ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਦਰਮਿਆਨ ਪੰਜ ਟੀ20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਜੋਸ ਬਟਲਰ ਦੀਆਂ 68 ਦੌੜਾਂ ਦੀ ਬਦੌਲਤ 20 ਓਵਰਾਂ 'ਚ ਆਲ ਆਊਟ ਹੋ ਕੇ 132 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 133 ਦੌੜਾਂ ਦਾ ਟੀਚਾ ਦਿੱਤਾ
ਪਹਿਲਾਂ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਨੂੰ ਪਹਿਲਾਂ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਪਹਿਲੇ ਹੀ ਓਵਰ 'ਚ ਸਲਾਮੀ ਬੱਲੇਬਾਜ਼ ਫਿਲ ਸਾਲਟ ਖਾਤਾ ਖੋਲੇ ਬਿਨਾ 0 ਦੇ ਸਕੋਰ 'ਤੇ ਅਰਸ਼ਦੀਪ ਵਲੋਂ ਆਊਟ ਹੋਇਆ। ਇੰਗਲੈਂਡ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਬੇਨ ਡਕੇਟ 4 ਦੌੜਾਂ ਬਣਾ ਅਰਸ਼ਦੀਪ ਦਾ ਸ਼ਿਕਾਰ ਬਣਿਆ। ਇਸ ਦੇ ਨਾਲ ਹੀ ਅਰਸ਼ਦੀਪ ਟੀ-20 ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਵੀ ਬਣ ਗਿਆ। ਟੀਮ ਇੰਡੀਆ ਨੇ 17 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਸਨ ਪਰ ਇਸ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਕ੍ਰੀਜ਼ 'ਤੇ ਬਣੇ ਰਹੇ। ਉਸਨੇ ਹਾਰਦਿਕ ਪੰਡਯਾ ਦੇ ਇੱਕ ਓਵਰ ਵਿੱਚ 4 ਚੌਕੇ ਲਗਾ ਕੇ ਆਪਣੇ ਇਰਾਦੇ ਦਿਖਾਏ। ਉਸਨੇ ਟੀਮ ਦਾ ਸਕੋਰ 50 ਤੋਂ ਪਾਰ ਲੈ ਜਾਇਆ। ਪਰ 8ਵਾਂ ਓਵਰ ਇੰਗਲੈਂਡ ਲਈ ਮਾੜਾ ਰਿਹਾ। ਭਾਰਤੀ ਸਪਿਨਰ ਵਰੁਣ ਚੱਕਰਵਰਤੀ ਨੇ ਪਹਿਲਾਂ ਹੈਰੀ ਬਰੂਕ ਅਤੇ ਬਾਅਦ ਵਿੱਚ ਲਿਆਮ ਲਿਵਿੰਗਸਟੋਨ ਨੂੰ ਪੈਵੇਲੀਅਨ ਭੇਜਿਆ। ਇਕੱਲੇ ਜੋਸ ਬਟਲਰ ਨੇ ਇੱਕ ਪਾਸਾ ਸੰਭਾਲਿਆ ਅਤੇ 34 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੌਰਾਨ ਜੈਕਬ ਬੇਥਲ 14 ਗੇਂਦਾਂ ਵਿੱਚ 7 ਦੌੜਾਂ ਬਣਾ ਕੇ ਆਊਟ ਹੋ ਗਿਆ ਅਤੇ ਜੈਮੀ ਓਵਰਟਰ 2 ਦੌੜਾਂ ਬਣਾ ਕੇ ਆਊਟ ਹੋ ਗਿਆ। ਭਾਰਤ ਲਈ ਵਰੁਣ ਚਕਰਵਰਤੀ ਨੇ 3, ਅਰਸ਼ਦੀਪ ਸਿੰਘ ਨੇ 2, ਅਕਸ਼ਰ ਪਟੇਲ ਨੇ 2 ਤੇ ਹਾਰਦਿਕ ਪੰਡਯਾ ਨੇ 2 ਵਿਕਟਾਂ ਲਈਆਂ।
ਆਸਟ੍ਰੇਲੀਆ ਵਿੱਚ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਦੀ ਹਾਰ ਤੋਂ ਬਾਅਦ ਭਾਰਤ ਆਪਣਾ ਧਿਆਨ ਚਿੱਟੀ ਗੇਂਦ ਦੇ ਫਾਰਮੈਟ ਵੱਲ ਕੇਂਦਰਿਤ ਕਰੇਗਾ। ਅਗਲੇ ਮਹੀਨੇ ਸ਼ੁਰੂ ਹੋਣ ਵਾਲੀ ਮਹੱਤਵਪੂਰਨ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਵਾਪਸੀ ਨਾਲ ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਟੀਮ ਨੂੰ ਮਜ਼ਬੂਤੀ ਮਿਲੇਗੀ।
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੇ ਖਰੀਦਿਆ ਨਵਾਂ ਘਰ, ਕਰੋੜਾਂ 'ਚ ਹੈ ਕੀਮਤ, ਇੰਝ ਮਨਾਈ ਲੋਹੜੀ
ਦੋਵੇਂ ਦੇਸ਼ਾਂ ਦੀ ਪਲੇਇੰਗ 11
ਇੰਗਲੈਂਡ : ਬੇਨ ਡਕੇਟ, ਫਿਲਿਪ ਸਾਲਟ (ਵਿਕਟਕੀਪਰ), ਜੋਸ ਬਟਲਰ (ਕਪਤਾਨ), ਹੈਰੀ ਬਰੂਕ, ਲੀਅਮ ਲਿਵਿੰਗਸਟੋਨ, ਜੈਕਬ ਬੈਥਲ, ਜੈਮੀ ਓਵਰਟਨ, ਗੁਸ ਐਟਕਿੰਸਨ, ਜੋਫਰਾ ਆਰਚਰ, ਆਦਿਲ ਰਾਸ਼ਿਦ, ਮਾਰਕ ਵੁੱਡ
ਭਾਰਤ : ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਰਿੰਕੂ ਸਿੰਘ, ਨਿਤੀਸ਼ ਕੁਮਾਰ ਰੈਡੀ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਂਡਵੀਆ ਨੇ ਏਸ਼ੀਅਨ ਖੇਡਾਂ ਅਤੇ 2036 ਓਲੰਪਿਕ ਵਿੱਚ ਖੋ-ਖੋ ਨੂੰ ਸ਼ਾਮਲ ਕਰਨ ਦੀ ਕੀਤੀ ਵਕਾਲਤ
NEXT STORY