ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਦਰਮਿਆਨ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਅੱਜ ਲੰਡਨ ਦੇ ਕੇਨਿਗਟਨ ਓਵਲ ਸਟੇਡੀਅਮ ਵਿਖੇ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਪੰਜਵੇਂ ਮੈਚ ਵਿੱਚ ਚਾਰ ਬਦਲਾਅ ਕੀਤੇ ਹਨ। ਕਪਤਾਨ ਸ਼ੁਭਮਨ ਗਿੱਲ ਨੇ ਕਿਹਾ ਕਿ ਰਿਸ਼ਭ ਪੰਤ ਦੀ ਜਗ੍ਹਾ ਧਰੁਵ ਜੁਰੇਲ, ਸ਼ਾਰਦੁਲ ਠਾਕੁਰ ਦੀ ਜਗ੍ਹਾ ਕਰੁਣ ਨਾਇਰ ਅਤੇ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਪ੍ਰਸਿਧ ਕ੍ਰਿਸ਼ਨਾ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਅੰਸ਼ੁਲ ਕੰਬੋਜ ਦੀ ਜਗ੍ਹਾ ਆਕਸ਼ਦੀਪ ਨੂੰ ਵੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਸ਼ੁਭਮਨ ਗਿੱਲ ਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਨਹੀਂ ਮਿਲੀ। ਸੀਰੀਜ਼ 'ਚ ਇੰਗਲੈਂਡ ਨੇ 2 ਮੈਚ ਜਿੱਤੇ ਹਨ ਤੇ ਭਾਰਤ ਨੇ 1 ਮੈਚ ਜਿੱਤਿਆ ਹੈ। ਇਕ ਮੈਚ ਡਰਾਅ ਰਿਹਾ ਹੈ। ਇੰਗਲੈਂਡ ਸੀਰੀਜ਼ 'ਚ 2-1 ਨਾਲ ਅੱਗੇ ਹੈ। ਇੰਗਲੈਂਡ ਇਹ ਮੈਚ ਜਿੱਤ ਕੇ ਸੀਰੀਜ਼ ਜਿੱਤਣਾ ਚਾਹੇਗਾ ਜਦਕਿ ਭਾਰਤ ਦਾ ਟੀਚਾ ਇਹ ਮੈਚ ਡਰਾਅ ਕਰਾ ਕੇ ਸੀਰੀਜ਼ ਡਰਾਅ ਕਰਾਉਣਾ ਹੋਵੇਗਾ।
ਟੀਮਾਂ:
ਭਾਰਤ (ਪਲੇਇੰਗ ਇਲੈਵਨ): ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸਾਈ ਸੁਧਰਸਨ, ਸ਼ੁਭਮਨ ਗਿੱਲ (ਕਪਤਾਨ), ਕਰੁਣ ਨਾਇਰ, ਰਵਿੰਦਰ ਜਡੇਜਾ, ਧਰੁਵ ਜੁਰੇਲ (ਕਪਤਾਨ), ਵਾਸ਼ਿੰਗਟਨ ਸੁੰਦਰ, ਆਕਾਸ਼ ਦੀਪ, ਪ੍ਰਸਿਧ ਕ੍ਰਿਸ਼ਨਾ, ਮੁਹੰਮਦ ਸਿਰਾਜ
ਇੰਗਲੈਂਡ (ਪਲੇਇੰਗ ਇਲੈਵਨ): ਜ਼ੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ (ਕਪਤਾਨ), ਜੋ ਰੂਟ, ਹੈਰੀ ਬਰੂਕ, ਜੈਕਬ ਬੈਥਲ, ਜੈਮੀ ਸਮਿਥ (ਕਪਤਾਨ), ਕ੍ਰਿਸ ਵੋਕਸ, ਗੁਸ ਐਟਕਿੰਸਨ, ਜੈਮੀ ਓਵਰਟਨ, ਜੋਸ਼ ਟੰਗ
ਪਾਕਿ ਨੂੰ ICC ਤੋਂ ਵੱਡਾ ਝਟਕਾ, ਓਲੰਪਿਕ ਖੇਡਾਂ 2028 'ਚ ਕ੍ਰਿਕਟ ਤੋਂ ਕਟੇਗਾ ਪੱਤਾ, ਟੀਮ ਇੰਡੀਆ ਦੀ ਐਂਟਰੀ ਤੈਅ
NEXT STORY