਟੈਸਟ ਚਾਹੁੰਦੇ ਹਾਂ, ਇਕਲੌਤਾ ਟੈਸਟ ਨਹੀਂ : ਗਾਂਗੁਲੀ
ਟੇਲਰ ਨੇ ਟਵਿੱਟਰ 'ਤੇ ਇਕ ਬਿਆਨ ਵਿਚ ਕਿਹਾ ਕਿ 'ਭਾਰੀ ਮਨ ਨਾਲ ਮੈਂ ਇਹ ਐਲਾਨ ਕਰ ਰਿਹਾ ਹਾਂ ਕਿ ਕੱਲ ਮੇਰੇ ਪਿਆਰੇ ਦੇਸ਼ ਦੇ ਲਈ ਮੇਰਾ ਆਖਰੀ ਮੈਚ ਹੈ। 17 ਸਾਲ ਦਾ ਉਤਾਰ-ਚੜ੍ਹਾਅ, ਮੈਂ ਇਸ ਨੂੰ ਦੁਨੀਆ ਦੇ ਲਈ ਨਹੀਂ ਬਦਲਾਂਗਾ। ਇਸ ਨੇ ਮੈਨੂੰ ਨਿਮਰ ਹੋਣਾ, ਹਮੇਸ਼ਾ ਖੁਦ ਨੂੰ ਯਾਦ ਦਿਵਾਉਣਾ ਹੈ ਕਿ ਮੈਂ ਜਿਸ ਸਥਿਤੀ ਵਿਚ ਸੀ ਉਸ 'ਚ ਕਿੰਨਾ ਖੁਸ਼ਕਿਸਮਤ ਸੀ। ਮਾਣ ਦੇ ਨਾਲ ਬੈਜ ਪਹਿਣਨਾ ਅਤੇ ਮੈਦਾਨ 'ਤੇ ਸਭ ਕੁਝ ਛੱਡ ਦੇਣਾ। ਟੇਲਰ ਨੇ ਕਿਹਾ ਕਿ ਮੇਰਾ ਟੀਚਾ ਹਮੇਸ਼ਾ ਟੀਮ ਨੂੰ ਬਿਹਤਰ ਸਥਿਤੀ ਵਿਚ ਛੱਡਣਾ ਸੀ ਕਿਉਂਕਿ ਜਦੋਂ ਮੈਂ ਪਹਿਲੀ ਵਾਰ 2004 ਵਿਚ ਆਇਆ ਸੀ ਤਾਂ ਮੈਨੂੰ ਉਮੀਦ ਹੈ ਕਿ ਮੈਂ ਅਜਿਹਾ ਕੀਤਾ ਹੈ।
ਇਸ 34 ਸਾਲਾ ਬੱਲੇਬਾਜ਼ ਨੇ ਐਤਵਾਰ ਨੂੰ ਜ਼ਿੰਬਾਬਵੇ ਕ੍ਰਿਕਟ, ਟੀਮ ਦੇ ਸਾਥੀਆਂ, ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਭਾਵਨਾਤਮਕ ਰੂਪ ਨਾਲ ਧੰਨਵਾਦ ਦਿੱਤਾ। ਟੇਲਰ ਨੇ ਕਿਹਾ ਕਿ ਆਖਿਰਕਾਰ ਮੇਰੀ ਪਤਨੀ ਤੇ ਸਾਡੇ ਚਾਰ ਖੂਬਸੂਰਤ ਬੱਚਿਆਂ ਦੇ ਲਈ। ਆਪਣੀ ਇਸ ਯਾਤਰਾ ਵਿਚ ਮੇਰਾ ਸਾਥ ਦਿੱਤਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹਾਂ। ਜ਼ਿਕਰਯੋਗ ਹੈ ਕਿ ਟੇਲਰ ਨੇ 204 ਵਨ ਡੇ ਮੈਚਾਂ ਵਿਚ 6677 ਦੌੜਾਂ ਬਣਾਈਆਂ ਹਨ ਤੇ ਜ਼ਿੰਬਾਬਵੇ ਦੇ ਸਾਬਕਾ ਬੱਲੇਬਾਜ਼ ਐਂਡੀ ਫਲਾਵਰ ਦੇ 6786 ਦੇ ਰਾਸ਼ਟਰੀ ਰਿਕਾਰਡ ਤੋਂ ਸਿਰਫ 112 ਦੌੜਾਂ ਘੱਟ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ISL : ਪਹਿਲਾ ਮੁਕਾਬਲਾ 19 ਨੂੰ ਮੋਹਨ ਬਾਗਾਨ ਬਨਾਮ ਕੇਰਲ ਬਲਾਸਟਰਸ ਦਰਮਿਆਨ
NEXT STORY