ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਅੰਤ੍ਰਿਮ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਜਿਓਫ ਅਲਾਰਡਿਸ ਨੇ ਸੋਮਵਾਰ ਨੂੰ ਕਿਹਾ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਪ੍ਰਣਾਲੀ ਵਿਚ ਦੂਜੇ ਸੈਸ਼ਨ (ਚਕਰ) ਦੇ ਦੌਰਾਨ ਇਕ ਬਦਲਾਅ ਹੋ ਸਕਦਾ ਹੈ, ਜਿਸ ਵਿਚ ਹਰ ਸੀਰੀਜ਼ 120 ਅੰਕ ਵੰਡਣ ਦੀ ਵਜਾਏ ਹਰ ਮੈਚ ਜਿੱਤਣ 'ਤੇ 'ਇਕ ਬਰਾਬਰ ਅੰਕ' ਦਾ ਪ੍ਰਬੰਧ ਹੋਵੇਗਾ।
ਇਹ ਖ਼ਬਰ ਪੜ੍ਹੋ- ਦੁਨੀਆ ਦਾ ਇਕਲੌਤਾ ਓਪਨਰ ਬੱਲੇਬਾਜ਼ ਜੋ ਟੈਸਟ 'ਚ ਕਦੇ ਆਊਟ ਨਹੀਂ ਹੋਇਆ
ਪਿਛਲੇ ਚਕਰ 'ਚ ਹਰ ਸੀਰੀਜ਼ ਦੇ ਲਈ 120 ਅੰਕ ਬਰਾਬਰ ਸੀ, ਜਿਸ 'ਚ ਭਾਰਤ-ਬੰਗਲਾਦੇਸ਼ ਦੇ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਲਈ ਹਰ ਮੈਚ ਦੇ 60 ਅੰਕ ਸਨ ਜਦਕਿ ਭਾਰਤ ਅਤੇ ਅਸਟਰੇਲੀਆ ਦੇ ਵਿਚਾਲੇ ਖੇਡੀ ਗਈ ਚਾਰ ਮੈਚਾਂ ਦੀ ਸੀਰੀਜ਼ 'ਚ ਹਰ ਮੈਚ ਦੇ ਲਈ 30 ਅੰਕ ਦਾ ਪ੍ਰਬੰਧ ਕੀਤਾ ਸੀ। ਕੋਰੋਨਾ ਵਾਇਰਸ ਦੇ ਕਾਰਨ ਪਿਛਲੇ ਚਕਰ 'ਚ ਕਈ ਸੀਰੀਜ਼ ਰੱਦ ਹੋ ਗਈਆਂ ਸਨ, ਜਿਸ ਨਾਲ ਆਈ. ਸੀ. ਸੀ. ਨੂੰ ਪ੍ਰਤੀਸ਼ਤ ਅੰਕ ਪ੍ਰਣਾਲੀ ਦਾ ਸਹਾਰਾ ਲੈਣਾ ਪਿਆ। ਇਸ 'ਚ ਟੀਮ ਦੀ ਰੈਂਕਿੰਗ ਦਾ ਮੁਲਾਕਣ ਪ੍ਰਾਪਤ ਅੰਕਾਂ ਨੂੰ ਮੈਚਾਂ ਦੀ ਗਿਣਤੀ ਨਾਲ ਵੰਡ ਕੇ ਕੱਢਿਆ ਗਿਆ।
ਇਹ ਖ਼ਬਰ ਪੜ੍ਹੋ- WTC ਫਾਈਨਲ ਜਿੱਤਣ ਵਾਲੀ ਟੀਮ ਨੂੰ ਮਿਲਣਗੇ ਇੰਨੇ ਕਰੋੜ ਰੁਪਏ, ICC ਨੇ ਦਿੱਤੀ ਜਾਣਕਾਰੀ
ਅਲਾਰਡਿਸ ਨੇ ਕਿਹਾ ਕਿ ਅਸੀਂ ਇਸ ਚਕਰ ਨੂੰ ਆਖਰ ਤਕ ਦੇਖਿਆ ਹੈ ਅਤੇ ਦੂਜਾ ਚਕਰ ਡੇਢ ਮਹੀਨੇ 'ਚ ਸ਼ੁਰੂ ਹੋ ਰਿਹਾ ਹੈ। ਅਜਿਹੇ 'ਚ ਅੰਕ ਪ੍ਰਣਾਲੀ ਵਿਚ ਕੁਝ ਬਦਲਾਅ ਹੋਣਗੇ। ਅਸੀਂ ਹਰ ਟੈਸਟ ਮੈਚ ਦੇ ਲਈ ਅੰਕਾਂ ਦਾ ਇਕ ਮਾਪਦੰਡ ਤੈਅ ਕਰ ਸਕਦੇ ਹਾਂ, ਤਾਂਕਿ ਇਸ ਨਾਲ ਕੋਈ ਫਰਕ ਨਾ ਪਵੇ ਕਿ ਦੋ ਮੈਚਾਂ ਦੀ ਟੈਸਟ ਸੀਰੀਜ਼ ਹੈ ਜਾਂ ਪੰਜ ਟੈਸਟ ਮੈਚਾਂ ਦੀ ਸੀਰੀਜ਼ ਹੈ। ਅਜਿਹੇ 'ਚ ਖੇਡੇ ਜਾਣ ਵਾਲੇ ਹਰ ਮੈਚ ਦੇ ਲਈ ਬਰਾਬਰ ਅੰਕ ਉਪਲੱਬਧ ਹੋਣਗੇ। ਹਰ ਟੀਮ ਨੂੰ ਹਾਲਾਂਕਿ ਕੁਲ ਅੰਕਾਂ ਦੀ ਜਗ੍ਹਾਂ ਉਸਦੀ ਜਿੱਤ ਦੇ ਅੰਕ ਪ੍ਰਤੀਸ਼ਤ ਦੇ ਅਧਾਰ 'ਤੇ ਅੰਕ ਜਾਣਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਨਿਰਬਾਨ ਲਾਹਿੜੀ ਪਾਲਮੇਟੀਓ ਚੈਂਪੀਅਨਸ਼ਿਪ ’ਚ ਸਾਂਝੇ 25ਵੇਂ ਸਥਾਨ ’ਤੇ
NEXT STORY